ਪ੍ਰਯਾਗਰਾਜ- ਪ੍ਰਯਾਗਰਾਜ 'ਚ ਅਗਲੇ ਸਾਲ ਸ਼ੁਰੂ ਹੋਣ ਵਾਲੇ ਮਹਾਕੁੰਭ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਇਸ ਦੌਰਾਨ ਪ੍ਰਯਾਗਰਾਜ 'ਚ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਕੁੱਲ 8 ਮਜ਼ਦੂਰਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਸੂਚਨਾ ਮਿਲਦੇ ਹੀ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਇਹ ਹੈ ਪੂਰਾ ਮਾਮਲਾ
ਪ੍ਰਯਾਗਰਾਜ ਦੇ ਸਰਾਏਨਾਯਤ ਥਾਣਾ ਖੇਤਰ ਵਿੱਚ 33 ਹਜ਼ਾਰ ਵੋਲਟ ਹਾਈ ਟੈਂਸ਼ਨ ਲਾਈਨ ਨੂੰ ਬਦਲਣ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਤਾਰ ਖਿੱਚਦੇ ਸਮੇਂ ਬ੍ਰਿਜ ਟਾਵਰ ਡਿੱਗ ਗਿਆ। ਹਾਦਸੇ ਵਿੱਚ ਇੱਕ ਮਜ਼ਦੂਰ ਦੀ ਲੱਤ ਵੱਢੀ ਗਈ। ਇਸ ਦੇ ਨਾਲ ਹੀ ਦੋ ਮਜ਼ਦੂਰ ਟਾਵਰ ਦੇ ਹੇਠਾਂ ਦੱਬੇ ਗਏ।
ਟਾਵਰ ਹੇਠਾਂ ਦੱਬੇ ਮਜ਼ਦੂਰਾਂ ਨੇ ਲੋਕਾਂ ਨੇ ਕੱਢਿਆ ਬਾਹਰ
ਵੱਡੀ ਗਿਣਤੀ 'ਚ ਪਹੁੰਚੇ ਲੋਕਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਟਾਵਰ ਦੇ ਹੇਠਾਂ ਦੱਬੇ ਮਜ਼ਦੂਰਾਂ ਨੂੰ ਬਾਹਰ ਕੱਢਿਆ। ਇਸ ਵਿੱਚ ਪੱਛਮੀ ਬੰਗਾਲ ਦੇ ਮਾਲਦਾ ਟਾਊਨ ਜ਼ਿਲ੍ਹੇ ਦੇ ਵਸਨੀਕ ਆਮਿਰ ਪੁੱਤਰ ਭੋਂਦੂ, ਕਾਸਿਮ ਪੁੱਤਰ ਇਦੂਵਾ, ਅਨਿਰੁਧ ਸਿੰਘ ਪੁੱਤਰ ਸੱਤਾਰ, ਅਬਦੁਲ ਪੁੱਤਰ ਸ਼ੇਖ ਅਖ਼ਤਰ, ਪੁਤੁਲ ਸ਼ੇਖ ਪੁੱਤਰ ਭਾਦੂ ਸ਼ੇਖ, ਸਲੀਮ ਅਤੇ ਛੋਟਨ ਵਾਸੀ ਮਜ਼ਦੂਰ ਸ਼ਾਮਲ ਸਨ। ਸਾਰਿਆਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਸਲੀਮ ਅਤੇ ਆਮਿਰ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਐੱਸਆਰਐੱਨ ਹਸਪਤਾਲ ਰੈਫਰ ਕਰ ਦਿੱਤਾ।
ਮੌਕੇ ’ਤੇ ਕੰਮ ਕਰ ਰਹੇ ਹੋਰ ਮਜ਼ਦੂਰਾਂ ਨੇ ਦੱਸਿਆ ਕਿ ਮਸ਼ੀਨ ਰਾਹੀਂ ਤਾਰ ਨੂੰ ਦੋਵੇਂ ਪਾਸੇ ਤੋਂ ਖਿੱਚਿਆ ਜਾ ਰਿਹਾ ਸੀ। ਟਾਵਰ ਦੇ ਹੇਠਾਂ ਕੁਝ ਮਜ਼ਦੂਰ ਕੰਮ ਕਰ ਰਹੇ ਸਨ। ਟਾਵਰ ਡਿੱਗਣ ਨਾਲ ਹੇਠਾਂ ਕੰਮ ਕਰ ਰਹੇ ਮਜ਼ਦੂਰ ਉਸ ਹੇਠਾਂ ਫਸ ਗਏ। ਸਲੀਮ ਦਾ ਪੈਰ ਕੁਚਲਿਆ ਗਿਆ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਆਮਿਰ ਦੇ ਹੱਥਾਂ ਅਤੇ ਲੱਤਾਂ 'ਚ ਵੀ ਗੰਭੀਰ ਸੱਟਾਂ ਲੱਗੀਆਂ ਹਨ।
ਮਹਾਂਕੁੰਭ 'ਚ ਹੋਵੇਗਾ ਡਰੋਨ ਸ਼ੋਅ, 2000 ਤੋਂ ਵੱਧ ਲਾਈਟਨਿੰਗ ਡਰੋਨ ਕਰਨਗੇ ਪ੍ਰਦਰਸ਼ਨ
NEXT STORY