Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 06, 2026

    8:32:40 PM

  • hoshiarpur  two youths drown while bathing in canal

    ਹੁਸ਼ਿਆਰਪੁਰ : ਨਹਿਰ 'ਚ ਨਹਾਉਂਦਿਆਂ ਡੁੱਬਣ ਕਾਰਨ 2...

  • good news indians

    ਭਾਰਤੀਆਂ ਲਈ Good News! ਮਿਲ ਗਿਆ ਕੁਦਰਤੀ ਗੈਸ ਦਾ...

  • plot registries colonies of punjab

    ਪੰਜਾਬ 'ਚ ਨਹੀਂ ਹੋਣਗੀਆਂ ਇਨ੍ਹਾਂ ਪਲਾਟਾਂ ਦੀਆਂ...

  • captain amrinder singh met amit shah

    ਕੈਪਟਨ ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਨਾਲ ਕੀਤੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • New Delhi
  • ਮਹਾਦੇਵ ਸੱਟਾ ਐਪ ਘਪਲੇ ਦਾ 'ਕਿੰਗ' ਸੌਰਭ ਦੁਬਈ ’ਚ ਗ੍ਰਿਫਤਾਰ, ਭਾਰਤ ਲਿਆਉਣ ਦੀ ਤਿਆਰੀ

NATIONAL News Punjabi(ਦੇਸ਼)

ਮਹਾਦੇਵ ਸੱਟਾ ਐਪ ਘਪਲੇ ਦਾ 'ਕਿੰਗ' ਸੌਰਭ ਦੁਬਈ ’ਚ ਗ੍ਰਿਫਤਾਰ, ਭਾਰਤ ਲਿਆਉਣ ਦੀ ਤਿਆਰੀ

  • Edited By Tanu,
  • Updated: 12 Oct, 2024 12:50 PM
New Delhi
mahadev betting app scam saurabh chandrakar arrested in dubai
  • Share
    • Facebook
    • Tumblr
    • Linkedin
    • Twitter
  • Comment

ਜਲੰਧਰ/ਨਵੀਂ ਦਿੱਲੀ (ਵਿਸ਼ੇਸ਼)– ਛੱਤੀਸਗੜ੍ਹ ਦੇ ਬਹੁਚਰਚਿਤ ਮਹਾਦੇਵ ਸੱਟਾ ਐਪ ਘਪਲੇ ਦੇ ਮੁੱਖ ਮੁਲਜ਼ਮ ਸੌਰਭ ਚੰਦਰਾਕਰ ਨੂੰ ਦੁਬਈ ’ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਗ੍ਰਿਫਤਾਰੀ ਇੰਟਰਪੋਲ ਵੱਲੋਂ ਕੀਤੀ ਗਈ ਹੈ ਕਿਉਂਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਇੰਟਰਪੋਲ ਨੂੰ ਚਿੱਠੀ ਲਿਖ ਕੇ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਅਪੀਲ ਕੀਤੀ ਸੀ, ਜਿਸ ਦੇ ਆਧਾਰ ’ਤੇ ਐਕਸ਼ਨ ਲੈਂਦੇ ਹੋਏ ਦੁਬਈ ’ਚ ਸੱਟਾ ਕਿੰਗ ਸੌਰਭ ਚੰਦਰਾਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਚੰਦਰਾਕਰ ਨੂੰ ਦੁਬਈ ’ਚ ਨਜ਼ਰਬੰਦ ਕੀਤਾ ਗਿਆ ਸੀ, ਜਿਸ ਪਿੱਛੋਂ ਭਾਰਤ ਵੱਲੋਂ ਰੈੱਡ ਕਾਰਨਰ ਨੋਟਿਸ ਭੇਜਿਆ ਗਿਆ ਸੀ ਅਤੇ ਇਸੇ ਆਧਾਰ ’ਤੇ ਚੰਦਰਾਕਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਹਿ ਮੰਤਰਾਲਾ ਨੂੰ ਇਸ ਦੀ ਸੂਚਨਾ ਦਿੱਤੇ ਜਾਣ ਤੋਂ ਬਾਅਦ ਪੀ. ਐੱਮ. ਐੱਲ. ਏ. ਕੋਰਟ ਤੋਂ ਹਵਾਲਗੀ ਨਾਲ ਸਬੰਧਤ ਕਾਗਜ਼ਾਤ ਭਾਰਤ ਤੋਂ ਮੰਗਵਾਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਦਸਤਾਵੇਜ਼ ਅਰਬੀ ਭਾਸ਼ਾ ਵਿਚ ਭੇਜੇ ਗਏ ਹਨ ਤਾਂ ਜੋ ਚੰਦਰਾਕਰ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਵਿਚ ਕੋਈ ਸਮੱਸਿਆ ਨਾ ਆਵੇ।

ਦੱਸਿਆ ਜਾ ਰਿਹਾ ਹੈ ਕਿ ਸੌਰਭ ਚੰਦਰਾਕਰ ਨੂੰ ਰਾਏਪੁਰ ਦੇ ਨਾਲ-ਨਾਲ ਮੁੰਬਈ ਵਿਚ ਵੀ ਪੁਲਸ ਵੱਲੋਂ ਪੁੱਛਗਿੱਛ ਲਈ ਕਸਟਡੀ ਵਿਚ ਲਿਆ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਇਸ ਮਾਮਲੇ ’ਚ ਹੁਣ ਤਕ ਜਿੰਨੀ ਵੀ ਕਾਰਵਾਈ ਹੋਈ ਹੈ, ਉਸ ਵਿਚ ਅੱਗੇ ਦਾ ਐਕਸ਼ਨ ਚੰਦਰਾਕਰ ਤੋਂ ਪੁੱਛਗਿੱਛ ਤੋਂ ਬਾਅਦ ਹੀ ਸੰਭਵ ਹੋਵੇਗਾ। ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ 7 ਤੋਂ 10 ਦਿਨਾਂ ਵਿਚ ਉਸ ਨੂੰ ਭਾਰਤ ਲਿਆਂਦਾ ਜਾ ਸਕੇਗਾ।

ਕੌਣ ਹੈ ਸੌਰਭ ਚੰਦਰਾਕਰ

ਸੌਰਭ ਚੰਦਰਾਕਰ ਜਿਸ ਨੂੰ ਮਹਾਦੇਵ ਐਪ ਦਾ ਕਿੰਗ ਮੰਨਿਆ ਜਾਂਦਾ ਹੈ, ਅਸਲ ’ਚ ਪਹਿਲਾਂ ਇਕ ਜੂਸ ਦੀ ਦੁਕਾਨ ਚਲਾਉਂਦਾ ਸੀ। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਜੂਸ ਫੈਕਟਰੀ ਦੇ ਨਾਂ ਨਾਲ ਉਸ ਦੀ ਦੁਕਾਨ ਸੀ। ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਉਹ ਸੱਟਾ ਵੀ ਖੇਡਦਾ ਸੀ। ਕੋਰੋਨਾ ਕਾਲ ’ਚ ਉਸ ਦੀ ਮੁਲਾਕਾਤ ਰਵੀ ਉੱਪਲ ਨਾਲ ਹੋਈ ਅਤੇ ਉਸ ਦੇ ਨਾਲ ਮਿਲ ਕੇ ਸੌਰਭ ਨੇ ਮਹਾਦੇਵ ਬੈਟਿੰਗ ਐਪ ਲਾਂਚ ਕੀਤੀ। ਇਸ ਬੈਟਿੰਗ ਐਪ ’ਚ ਪੰਜਾਬ ਦਾ ਨਾਮੀ ਤੇ ਚਰਚਿਤ ਸੱਟਾ ਕਿੰਗਪਿਨ ਵੀ ਸ਼ਾਮਲ ਸੀ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੌਰਭ ਦੇ ਡੀ ਕੰਪਨੀ ਨਾਲ ਵੀ ਕੁਨੈਕਸ਼ਨ ਰਹੇ ਹਨ। ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਸੌਰਭ ਚੰਦਰਾਕਰ ਦੇ ਸਬੰਧ ਨਾਮੀ ਗੈਂਗਸਟਰ ਤੇ ਡਰੱਗ ਡੌਨ ਤਪਨ ਸਰਕਾਰ ਦੇ ਨਾਲ ਵੀ ਹਨ। 2023 ’ਚ ਵੀ ਚੰਦਰਾਕਰ ਨੂੰ ਦੁਬਈ ’ਚ ਹਿਰਾਸਤ ਵਿਚ ਲੈ ਕੇ ਨਜ਼ਰਬੰਦ ਕੀਤਾ ਗਿਆ ਸੀ। ਫਰਵਰੀ 2023 ’ਚ ਉਸ ਨੇ ਦੁਬਈ ’ਚ ਵਿਆਹ ਕਰਵਾਇਆ ਸੀ, ਜਿਸ ’ਤੇ 200 ਕਰੋੜ ਰੁਪਏ ਦਾ ਖਰਚਾ ਹੋਣ ਦਾ ਅਨੁਮਾਨ ਲਾਇਆ ਗਿਆ ਸੀ।

ਬਾਕਾਇਦਾ ਪਰਿਵਾਰ ਨੂੰ ਲਿਜਾਣ ਲਈ ਜੈੱਟ ਦੀ ਵਰਤੋਂ ਕੀਤੀ ਗਈ ਸੀ। ਬਾਲੀਵੁੱਡ ਤੋਂ ਕਈ ਵੱਡੇ ਸਟਾਰ ਸੌਰਭ ਦੇ ਵਿਆਹ ਵਿਚ ਪ੍ਰਫਾਰਮ ਕਰਨ ਗਏ ਸਨ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਦਾ ਭੁਗਤਾਨ ਵੀ ਹਵਾਲਾ ਦੇ ਮਾਧਿਅਮ ਰਾਹੀਂ ਕੀਤਾ ਗਿਆ ਹੈ। ਇਕ ਈਵੈਂਟ ਮੈਨੇਜਮੈਂਟ ਕੰਪਨੀ ਨੂੰ 112 ਕਰੋੜ ਰੁਪਏ ਪਹੁੰਚਾਏ ਗਏ ਸਨ, ਜਿਸ ਤੋਂ ਬਾਅਦ ਸੌਰਭ ਚੰਦਰਾਕਰ ਚਰਚਾ ਵਿਚ ਆਇਆ ਸੀ।

1300 ਕਰੋੜ ਰੁਪਏ ਦੀ ਜਾਇਦਾਦ ਅਟੈਚ–

ਮਹਾਦੇਵ ਸੱਟਾ ਐਪ ਮਾਮਲੇ ’ਚ ਈ. ਡੀ. ਵੱਲੋਂ ਲੱਗਭਗ 1300 ਕਰੋੜ ਰੁਪਏ ਦੀ ਜਾਇਦਾਦ ਨੂੰ ਅਟੈਚ ਕੀਤਾ ਜਾ ਚੁੱਕਾ ਹੈ। ਉਕਤ ਮੁਲਜ਼ਮਾਂ ’ਤੇ ਰੇਡ ਤੇ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਮਾਮਲੇ ’ਚ ਲੱਗਭਗ 1 ਕਰੋੜ 86 ਲੱਖ ਰੁਪਏ ਦੀ ਨਕਦੀ, 580 ਕਰੋੜ ਰੁਪਏ ਦੀ ਜਾਇਦਾਦ ਅਤੇ 1 ਕਰੋੜ 78 ਲੱਖ ਰੁਪਏ ਦੀ ਜਵੈਲਰੀ ਸ਼ਾਮਲ ਹੈ। ਇਸ ਮਾਮਲੇ ਵਿਚ 19 ਵਿਅਕਤੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਸੌਰਭ ਚੰਦਰਾਕਰ ਇਸ ਸੂਚੀ ਵਿਚ 20ਵਾਂ ਮੁਲਜ਼ਮ ਹੈ।

ਅਜੇ ਵੀ ਇਸ ਮਾਮਲੇ ’ਚ 2 ਦਰਜਨ ਤੋਂ ਵੱਧ ਲੋਕ ਫਰਾਰ ਹਨ। ਉੱਧਰ ਛੱਤੀਸਗੜ੍ਹ ਸਰਕਾਰ ਵੱਲੋਂ ਇਹ ਪੂਰਾ ਮਾਮਲਾ ਪਹਿਲਾਂ ਹੀ ਸੀ. ਬੀ. ਆਈ. ਨੂੰ ਸੌਂਪਿਆ ਜਾ ਚੁੱਕਾ ਹੈ। ਈ. ਡੀ. ਵੱਲੋਂ ਜਨਵਰੀ ਵਿਚ ਜਾਂਚ ਸ਼ੁਰੂ ਕੀਤੀ ਗਈ ਸੀ ਪਰ ਉਸ ਤੋਂ ਬਾਅਦ ਹੁਣ ਇਹ ਮਾਮਲਾ ਸੀ. ਬੀ. ਆਈ. ਕੋਲ ਆ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੀ ਇਕ ਹੋਰ ਏਜੰਸੀ ਏ. ਸੀ. ਬੀ. ਤੇ ਆਰਥਿਕ ਅਪਰਾਧ ਸ਼ਾਖਾ ਵੱਲੋਂ 4 ਮਾਰਚ 2024 ਨੂੰ ਚਾਰਜਸ਼ੀਟ ਦਾਖਲ ਕੀਤੀ ਗਈ ਸੀ।

ਮਹਾਦੇਵ ਐਪ ਦੇ ਪੰਜਾਬ ਨਾਲ ਵੀ ਜੁੜੇ ਹਨ ਲਿੰਕ

ਜਾਣਕਾਰੀ ਅਨੁਸਾਰ ਮਹਾਦੇਵ ਐਪ ਦੇ ਪੰਜਾਬ ਨਾਲ ਵੀ ਲਿੰਕ ਜੁੜੇ ਹੋਏ ਹਨ। ਇਸ ਸਬੰਧੀ ਮੁੰਬਈ ’ਚ ਜਿਹੜਾ ਮਾਮਲਾ ਦਰਜ ਹੋਇਆ ਹੈ, ਉਸ ਵਿਚ ਪੰਜਾਬ ਦੇ ਇਕ ਸੱਟਾ ਕਿੰਗ ਜੋ ਹੁਣ ਰੀਅਲ ਅਸਟੇਟ ਕਾਰੋਬਾਰੀ ਵੀ ਬਣ ਗਿਆ ਹੈ, ਦਾ ਨਾਂ ਵੀ ਸ਼ਾਮਲ ਸੀ। ਇਹ ਸੱਟਾ ਕਿੰਗ ਰਾਇਲ ਅਸਟੇਟ ਕਾਰੋਬਾਰੀ ਬਣ ਕੇ ਜਲੰਧਰ ਦੀ 66 ਫੁੱਟੀ ਰੋਡ ’ਤੇ ਇਨ੍ਹੀਂ ਦਿਨੀਂ ਧੜੱਲੇ ਨਾਲ ਕੰਮ ਕਰ ਰਿਹਾ ਹੈ।

ਪਿਛਲੇ ਦਿਨੀਂ ਕੇਂਦਰੀ ਜਾਂਚ ਏਜੰਸੀ ਵੱਲੋਂ ਵੀ ਇਸ ’ਤੇ ਰੇਡ ਕੀਤੀ ਗਈ ਸੀ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਰੀਅਲ ਅਸਟੇਟ ਕਾਰੋਬਾਰੀ ਦੇ ਕੁਝ ਕਰੀਬੀ ਦਾਅਵਾ ਕਰ ਰਹੇ ਹਨ ਕਿ ਮਹਾਦੇਵ ਐਪ ਘਪਲੇ ਵਿਚ ਉਨ੍ਹਾਂ ਦੇ ‘ਭਾਅ ਜੀ’ ਨੂੰ ਕਲੀਨ ਚਿੱਟ ਮਿਲ ਗਈ ਹੈ ਅਤੇ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਲੈਣ-ਦੇਣਾ ਨਹੀਂ ਪਰ ਮੁੰਬਈ ਪੁਲਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਅਜੇ ਪੈਂਡਿੰਗ ਹੈ।

ਹਰ ਮਹੀਨੇ 400 ਕਰੋੜ ਰੁਪਏ ਦੀ ਕਮਾਈ, ਕਈ ਫਿਲਮੀ ਸਿਤਾਰੇ ਵੀ ਜੁੜੇ–

ਸੌਰਭ ਦਾ ਵਿਆਹ ਫਰਵਰੀ 2023 ’ਚ ਹੋਇਆ ਸੀ। ਵਿਆਹ ਵਿਚ ਲੱਗਭਗ 42 ਕਰੋੜ ਰੁਪਏ ਹੋਟਲ ਦੀ ਬੁਕਿੰਗ ’ਤੇ ਖਰਚ ਕੀਤੇ ਗਏ ਸਨ। ਉਸ ਦੇ ਵਿਆਹ ਵਿਚ ਹੋਰ ਸੈਲੀਬ੍ਰਿਟੀਜ਼ ਦੇ ਨਾਲ-ਨਾਲ ਆਤਿਫ ਅਸਲਮ, ਪੰਜਾਬੀ ਕਾਮੇਡੀਅਨ ਭਾਰਤੀ ਸਿੰਘ, ਰਾਹਤ ਫਤਹਿ ਅਲੀ ਖਾਨ, ਸੰਨੀ ਲਿਓਨ, ਅਲੀ ਅਸਗਰ, ਵਿਸ਼ਾਲ ਡਡਲਾਨੀ, ਟਾਈਗਰ ਸ਼ਰਾਫ, ਨੇਹਾ ਕੱਕੜ, ਐਲੀ ਅਵਰਾਮ, ਕ੍ਰਿਸ਼ਨਾ ਅਭਿਸ਼ੇਕ, ਨੁਸਰਤ ਭਰੂਚਾ ਆਦਿ ਸ਼ਾਮਲ ਹੋਏ ਸਨ।

ਪਤਾ ਲੱਗਾ ਹੈ ਕਿ ਮਹਾਦੇਵ ਐਪ ਚਲਾਉਣ ਵਾਲੇ ਸਿੰਡੀਕੇਟ ਨੂੰ ਹਰ ਮਹੀਨੇ ਲੱਗਭਗ 400 ਕਰੋੜ ਰੁਪਏ ਦੀ ਕਮਾਈ ਹੋ ਰਹੀ ਸੀ ਅਤੇ ਇਸ ਦੇ ਨਾਲ ਲੱਗਭਗ 4 ਹਜ਼ਾਰ ਲੋਕ ਜੁੜੇ ਹੋਏ ਸਨ। ਦੇਸ਼ ਭਰ ਵਿਚ ਇਸ ਦੀਆਂ 4 ਹਜ਼ਾਰ ਦੇ ਲੱਗਭਗ ਬ੍ਰਾਂਚਾਂ ਸਨ, ਜਿਨ੍ਹਾਂ ਦਾ ਸੰਚਾਲਨ ਜਲੰਧਰ ਦਾ ਰੀਅਲ ਅਸਟੇਟ ਕਾਰੋਬਾਰੀ ਕਮ ਸੱਟਾ ਕਿੰਗ ਕਰਦਾ ਸੀ। ਕੋਰਟ ਵਿਚ ਪੇਸ਼ ਕੀਤੀ ਗਈ ਚਾਰਜਸ਼ੀਟ ਤੋਂ ਇਸ ਗੱਲ ਦਾ ਖੁਲਾਸਾ ਹੋਇਆ ਹੈ।

ਖੇਡਾਂ ਤੋਂ ਲੈ ਕੇ ਚੋਣਾਂ ਤਕ ਪੈਸੇ ਦੀ ਵਰਤੋਂ–

ਮਹਾਦੇਵ ਬੈਟਿੰਗ ਐਪ ਕੁਝ ਸਾਲ ਪਹਿਲਾਂ ਤਿਆਰ ਕੀਤੀ ਗਈ ਸੀ, ਜੋ ਪਲੇਅ ਸਟੋਰ ’ਤੇ ਵੀ ਮੌਜੂਦ ਸੀ। ਇਸ ’ਤੇ ਯੂਜ਼ਰ ਪੋਕਰ, ਕਾਰਡ ਗੇਮਜ਼, ਚਾਂਸ ਗੇਮਜ਼ ਨਾਂ ਦੀਆਂ ਗੇਮਜ਼ ’ਤੇ ਪੈਸਾ ਲਾਉਂਦੇ ਸਨ ਅਤੇ ਇੱਥੇ ਉਨ੍ਹਾਂ ਦੇ ਪੈਸੇ ਨੂੰ ਡਬਲ ਤੋਂ ਲੈ ਕੇ ਜ਼ੀਰੋ ਤਕ ਕੀਤਾ ਜਾਂਦਾ ਸੀ। ਇਸੇ ਐਪ ਰਾਹੀਂ ਕ੍ਰਿਕਟ ਤੋਂ ਲੈ ਕੇ ਫੁੱਟਬਾਲ ਵਰਗੀਆਂ ਖੇਡਾਂ ’ਚ ਸੱਟਾ ਤਾਂ ਲਾਇਆ ਹੀ ਜਾਂਦਾ ਸੀ, ਨਾਲ ਹੀ ਚੋਣਾਂ ਵਿਚ ਵੀ ਇਸ ਐਪ ਦੀ ਸੱਟਾ ਲਾਉਣ ਲਈ ਖੂਬ ਵਰਤੋਂ ਹੁੰਦੀ ਸੀ।

ਜਾਂਚ ਏਜੰਸੀਆਂ ਵੱਲੋਂ ਇਸ ਮਾਮਲੇ ’ਚ ਹੁਣ ਤਕ ਸੌਰਭ ਚੰਦਰਾਕਰ, ਰਵੀ ਉੱਪਲ, ਸ਼ੁਭਮ ਸੋਨੀ, ਚੰਦਰਭੂਸ਼ਣ ਵਰਮਾ, ਅਸੀਮ ਦਾਸ, ਸਤੀਸ਼ ਚੰਦਰਾਕਰ, ਭੂਪੇਸ਼ ਬਘੇਲ, ਨਿਤੀਸ਼ ਦੀਵਾਨ, ਵਿਕਾਸ ਛਾਪਰੀਆ, ਰੋਹਿਤ ਗੁਲਾਟੀ, ਵਿਸ਼ਾਲ ਆਹੂਜਾ, ਧੀਰਜ ਆਹੂਜਾ, ਅਨਿਲ ਦਮਾਨੀ, ਸੁਨੀਲ ਦਮਾਨੀ, ਭੀਮ ਸਿੰਘ ਯਾਦਵ, ਹਰੀ ਸ਼ੰਕਰ ਤਿੱਬਰਵਾਲ, ਸੁਰਿੰਦਰ ਬਾਗੜੀ, ਸੂਰਜ ਚੋਖਾਨੀ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਸਾਬਕਾ ਮੁੱਖ ਮੰਤਰੀ ਵੀ ਆ ਚੁੱਕੇ ਹਨ ਮਹਾਦੇਵ ਐਪ ਦੀ ਲਪੇਟ ’ਚ

ਲੱਗਭਗ ਇਕ ਸਾਲ ਪਹਿਲਾਂ ਮਹਾਦੇਵ ਐਪ ਘਪਲਾ ਸਾਹਮਣੇ ਆਇਆ ਸੀ, ਜਿਸ ਦੀ ਕੁਲ ਵੈਲਿਊ ਲੱਗਭਗ 15,000 ਕਰੋੜ ਦੱਸੀ ਜਾ ਰਹੀ ਹੈ। ਇਕੱਲੇ ਸੌਰਭ ’ਤੇ ਕਥਿਤ ਤੌਰ ’ਤੇ 6,000 ਕਰੋੜ ਰੁਪਏ ਦੇ ਹੇਰ-ਫੇਰ ਵਿਚ ਸ਼ਾਮਲ ਹੋਣ ਦੇ ਦੋਸ਼ ਹਨ। ਇਸ ਮਾਮਲੇ ’ਚ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਦਾ ਨਾਂ ਵੀ ਆਇਆ ਹੈ। ਇਸ ਸਬੰਧੀ ਬਾਕਾਇਦਾ ਜਿਹੜੀ ਐੱਫ. ਆਈ. ਆਰ. ਦਰਜ ਕੀਤੀ ਗਈ ਹੈ, ਉਸ ਵਿਚ ਵੀ ਬਘੇਲ ਦਾ ਨਾਂ ਸ਼ਾਮਲ ਹੈ। ਇਹ ਵੱਖਰੀ ਗੱਲ ਹੈ ਕਿ ਬਘੇਲ ਇਸ ਨੂੰ ਭਾਜਪਾ ਦੀ ਸਾਜ਼ਿਸ਼ ਦੱਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਨੇ ਹੀ ਉਨ੍ਹਾਂ ਨੂੰ ਫਸਾਉਣ ਲਈ ਈ. ਡੀ. ਨੂੰ ਹਦਾਇਤਾਂ ਦਿੱਤੀਆਂ ਹਨ।

ਮਹਾਦੇਵ ਐਪ ਰਾਹੀਂ ਆਇਆ ਪੈਸਾ ਸ਼ੇਅਰ ਬਾਜ਼ਾਰ ’ਚ ਵੀ ਇਨਵੈਸਟ–

ਪਤਾ ਲੱਗਾ ਹੈ ਕਿ ਈ. ਡੀ. ਤੇ ਹੋਰ ਜਾਂਚ ਏਜੰਸੀਆਂ ਵੱਲੋਂ ਜਿਹੜੀ ਜਾਂਚ ਕੀਤੀ ਜਾ ਰਹੀ ਹੈ, ਉਸ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਮਹਾਦੇਵ ਐਪ ਰਾਹੀਂ ਇਕੱਠਾ ਕੀਤਾ ਗਿਆ ਪੈਸਾ ਸ਼ੇਅਰ ਬਾਜ਼ਾਰ ਵਿਚ ਵੀ ਇਨਵੈਸਟ ਕੀਤਾ ਗਿਆ ਸੀ। ਸੇਬੀ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਈ. ਡੀ. ਦੀ ਚਾਰਜਸ਼ੀਟ ਵਿਚ ਤਾਂ ਇਹ ਵੀ ਖੁਲਾਸਾ ਹੋਇਆ ਹੈ ਕਿ ਕਾਲੀ ਕਮਾਈ ਨੂੰ ਸਫੇਦ ਕਰਨ ਲਈ ਸ਼ੇਅਰ ਬਾਜ਼ਾਰ ਵਿਚ ਲੱਗਭਗ 1000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਗਿਆ ਹੈ। ਸੂਤਰ ਦੱਸਦੇ ਹਨ ਕਿ ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਕਰਨ ਲਈ ਪ੍ਰਮੋਟਰਾਂ ਵੱਲੋਂ ਸੈੱਲ ਕੰਪਨੀਆਂ ਬਣਾਈਆਂ ਗਈਆਂ ਹਨ। ਇਨ੍ਹਾਂ ਵਿਚ ਜ਼ਿਆਦਾਤਰ ਵਿਦੇਸ਼ੀ ਕੰਪਨੀਆਂ ਹਨ ਤਾਂ ਜੋ ਇਸ ਮਾਮਲੇ ’ਤੇ ਕਿਸੇ ਨੂੰ ਸ਼ੱਕ ਨਾ ਪਵੇ।
 

  • Mahadev Betting App Scam
  • Saurabh Chandrakar
  • Arrested
  • Dubai
  • ਮਹਾਦੇਵ ਸੱਟਾ ਐਪ ਘਪਲਾ
  • ਸੌਰਭ ਚੰਦਰਾਕਰ
  • ਗ੍ਰਿਫ਼ਤਾਰ
  • ਦੁਬਈ

Tata ਨੇ ਬਣਵਾਇਆ ਖ਼ਤਰਨਾਕ ਬੀਮਾਰੀ ਦੇ ਇਲਾਜ ਲਈ ਅਤਿ-ਆਧੁਨਿਕ ਹਸਪਤਾਲ, ਵਿਦੇਸ਼ਾਂ ਤੋਂ ਵੀ ਆਉਂਦੇ ਹਨ ਮਰੀਜ

NEXT STORY

Stories You May Like

  • lic preparing to enter fintech business
    ਫਿਨਟੈਕ ਕਾਰੋਬਾਰ ’ਚ ਉਤਰਨ ਦੀ ਤਿਆਰੀ ’ਚ LIC, ਰਣਨੀਤਕ ਨਿਵੇਸ਼ ’ਤੇ ਵੀ ਨਜ਼ਰ
  • ravneet bittu can become the chief ministerial face of bjp in punjab
    ਪੰਜਾਬ ਭਾਜਪਾ ਦੀ ਚੋਣ ਲੜਨ ਦੀ ਤਿਆਰੀ 'ਚ ਰਵਨੀਤ ਬਿੱਟੂ
  • virat kohli broke rohit sharma s great record
    ਵਿਰਾਟ ਕੋਹਲੀ ਨੇ ਤੋੜਿਆ ਰੋਹਿਤ ਸ਼ਰਮਾ ਦਾ ਮਹਾਰਿਕਾਰਡ, ਹੁਣ ਕਿੰਗ ਕੋਹਲੀ ਦੀ ਟੱਕਰ 'ਚ ਕੋਈ ਨਹੀਂ
  • putin  s preparation to become   immortal
    ਪੁਤਿਨ ਦੀ 'ਅਮਰ' ਹੋਣ ਦੀ ਤਿਆਰੀ! 120 ਸਾਲ ਜਿਊਣ ਲਈ ਕਰੋੜਾਂ ਦਾ ਗੁਪਤ ਪ੍ਰੋਜੈਕਟ
  • police conduct major raid on mobile shop in jalandhar
    ਜਲੰਧਰ 'ਚ ਮੋਬਾਈਲ ਸ਼ਾਪ 'ਤੇ ਪੁਲਸ ਦੀ ਵੱਡੀ ਛਾਪੇਮਾਰੀ, ਕ੍ਰਿਕਟ ਮੈਚਾਂ 'ਤੇ ਸੱਟਾ ਲਾਉਂਦੇ 3 ਨੌਜਵਾਨ ਕਾਬੂ
  • sc on manipur case
    ਮਣੀਪੁਰ ’ਚ ਜਾਤੀ ਹਿੰਸਾ ਮਾਮਲੇ ਦੀ ਸੁਣਵਾਈ ’ਚ ਤੇਜ਼ੀ ਲਿਆਉਣ ਦੀ ਲੋੜ : ਸੁਪਰੀਮ ਕੋਰਟ
  • usa tariff
    ਭਾਰਤ ਸਣੇ 60 ਦੇਸ਼ਾਂ 'ਤੇ ਇਕ ਹੋਰ 'ਟੈਰਿਫ਼ ਬੰਬ' ਸੁੱਟਣ ਦੀ ਤਿਆਰੀ 'ਚ ਅਮਰੀਕਾ ! ਟਰੰਪ ਪ੍ਰਸ਼ਾਸਨ ਨੇ ਬਣਾਇਆ Plan
  • liqour scam in ludhiana
    ਲੁਧਿਆਣਾ ਐਕਸਾਇਜ਼ ਵਿਭਾਗ ਫ਼ਿਰ ਸਵਾਲਾਂ ਦੇ ਘੇਰੇ 'ਚ! ਮੈਰਿਜ ਪੈਲੇਸ ਸ਼ਰਾਬ ਸਿੰਡੀਕੇਟ 'ਚ ਕਰੋੜਾਂ ਦੇ ਘਪਲੇ ਦਾ ਸ਼ੱਕ
  • major weather warning in 7 districts of punjab
    ਪੰਜਾਬ ਦੇ 7 ਜ਼ਿਲ੍ਹਿਆਂ 'ਚ ਮੌਸਮ ਦੀ ਵੱਡੀ ਚਿਤਾਵਨੀ, ਯੈਲੋ ਅਲਰਟ ਹੋ ਗਿਆ ਜਾਰੀ
  • jalandhar e rikshaw driver attack
    ਜਲੰਧਰ 'ਚ ਈ-ਰਿਕਸ਼ਾ ਚਾਲਕ 'ਤੇ ਹਮਲਾ! ਪੁਲਸ ਜਾਂਚ 'ਚ ਸਾਹਮਣੇ ਆਈ ਪੂਰੀ ਕਹਾਣੀ...
  • raja warring reached jalandhar
    ਜਲੰਧਰ ਪਹੁੰਚੇ ਰਾਜਾ ਵੜਿੰਗ ਨੇ ਮਹਿਲਾ ਕੌਂਸਲਰ ਦੇ ਜ਼ਖ਼ਮੀ ਪਤੀ ਦਾ ਜਾਣਿਆ ਹਾਲ,...
  • clashes between two parties at bhargo camp police station
    ਜੰਗ ਦਾ ਮੈਦਾਨ ਬਣਿਆ ਜਲੰਧਰ ਦਾ ਇਹ ਥਾਣਾ! ਰਾਜੀਨਾਮੇ ਲਈ ਪਹੁੰਚੀ ਔਰਤ ਨੂੰ ਪੁਲਸ...
  • first wife s newborn son sold for 5 lakhs
    ਜਲੰਧਰ ਤੋਂ ਹੈਰਾਨ ਕਰਦਾ ਮਾਮਲਾ! 5 ਲੱਖ 'ਚ ਵੇਚਿਆ ਪਹਿਲੀ ਪਤਨੀ ਦਾ ਨਵਜੰਮਿਆ ਜਵਾਕ
  • new twist in the case of the death of a married woman in jalandhar
    'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ! ਜਲੰਧਰ 'ਚ ਹੋਈ ਵਿਆਹੁਤਾ ਦੀ ਮੌਤ ਦੇ ਮਾਮਲੇ 'ਚ...
  • boy attacked with sharp weapons
    ਆਦਮਪੁਰ ਦੇ ਕਾਲਰੀਆ ਮੁਹੱਲੇ ’ਚ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਗੰਭੀਰ...
  • activa driver crushed by car  dies during treatment
    ਤੇਜ਼ ਰਫ਼ਤਾਰ ਦਾ ਕਹਿਰ! ਕਾਰ ਨੇ ਐਕਟਿਵਾ ਚਾਲਕ ਨੂੰ ਕੁਚਲਿਆ, ਇਲਾਜ ਦੌਰਾਨ ਤੋੜਿਆ...
Trending
Ek Nazar
heavy rain and thunderstorm warning in 17 states

17 ਸੂਬਿਆਂ 'ਚ ਭਾਰੀ ਮੀਂਹ-ਹਨੇਰੀ ਦੀ ਚਿਤਾਵਨੀ! ਮੌਸਮ ਵਿਭਾਗ ਨੇ ਜਾਰੀ ਕਰ'ਤਾ...

imran khan and his wife

ਪਾਕਿਸਤਾਨ ਸਰਕਾਰ ਨੇ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਦੇ ਅਧਿਕਾਰਾਂ ਦਾ ਕੀਤਾ ਘਾਣ

israeli forces in west bank

ਇਜ਼ਰਾਈਲੀ ਫੌਜ ਦੀ ਗੋਲੀਬਾਰੀ 'ਚ ਫਲਸਤੀਨੀ ਜਵਾਕ ਦੀ ਮੌਤ

ind vs afg kl rahul scored hundred vs afghanista

ਸੈਂਕੜਾ ਠੋਕਦੇ ਹੀ KL ਰਾਹੁਲ ਦਾ ਟੁੱਟਾ ਦਿਲ, 12 ਮਹੀਨਿਆਂ 'ਚ ਤੀਜੀ ਵਾਰ ਕਰ'ਤੀ...

trump iake big step

ਚੀਨ ਦੀ ਚੇਤਾਵਨੀ ਦੇ ਬਾਵਜੂਦ ਟਰੰਪ ਚੁੱਕਣ ਜਾ ਰਹੇ ਵੱਡਾ ਕਦਮ

vastu tips staircase storage savings tips

ਘਰ 'ਚ ਨਹੀਂ ਰੁਕੇਗਾ ਪੈਸਾ! ਪੌੜੀਆਂ ਦੇ ਹੇਠਾਂ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ

cjp protest jantar mantra hit spray man

ਜੰਤਰ-ਮੰਤਰ 'ਤੇ ਹਾਈ-ਵੋਲਟੇਜ ਡਰਾਮਾ, CJP ਪ੍ਰਦਰਸ਼ਨ 'ਚ 'ਹਿੱਟ' ਸਪਰੇਅ ਲੈ ਕੇ...

the girl who sang in jagratas for 500 rupees became a bollywood queen

500 ਰੁਪਏ ਲਈ ਜਗਰਾਤਿਆਂ 'ਚ ਗਾਉਣ ਵਾਲੀ ਕੁੜੀ ਬਣੀ ਬਾਲੀਵੁੱਡ ਕੁਈਨ ! ਮਿਊਜ਼ਿਕ...

gujarat car truck collision 5 people

ਗੁਜਰਾਤ 'ਚ ਕਾਰ-ਟਰੱਕ ਦੀ ਭਿਆਨਕ ਟੱਕਰ, 5 ਲੋਕਾਂ ਦੀ ਮੌਤ, ਵਾਹਨਾਂ ਦੇ ਉੱਡੇ...

trump promises to farmers

ਅਸੀਂ 1000 ਫੀਸਦੀ ਤੁਹਾਡੇ ਨਾਲ! ਟਰੰਪ ਨੇ ਕਿਸਾਨ ਭਾਈਚਾਰੇ ਨਾਲ ਕੀਤੇ ਵੱਡੇ ਵਾਅਦੇ

salman khan s ex girlfriend came to support the film black buck

ਫਿਲਮ 'ਕਾਲਾ ਹਿਰਨ' ਦੇ ਹੱਕ 'ਚ ਨਿਤਰੀ ਸਲਮਾਨ ਖਾਨ ਦੀ Ex Girlfriend ! ਦੇ'ਤਾ...

mallikarjun kharge  rajya sabha elections  candidate  nomination papers

ਰਾਜ ਸਭਾ ਜਾਣਗੇ ਕਾਂਗਰਸ ਪ੍ਰਧਾਨ ! ਚੋਣਾਂ ਲਈ ਭਰੀ ਨਾਮੀਨੇਸ਼ਨ

famous actor passes away

ਮਸ਼ਹੂਰ ਅਦਾਕਾਰ ਦੇ ਛੱਡੀ ਦੁਨੀਆ, ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ

major action by rbi

RBI ਦਾ ਵੱਡਾ ਐਕਸ਼ਨ! ਇਸ ਬੈਂਕ 'ਤੇ ਠੋਕਿਆ ਲੱਖਾਂ ਦਾ ਜੁਰਮਾਨਾ

important news for class 10th and 12th students

10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖਬਰ! ਮਿਲੇਗਾ ਗੋਲਡਨ ਚਾਂਸ

ruchak rajyog

ਮੰਗਲ ਤੇ ਸ਼ੁੱਕਰ ਬਣਾਉਣਗੇ ਰੁਚਕ ਰਾਜਯੋਗ! 4 ਰਾਸ਼ੀਆਂ ਦੀ ਚਮਕੇਗੀ ਕਿਸਮਤ

girl raped in hoshiarpur

ਪੰਜਾਬ ਸ਼ਰਮਸਾਰ! ਪਹਿਲਾਂ ਕੀਤੀ Instagram 'ਤੇ ਦੋਸਤੀ, ਫਿਰ ਘਰ ਪਹੁੰਚ ਕੁੜੀ ਦੀ...

putin big statement

2036 ਤੱਕ ਰਾਸ਼ਟਰਪਤੀ ਰਹਿਣ ਦੇ ਸਵਾਲ 'ਤੇ ਪੁਤਿਨ ਦਾ ਵੱਡਾ ਬਿਆਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • man arrested selling a two headed snake
      ਦੋ-ਮੂੰਹਾਂ ਸੱਪ ਵੇਚ ਕੇ ਲੱਖਾਂ ਦੀ ਠੱਗੀ ਮਾਰਨ ਵਾਲਾ ਵਿਅਕਤੀ ਗ੍ਰਿਫ਼ਤਾਰ
    • health of 150 students in wayanad suddenly deteriorated
      ਵਾਇਨਾਡ 'ਚ 150 ਵਿਦਿਆਰਥੀਆਂ ਦੀ ਅਚਾਨਕ ਵਿਗੜ ਗਈ ਸਿਹਤ, ਪ੍ਰਸ਼ਾਸਨ ਨੂੰ ਪੈ ਗਈਆਂ...
    • man did horrible thing
      ਮਾਮੂਲੀ ਝਗੜੇ ਮਗਰੋਂ ਜਵਾਨ ਪੁੱਤ ਨੇ ਮਾਂ 'ਤੇ ਚਾਕੂ ਨਾਲ ਕਰ'ਤਾ ਹਮਲਾ ! ਮਗਰੋਂ...
    • neet reexamtination maharashtra cm 21 june
      21 ਜੂਨ ਹੋਣ ਵਾਲੀ NEET ਪ੍ਰੀਖਿਆ ਨੂੰ ਲੈ ਕੇ ਮਹਾਰਾਸ਼ਟਰ ਦੇ CM ਦਾ ਵੱਡਾ ਬਿਆਨ
    • tarun chugh files nomination for rajya sabha
      BJP ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਰਾਜ ਸਭਾ ਲਈ ਨਾਮਜ਼ਦਗੀ ਕੀਤੀ ਦਾਖਲ
    • made in pakistan bedsheet
      ਪੁਣੇ 'ਚ Made In Pakistan ਦੀ ਚਾਦਰ ! ਵੀਡੀਓ ਵਾਇਰਲ ਹੋਣ ਮਗਰੋਂ ਹਰਕਤ 'ਚ...
    • ganja worth rs 2 1 crore seized at delhi airport  passenger arrested
      ਦਿੱਲੀ ਹਵਾਈ ਅੱਡੇ 'ਤੇ 2.1 ਕਰੋੜ ਰੁਪਏ ਦਾ ਗਾਂਜਾ ਜ਼ਬਤ, ਇਕ ਯਾਤਰੀ ਗ੍ਰਿਫਤਾਰ
    • sonam wangchuk reached jantar mantar
      ਸੋਨਮ ਵਾਂਗਚੁਕ ਜੰਤਰ-ਮੰਤਰ ਪਹੁੰਚੇ, ਨੌਜਵਾਨਾਂ ਨੂੰ ਦਿੱਤਾ ਇਹ ਸੁਨੇਹਾ
    • husband cannot evade duty towards child   court
      ਬੇਰੁਜ਼ਗਾਰੀ ਦਾ ਬਹਾਨਾ ਬਣਾ ਕੇ ਆਪਣੇ ਫਰਜ਼ ਤੋਂ ਬਚ ਨਹੀਂ ਸਕਦਾ ਪਤੀ : ਅਦਾਲਤ
    • driver killed  18 injured after bus accident in mp
      ਮੱਧ ਪ੍ਰਦੇਸ਼ 'ਚ ਵੱਡਾ ਹਾਦਸਾ, ਬੱਸ-ਟਰੱਕ ਦੀ ਟੱਕਰ 'ਚ ਡਰਾਈਵਰ ਦੀ ਮੌਤ ਤੇ 18...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +