ਪ੍ਰਯਾਗਰਾਜ- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਮਾਘ ਮੇਲੇ 'ਚ ਲਗਜ਼ਰੀ ਗੱਡੀਆਂ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਬਣੇ ਸਤੁਆ ਬਾਬਾ ਨੇ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਬਾਬਾ ਨੇ ਇਸ ਵਾਰ ਕਰੀਬ 1.5 ਕਰੋੜ ਰੁਪਏ ਦੀ ਮਰਸੀਡੀਜ਼ ਖਰੀਦ ਕੇ ਮਾਘ ਮੇਲੇ 'ਚ ਲਿਆਂਦੀ। ਇਸ ਤੋਂ ਪਹਿਲਾਂ ਉਹ 3 ਕਰੋੜ ਰੁਪਏ ਦੀ ਡਿਫੈਂਡਰ ਅਤੇ 5 ਕਰੋੜ ਦੀ ਪੋਰਸ਼ੇ ਕਾਰ ਨਾਲ ਮਾਘ ਮੇਲੇ 'ਚ ਆ ਕੇ ਚਰਚਾ 'ਚ ਆਏ ਸਨ। ਇਨ੍ਹਾਂ ਕਾਰਾਂ ਤੋਂ ਬਾਅਦ ਹੁਣ ਮਰਸੀਡੀਜ਼ ਆਉਣ ਨਾਲ ਉਨ੍ਹਾਂ ਦੇ ਕਾਫ਼ਲੇ 'ਚ ਵਿਦੇਸ਼ੀ ਗੱਡੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਮਾਘ ਮੇਲੇ 'ਚ ਇਕ ਪਾਸੇ ਸਤੁਆ ਬਾਬਾ ਕਦੇ ਠੇਲੇ, ਟਰੈਕਟਰ, ਊਠ ਅਤੇ ਹਾਥੀ 'ਤੇ ਨਜ਼ਰ ਆਉਂਦੇ ਹਨ ਤਾਂ ਦੂਜੇ ਪਾਸੇ ਉਨ੍ਹਾਂ ਨਾਲ ਕਰੋੜਾਂ ਦੀਆਂ ਲਗਜ਼ਰੀ ਕਾਰਾਂ ਦਾ ਕਾਫ਼ਲਾ ਵੀ ਦਿਖਾਈ ਦਿੰਦਾ ਹੈ।
ਮਾਘ ਮੇਲੇ 'ਚ ਸਤੁਆ ਬਾਬਾ ਦੇ ਕਈ ਰੂਪ ਦੇਖਣ ਨੂੰ ਮਿਲ ਰਹੇ ਹਨ। ਇਕ ਦਿਨ ਪਹਿਲਾਂ ਹੀ ਪੋਰਸ਼ੇ ਸੁਪਰਕਾਰ ਲੈਣ ਤੋਂ ਬਾਅਦ ਉਨ੍ਹਾਂ ਨੇ ਬਿਆਨ ਦਿੱਤਾ ਸੀ ਕਿ 'ਇਸ ਗੱਡੀ ਦੀ ਰਫ਼ਤਾਰ ਨਾਲ ਕਾਫ਼ਰਾਂ ਨੂੰ ਕੁਚਲ ਦੇਵਾਂਗੇ।' ਨਾਲ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ 'ਕੀ ਕੋਈ ਸਨਾਤਨੀ 4 ਕਰੋੜ ਦੀ ਗੱਡੀ 'ਚ ਨਹੀਂ ਚੱਲ ਸਕਦਾ।' ਇਸ ਬਿਆਨ ਤੋਂ ਬਾਅਦ ਹੁਣ ਉਸੇ 'ਰਫ਼ਤਾਰ' 'ਚ ਵਾਧਾ ਕਰਦੇ ਹੋਏ ਸਤੁਆ ਬਾਬਾ ਨੇ ਮਰਸੀਡੀਜ਼ ਨੂੰ ਵੀ ਮਾਘ ਮੇਲੇ 'ਚ ਲਿਆਂਦਾ। ਗੱਡੀ ਦੀ ਪੂਜਾ ਵੀ ਕੀਤੀ ਗਈ। ਮਾਘ ਮੇਲੇ ਦੌਰਾਨ ਇਕ ਪਾਸੇ ਸਤੁਆ ਬਾਬਾ ਸਾਦਗੀ ਦੇ ਪ੍ਰਤੀਕ ਠੇਲਾ, ਊਠ ਅਤੇ ਟਰੈਕਟਰ 'ਤੇ ਨਜ਼ਰ ਆਉਂਦੇ ਹਨ ਤਾਂ ਦੂਜੇ ਪਾਸੇ ਉਨ੍ਹਾਂ ਨਾਲ ਕੰਪਲੈਕਸ 'ਚ ਕਰੋੜਾਂ ਲਗਜ਼ਰੀ ਕਾਰਾਂ ਦਾ ਕਾਫ਼ਲਾ ਲਗਾਤਾਰ ਵਧਦਾ ਜਾ ਰਿਹਾ ਹੈ। ਮਾਘ ਮੇਲਾ ਸ਼ੁਰੂ ਹੋਣ ਤੋਂ ਬਾਅਦ ਡਿਫੈਂਡਰ ਨਾਲ ਚਰਚਾ 'ਚ ਆਏ ਸਤੁਆ ਬਾਬਾ ਹੁਣ ਪੋਰਸ਼ ਅਤੇ ਮਰਸੀਡੀਜ਼ ਰਾਹੀਂ ਸਾਰਿਆਂ ਨੂੰ ਹੈਰਾਨ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਾਈਵੇਅ 'ਤੇ ਧੁੰਦ ਕਾਰਨ ਇਕ-ਇਕ ਕਰਕੇ ਆਪਸ 'ਚ ਟਕਰਾਏ ਡੇਢ ਦਰਜਨ ਵਾਹਨ, 10 ਲੋਕ ਜ਼ਖ਼ਮੀ
NEXT STORY