ਭੋਪਾਲ— ਮੱਧ ਪ੍ਰਦੇਸ਼ 'ਚ ਭਾਰੀ ਮੀਂਹ ਕਾਰਨ ਹੜ੍ਹ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਯਾਨੀ ਕਿ ਐਤਵਾਰ ਨੂੰ ਹਵਾਈ ਸਰਵੇਖਣ ਕੀਤਾ। ਉਨ੍ਹਾਂ ਕਿਹਾ ਕਿ ਦੋ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਪ੍ਰਦੇਸ਼ ਵਿਚ 8 ਲੋਕਾਂ ਦੀ ਮੌਤ ਹੋਈ ਹੈ ਅਤੇ ਇਸ ਵਿਨਾਸ਼ਕਾਰੀ ਹੜ੍ਹ ਦੀ ਲਪੇਟ ਵਿਚ 12 ਜ਼ਿਲ੍ਹਿਆਂ ਦੇ 454 ਪਿੰਡਾਂ ਦੇ 7,000 ਲੋਕਾਂ ਨੂੰ ਬਚਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹੜ੍ਹ 'ਚ ਫਸੇ 40 ਪਿੰਡਾਂ ਦੇ ਲੱਗਭਗ 1200 ਹੋਰ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਜਾਰੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੰਧ ਡਿੱਗਣ ਅਤੇ ਨਦੀ-ਨਾਲਿਆਂ ਵਿਚ ਵਹਿ ਜਾਣ ਕਾਰਨ 8 ਲੋਕਾਂ ਦੀ ਮੌਤ ਹੋਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਆਫ਼ਤ ਮੋਚਨ ਬਲ (ਐੱਨ. ਡੀ. ਆਰ. ਐੱਫ.) ਮੱਧ ਪ੍ਰਦੇਸ਼ ਆਫ਼ਤ ਮੋਚਲ ਬਲ (ਐੱਸ. ਡੀ. ਆਰ. ਐੱਫ.) ਅਤੇ ਹਵਾਈ ਫ਼ੌਜ ਸਮੇਤ ਹੋਰ ਬਚਾਅ ਦਲ ਕਾਮਿਆਂ ਨੇ ਇਸ ਹੜ੍ਹ 'ਚ ਫਸੇ ਇਨ੍ਹਾਂ ਪਿੰਡਾਂ ਦੇ 7,000 ਤੋਂ ਵੱਧ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਸੁਰੱਖਿਅਤ ਕੱਢਿਆ ਹੈ। ਉਨ੍ਹਾਂ ਦੱਸਿਆ ਕਿ 170 ਰਾਹਤ ਕੈਂਪਾਂ 'ਚ 9300 ਲੋਕ ਰਹਿ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਬਚਾਅ ਕੰਮ ਜੰਗੀ ਪੱਧਰ 'ਤੇ ਜਾਰੀ ਹੈ ਅਤੇ ਮੁੱਖ ਮੰਤਰੀ ਆਵਾਸ ਵਿਚ ਕੰਟਰੋਲ ਰੂਮ ਬਣਾ ਕੇ ਮੈਂ ਖ਼ੁਦ ਨਿਗਰਾਨੀ ਕਰ ਰਿਹਾ ਹਾਂ। ਚੌਹਾਨ ਨੇ ਦੱਸਿਆ ਕਿ ਨਰਮਦਾ ਅਤੇ ਉਸ ਦੀਆਂ ਸਹਾਇਕ ਨਦੀਆਂ ਵਿਚ ਭਾਰੀ ਹੜ੍ਹ ਆਇਆ ਹੋਇਆ ਹੈ। ਇਸ ਲਈ ਬੰਨ੍ਹਾਂ ਦੇ ਗੇਟ ਖੋਲ੍ਹ ਦਿੱਤੇ ਗਏ ਹਨ, ਇਸ ਕਾਰਨ ਹੋਸ਼ੰਗਾਬਾਦ ਵਿਚ ਨਰਮਦਾ ਨਦੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਈ ਹੈ। ਜਿਸ ਕਾਰਨ ਨਰਮਦਾ ਦੇ ਦੋਹਾਂ ਤੱਟਾਂ 'ਤੇ ਵੱਸੇ ਹੋਸ਼ੰਗਾਬਾਦ, ਰਾਏਸੇਨ ਅਤੇ ਸੀਹੋਰ ਦੇ ਜ਼ਿਲ੍ਹਿਆਂ ਵਿਚ ਤਬਾਹੀ ਮਚੀ ਹੋਈ ਹੈ।
ਕਈ ਸ਼ਹਿਰ ਅਤੇ ਪਿੰਡ ਪਾਣੀ 'ਚ ਡੁੱਬ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸ਼ੁੱਕਰਵਾਰ ਰਾਤ ਤੋਂ ਹੀ ਰਾਹਤ ਅਤੇ ਬਚਾਅ ਕੰਮ ਵਿਆਪਕ ਪੱਧਰ 'ਤੇ ਚੱਲ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੈਂ ਅੱਜ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚਰਚਾ ਕੀਤੀ ਅਤੇ ਪ੍ਰਦੇਸ਼ ਵਿਚ ਆਏ ਹੜ੍ਹ ਬਾਰੇ ਪੂਰੀ ਸਥਿਤੀ ਦੀ ਜਾਣਕਾਰੀ ਦਿੱਤੀ। ਸ਼ਿਵਰਾਜ ਚੌਹਾਨ ਨੇ ਕਿਹਾ ਕਿ ਮੈਂ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਵੀ ਗੱਲ ਕਰ ਕੇ ਮਦਦ ਮੰਗੀ ਹੈ।
ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਵੱਡੀ ਖੁਸ਼ਖ਼ਬਰੀ, ਡਾਕ ਜ਼ਰੀਏ ਮਿਲੇਗਾ ਪ੍ਰਸਾਦ
NEXT STORY