ਮੁੰਬਈ (ਏਜੰਸੀ) – ਮਹਾਰਾਸ਼ਟਰ ਦੀ ਸਿਆਸਤ ਵਿਚ ‘ਮਹਾ ਵਿਕਾਸ ਅਘਾੜੀ’ (ਐੱਮ. ਵੀ. ਏ.) ਗੱਠਜੋੜ ਇਕ ਵਾਰ ਫਿਰ ਪਟੜੀ ਤੋਂ ਉਤਰਦਾ ਨਜ਼ਰ ਆ ਰਿਹਾ ਹੈ। ਮਾਨਸੂਨ ਸੈਸ਼ਨ ਦੀ ਰਣਨੀਤੀ ਤੈਅ ਕਰਨ ਤੋਂ ਪਹਿਲਾਂ ਸੱਦੀ ਗਈ ਬੈਠਕ ਵਿਚ ਵਿਰੋਧੀ ਗੱਠਜੋੜ ਦੇ 60 ਵਿਚੋਂ 23 ਵਿਧਾਇਕ ਗੈਰ-ਹਾਜ਼ਰ ਰਹੇ। ਸ਼ਰਦ ਪਵਾਰ, ਜਯੰਤ ਪਾਟਿਲ ਤੇ ਨਾਨਾ ਪਟੋਲੇ ਵਰਗੇ ਵੱਡੇ ਆਗੂ ਵੀ ਇਸ ਬੈਠਕ ਵਿਚ ਸ਼ਾਮਲ ਨਹੀਂ ਹੋਏ। ਹਾਲਾਂਕਿ ਬੈਠਕ ਵਿਚ ਕਾਂਗਰਸ ਦੇ ਸੂਬਾ ਪ੍ਰਧਾਨ ਹਰਸ਼ਵਰਧਨ ਸਪਕਾਲ ਅਤੇ ਠਾਕਰੇ ਸੈਨਾ ਦੇ ਸੰਕਟਮੋਚਕ ਸੰਜੇ ਰਾਊਤ ਹਾਜ਼ਰ ਸਨ ਪਰ ਵੱਡੀ ਗਿਣਤੀ ਵਿਚ ਵਿਧਾਇਕਾਂ ਦੀ ਗੈਰ-ਮੌਜੂਦਗੀ ਨੂੰ ਲੈ ਕੇ ਰਾਊਤ ਨੇ ਆਪਣੀ ਪੀੜ ਜ਼ਾਹਰ ਕਰਦਿਆਂ ਸਾਥੀਆਂ ਨੂੰ ਪੁੱਛਿਆ ਕਿ ਕੀ ਅਸੀਂ ਸੱਚਮੁੱਚ ਇਕੱਠੇ ਹਾਂ?
ਪੜ੍ਹੋ ਇਹ ਵੀ - ਹੁਣ ਨਹੀਂ ਵਿਕਣਗੀਆਂ ਨਕਲੀ ਦਵਾਈਆਂ ! QR ਕੋਡ ਲਗਾਉਣ ਦੀ ਤਿਆਰੀ 'ਚ ਸਰਕਾਰ
ਬੈਠਕ ਦੌਰਾਨ ਊਧਵ ਠਾਕਰੇ ਨੇ ਪੁੱਛਿਆ,‘‘ਅਸੀਂ ਕਹਿੰਦੇ ਹਾਂ ਕਿ ਅਸੀਂ ਇਕੱਠੇ ਹਾਂ... ਪਰ ਕੀ ਅਸੀਂ ਸੱਚਮੁੱਚ ਇਕੱਠੇ ਹਾਂ? ਕੀ ਅਸੀਂ ਸਦਨ ਵਿਚ ਮਹਾ ਵਿਕਾਸ ਅਘਾੜੀ ਵਜੋਂ ਇਕਜੁੱਟ ਹਾਂ? ਕੀ ਅਸੀਂ ਮੁੱਦਿਆਂ ਨੂੰ ਇਕੱਠੇ ਚੁੱਕਦੇ ਹਾਂ?’’ ਅਸਲ ’ਚ ਪਿਛਲੇ ਦਿਨੀਂ ਊਧਵ ਧੜੇ ਦੇ 6 ਸੰਸਦ ਮੈਂਬਰਾਂ ਦੇ ਏਕਨਾਥ ਸ਼ਿੰਦੇ ਖੇਮੇ ਵਿਚ ਜਾਣ ਤੋਂ ਬਾਅਦ ਹੁਣ ਵਿਧਾਇਕਾਂ ਦੀ ਇਸ ਤਰ੍ਹਾਂ ਦੀ ਸਮੂਹਿਕ ਬੇਰੁਖ਼ੀ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿਚ ਇਹ ਚਰਚਾ ਹੋਣ ਲੱਗੀ ਹੈ ਕਿ ਵਿਚਾਰਕ ਵਿਰੋਧਾਭਾਸਾਂ ਅਤੇ ਸਿਆਸੀ ਮੌਕਾਪ੍ਰਸਤੀ ’ਤੇ ਟਿਕੇ ਮਹਾ ਵਿਕਾਸ ਅਘਾੜੀ ਗੱਠਜੋੜ ਦਾ ਅੰਤ ਨੇੜੇ ਹੈ। ਪਿਛਲੇ 4 ਸਾਲਾਂ ਵਿਚ ਦੂਜੀ ਵਾਰ ਜਦੋਂ ਊਧਵ ਠਾਕਰੇ ਦੀ ਪਾਰਟੀ ਸ਼ਿਵ ਸੈਨਾ ਦੇ 6 ਸੰਸਦ ਮੈਂਬਰ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਵਿਰੋਧੀ ਸ਼ਿਵ ਸੈਨਾ ਧੜੇ ਵਿਚ ਸ਼ਾਮਲ ਹੋ ਗਏ ਤਾਂ ਉਨ੍ਹਾਂ ਆਪਣੇ ਆਗੂਆਂ ਅਤੇ ਗੱਠਜੋੜ ਨੂੰ ਉਨ੍ਹਾਂ ਲੋਕਾਂ ’ਤੇ ਧਿਆਨ ਕੇਂਦਰਿਤ ਕਰਨ ਦਾ ਸੁਝਾਅ ਦਿੰਦੇ ਹੋਏ ਕਿਹਾ,‘‘ਜਿਹੜੇ ਲੋਕ ਚਲੇ ਗਏ ਹਨ... ਉਨ੍ਹਾਂ ਨੂੰ ਜਾਣ ਦਿਓ।’’
ਪੜ੍ਹੋ ਇਹ ਵੀ - ਹਨੀਮੂਨ 'ਤੇ ਪੁੱਜ ਗਿਆ ਪੂਰਾ ਸਹੁਰਾ ਪਰਿਵਾਰ, ਨਵੀਂ ਲਾੜੀ ਦਾ ਚੜ੍ਹਿਆ ਪਾਰਾ, ਫਿਰ ਉਹ ਹੋਇਆ, ਜੋ ਸੋਚਿਆ ਨਾ ਸੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹੁਣ ਨਹੀਂ ਵਿਕਣਗੀਆਂ ਨਕਲੀ ਦਵਾਈਆਂ ! QR ਕੋਡ ਲਗਾਉਣ ਦੀ ਤਿਆਰੀ 'ਚ ਸਰਕਾਰ
NEXT STORY