ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ 'ਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਤਾਲਾਬੰਦੀ ਦੌਰਾਨ ਹੋਈ ਦੋਸਤੀ ਵਿਆਹ 'ਚ ਬਦਲ ਗਈ। ਇਸ ਦੇ ਨਾਲ ਹੀ 2 ਮਹੀਨਿਆਂ ਅੰਦਰ ਹੀ ਵਿਵਾਦ ਇੰਨਾ ਵਧਿਆ ਕਿ ਪਿਆਰ ਦਾ ਖੌਫ਼ਨਾਕ ਅੰਤ ਹੋ ਗਿਆ। ਦਰਅਸਲ ਇਹ ਘਟਨਾ ਇੰਦੌਰ ਦੇ ਸੰਯੋਗਿਤਾਗੰਜ ਥਾਣਾ ਖੇਤਰ ਦੇ ਜਾਵਰਾ ਕੰਪਾਊਂਡ ਦੀ ਹੈ। ਜਿੱਥੇ ਪਰਿਵਾਰਕ ਵਿਵਾਦ ਕਾਰਨ ਪਤੀ ਨੇ ਆਪਣੀ ਨਵਵਿਆਹੁਤਾ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਪਤੀ ਨੇ ਕੁੱਤੇ ਦੀ ਜੰਜ਼ੀਰ ਨਾਲ ਗਲਾ ਘੁੱਟ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫ਼ਲ ਰਿਹਾ ਤਾਂ ਰਸੋਈ ਤੋਂ ਚਾਕੂ ਲਿਆ ਕੇ 22 ਸਾਲਾ ਪਤਨੀ (ਅੰਸ਼ੂ) ਦਾ ਕਤਲ ਦਿੱਤਾ। ਇਸ ਤੋਂ ਬਾਅਦ ਦੋਸ਼ੀ ਪਤੀ ਖ਼ੁਦ ਹੀ ਥਾਣੇ ਪਹੁੰਚ ਗਿਆ।
ਇਹ ਵੀ ਪੜ੍ਹੋ : ਦੇਸ਼ ਦੇ ਹਰ ਨਾਗਰਿਕ ਨੂੰ ਮਿਲੇਗੀ ਕੋਰੋਨਾ ਦੀ ਵੈਕਸੀਨ, ਕੋਈ ਨਹੀਂ ਛੱਡਿਆ ਜਾਵੇਗਾ : PM ਮੋਦੀ
ਅੰਸ਼ੂ ਦੇ ਪਰਿਵਾਰ ਵਾਲੇ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ 'ਤੇ ਦੋਸ਼ ਲੱਗਾ ਰਹੇ ਹਨ ਅਤੇ ਇਹ ਵੀ ਕਹਿ ਰਹੇ ਹਨ ਕਿ ਪੁਲਸ ਸਹੁਰੇ ਪਰਿਵਾਰ ਵਾਲਿਆਂ ਦੇ ਦਬਾਅ 'ਚ ਆ ਕੇ ਠੀਕ ਤਰ੍ਹਾਂ ਕਾਰਵਾਈ ਨਹੀਂ ਕਰ ਰਹੀ ਹੈ। ਕਾਲਿੰਦੀ ਗੋਲਡ 'ਚ ਰਹਿਣ ਵਾਲੀ ਅੰਸ਼ੂ ਵਿਆਹ ਦੇ ਇਕ ਮਹੀਨੇ ਪਹਿਲਾਂ ਤੱਕ ਦੋਸ਼ੀ ਪਤੀ ਹਰਸ਼ ਸ਼ਰਮਾ ਦੀ ਕੰਪਨੀ 'ਚ ਕੰਮ ਕਰਦੀ ਸੀ। ਇਸੇ ਦੌਰਾਨ ਦੋਹਾਂ 'ਚ ਪਿਆਰ ਹੋ ਗਿਆ ਅਤੇ ਅਗਸਤ ਮਹੀਨੇ ਦੋਹਾਂ ਨੇ ਆਰੀਆ ਸਮਾਜ ਦੇ ਮੰਦਰ 'ਚ ਵਿਆਹ ਕਰਵਾ ਲਿਆ। ਉਹ ਜਾਵਰਾ ਕੰਪਾਊਂਡ ਸਥਿਤ ਹਰਸ਼ ਸ਼ਰਮਾ ਦੇ ਘਰ ਰਹਿਣ ਲੱਗੀ ਸੀ। ਦੂਜੇ ਪਾਸੇ ਪੁਲਸ ਨੇ ਮ੍ਰਿਤਕਾ ਦੀ ਲਾਸ਼ ਪੋਸਟਮਾਰਟਮ ਲਈ ਐੱਮ.ਵਾਏ. ਹਸਪਤਾਲ ਭੇਜ ਦਿੱਤੀ ਹੈ। ਫਿਲਹਾਲ ਪੁਲਸ ਪੂਰੇ ਮਾਮਲੇ ਦੀ ਜਾਂਚ 'ਚ ਜੁਟੀ ਹੈ ਅਤੇ ਹਰ ਤਰ੍ਹਾਂ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਅੱਤਵਾਦੀ ਗਤੀਵਿਧੀਆਂ ਰੋਕਣ ਲਈ NIA ਨੇ ਫਿਰ ਕੀਤੀ ਕਾਰਵਾਈ, ਕਸ਼ਮੀਰ ਅਤੇ ਦਿੱਲੀ 'ਚ ਕਈ ਥਾਂਵਾਂ 'ਤੇ ਮਾਰਿਆ ਛਾਪਾ
ਹੁਣ ਮੁੰਬਈ ਤੋਂ ਅਹਿਮਦਾਬਾਦ ਦੌੜੇਗੀ ਬੁਲੇਟ ਟ੍ਰੇਨ, ਮੋਦੀ ਦਾ ਸੁਫ਼ਨਾ ਪੂਰਾ ਕਰੇਗੀ ਇਹ ਕੰਪਨੀ
NEXT STORY