ਭੋਪਾਲ (ਭਾਸ਼ਾ)- ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਛੱਤੀਸਗੜ੍ਹ ਸਮੇਤ ਕੁਝ ਹੋਰ ਸੂਬਿਆਂ ਵਿਚ ਇਕ ਦਹਾਕੇ ’ਚ 34 ਕਤਲ ਕਰਨ ਵਾਲਾ ‘ਸੀਰੀਅਲ ਕਿਲਰ’ ਆਦੇਸ਼ ਖਮਰਾ (52) ਹੁਣ ਜੇਲ੍ਹ ਵਿਚ ਧਾਰਮਿਕ ਅਤੇ ਪ੍ਰੇਰਨਾਦਾਇਕ ਕਿਤਾਬਾਂ ਪੜ੍ਹ ਰਿਹਾ ਹੈ। ਉਸ ਨੂੰ ਭੋਪਾਲ ਪੁਲਸ ਨੇ 2018 ’ਚ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਇਲਾਕੇ ਤੋਂ ਫੜਿਆ ਸੀ ਅਤੇ ਉਦੋਂ ਤੋਂ ਉਹ ਭੋਪਾਲ ਦੀ ਕੇਂਦਰੀ ਜੇਲ੍ਹ ’ਚ ਬੰਦ ਹੈ। ਪੁਲਸ ਨੇ ਦਾਅਵਾ ਕੀਤਾ ਕਿ ਉਸ ਖ਼ਿਲਾਫ਼ ਕਤਲ ਦੇ 34 ਕੇਸ ਦਰਜ ਹਨ। ਉਸ ਨੇ 2018 ’ਚ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਇਨ੍ਹਾਂ ਕਤਲਾਂ ਦਾ ਜੁਰਮ ਕਬੂਲ ਵੀ ਕੀਤਾ ਸੀ। ਉਸ ਵੱਲੋਂ ਜੋ ਕਤਲ ਕੀਤੇ ਗਏ ਹਨ, ਉਨ੍ਹਾਂ ’ਚ ਜ਼ਿਆਦਾਤਰ ਟਰੱਕ ਡਰਾਈਵਰ ਅਤੇ ਆਪ੍ਰੇਟਰ ਹਨ। ਉਹ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਇਨ੍ਹਾਂ ਟਰੱਕਾਂ ’ਚ ਲੱਦੇ ਸਾਮਾਨ ਨੂੰ ਇਕ ਥਾਂ ਤੋਂ ਦੂਜੀ ਥਾਂ ’ਤੇ ਲਿਜਾਂਦੇ ਸਮੇਂ ਲੁੱਟਦਾ ਸੀ।
ਇਹ ਵੀ ਪੜ੍ਹੋ : ਮੱਧ ਪ੍ਰਦੇਸ਼ ਤੋਂ ਗੈਰ-ਕਾਨੂੰਨੀ ਹਥਿਆਰ ਖਰੀਦਣ ਆਏ ਹਰਿਆਣਾ ਦੇ 7 ਬਦਮਾਸ਼ ਗ੍ਰਿਫ਼ਤਾਰ
ਇਕ ਸੀਨੀਅਰ ਅਧਿਕਾਰੀ ਨੇ ਜੇਲ੍ਹ ਵਿਚ ਉਸ ਦੇ ਵਿਵਹਾਰ ’ਚ ਆਏ ਬਦਲਾਅ ਬਾਰੇ ਗੱਲ ਕਰਦਿਆਂ ਕਿਹਾ,“ਉਹ ਪੜ੍ਹਿਆ-ਲਿਖਿਆ ਹੈ ਅਤੇ ਆਪਣਾ ਜ਼ਿਆਦਾਤਰ ਸਮਾਂ ਜੇਲ੍ਹ ’ਚ ਧਾਰਮਿਕ ਅਤੇ ਪ੍ਰੇਰਣਾਦਾਇਕ ਕਿਤਾਬਾਂ ਪੜ੍ਹਨ ’ਚ ਬਤੀਤ ਕਰਦਾ ਹੈ। ਹਾਲਾਂਕਿ ਉਹ ਇਕ ਖ਼ਤਰਨਾਕ ਅਪਰਾਧੀ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਖਾਮਰਾ ਜੇਲ੍ਹ ਦੇ ਸਾਰੇ ਨਿਯਮਾਂ ਦੀ ਈਮਾਨਦਾਰੀ ਨਾਲ ਪਾਲਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਰੀਅਲ ਕਿਲਰ ਦੇ ਪਤਨੀ ਅਤੇ ਪੁੱਤਰ ਕਦੇ-ਕਦੇ ਉਸ ਨੂੰ ਮਿਲਣ ਜੇਲ੍ਹ ਆਉਂਦੇ ਹਨ। ਉੱਥੇ ਹੀ ਇਕ ਸਹਾਇਕ ਪੁਲਸ ਕਮਿਸ਼ਨਰ ਬਿੱਟੂ ਸ਼ਰਮਾ ਨੇ ਦੱਸਿਆ ਕਿ ਸਾਲ 2018 'ਚ ਪੁਲਸ ਨੇ ਇਕ ਦਹਾਕੇ 'ਚ 34 ਕਤਲਾਂ ਦੇ ਦੋਸ਼ 'ਚ ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ ਦੇ ਮੰਡੀਦੀਪ ਦੇ ਰਹਿਣ ਵਾਲੇ ਦਰਜੀ ਆਦੇਸ਼ ਖਾਮਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸ਼ਰਮਾ ਨੇ ਦੱਸਿਆ ਕਿ ਉਸ ਨੂੰ ਗ੍ਰਿਫ਼ਤਾਰ ਕਰਨਾ ਕੋਈ ਸੌਖਾ ਕੰਮ ਨਹੀਂ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
PM ਮੋਦੀ ਨੂੰ ਮਿਲੇ 1200 ਤੋਹਫ਼ਿਆਂ ਦੀ ਹੋਵੇਗੀ ਨਿਲਾਮੀ, ‘ਨਮਾਮੀ ਗੰਗੇ ਮਿਸ਼ਨ’ ’ਚ ਜਾਵੇਗਾ ਪੂਰਾ ਪੈਸਾ
NEXT STORY