ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸਰਕਾਰੀ ਜ਼ਮੀਨ 'ਤੇ ਬਣੇ ਇਕ ਮਦਰਸੇ ਦੀ ਇਮਾਰਤ ਨੂੰ ਢਾਹ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਇਮਾਰਤ 'ਚ, ਇਕ ਸਾਲ ਪਹਿਲੇ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ 2 ਅੱਤਵਾਦੀ ਮਾਰੇ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੇ ਅਪੀਲ 'ਤੇ ਪੁਲਵਾਮਾ ਜ਼ਿਲ੍ਹੇ 'ਚ ਚੇਵਾ ਕਲਾਂ ਪਿੰਡ ਸਥਿਤ ਇਸ ਇਮਾਰਤ ਨੂੰ ਮਾਲੀਆ ਅਧਿਕਾਰੀਆਂ ਨੇ ਸੋਮਵਾਰ ਰਾਤ ਢਾਹ ਦਿੱਤਾ।
ਇਹ ਵੀ ਪੜ੍ਹੋ : ਨਿੱਕੀ ਜਿਹੀ ਗੱਲ 'ਤੇ ਮਾਸੂਮ ਭੈਣਾਂ ਨੂੰ ਬੇਰਹਿਮ ਮੌਤ ਦੇਣ ਵਾਲੀ ਵੱਡੀ ਭੈਣ ਗ੍ਰਿਫ਼ਤਾਰ, ਕੀਤਾ ਵੱਡਾ ਖ਼ੁਲਾਸਾ
ਮਾਰਚ 2022 'ਚ ਮਦਰਸੇ 'ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ 2 ਅੱਤਵਾਦੀ- ਇਕ ਸਥਾਨਕ ਅਤੇ ਇਕ ਵਿਦੇਸ਼ੀ ਮਾਰੇ ਗਏ ਸਨ। ਐੱਨ.ਆਈ.ਏ. ਨੇ ਪੁਲਸ ਦੇ ਐੱਫ.ਆਈ.ਆਰ. ਦਰਜ ਕਰਨ ਤੋਂ ਬਾਅਦ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਸੰਭਾਲੀ ਸੀ। ਅਧਿਕਾਰੀਆਂ ਅਨੁਸਾਰ, ਮਦਰਾਸ ਪਿਛਲੇ ਸਾਲ ਹੋਏ ਮੁਕਾਬਲੇ ਦੇ ਬਾਅਦ ਤੋਂ ਬੰਦ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਆਬਕਾਰੀ ਮਾਮਲਾ: ਅਦਾਲਤ ਨੇ ਸੰਜੇ ਸਿੰਘ ਦੀ ED ਹਿਰਾਸਤ ਇਸ ਤਾਰੀਖ਼ ਤੱਕ ਵਧਾਈ
NEXT STORY