ਮਹਾਕੁੰਭ ਨਗਰ- ਮੌਨੀ ਮੱਸਿਆ ਇਸ਼ਨਾਨ ਤਿਉਹਾਰ 'ਤੇ ਤੀਰਥਰਾਜ ਪ੍ਰਯਾਗਰਾਜ 'ਚ ਸਵੇਰੇ 8 ਵਜੇ ਤੱਕ ਪੌਨੇ ਤਿੰਨ ਕਰੋੜ ਤੋਂ ਵੱਧ ਸ਼ਰਧਾਲੂ ਆਸਥਾ ਦੀ ਡੁਬਕੀ ਲਗਾ ਚੁਕੇ ਸਨ। ਇਨ੍ਹਾਂ ਨੂੰ ਮਿਲਾ ਕੇ ਹੁਣ ਤੱਕ ਮਹਾਕੁੰਭ 'ਚ ਪਵਿੱਤਰ ਡੁਬਕੀ ਲਗਾਉਣ ਵਾਲੇ ਲੋਕਾਂ ਦੀ ਗਿਣਤੀ 20 ਕਰੋੜ ਤੋਂ ਵੱਧ ਹੋ ਗਈ ਹੈ। ਮੇਲਾ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇਸ਼ਨਾਨ ਅਤੇ ਧਿਆਨ ਦਾ ਸਿਲਸਿਲਾ ਨਿਰਵਿਘਨ ਅਤੇ ਸ਼ਾਂਤੀਪੂਰਵਕ ਜਾਰੀ ਹੈ। ਸ਼ਰਧਾਲੂਆਂ ਦੀ ਵਧਦੀ ਭੀੜ ਨੂੰ ਦੇਖਦੇ ਹੋਏ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਮੇਤ ਪ੍ਰਮੁੱਖ ਸੰਤਾਂ ਨੇ ਅਪੀਲ ਕੀਤੀ ਹੈ ਕਿ ਸ਼ਰਧਾਲੂ ਮਾਂ ਗੰਗਾ ਦੇ ਜਿਸ ਵੀ ਘਾਟ ਦੇ ਨੇੜੇ ਹਨ, ਉੱਥੇ ਹੀ ਇਸ਼ਨਾਨ ਕਰਨ, ਸੰਗਮ ਨੋਜ ਵੱਲ ਜਾਣ ਦੀ ਕੋਸ਼ਿਸ਼ ਨਾ ਕਰਨ। ਇਸ਼ਨਾਨ ਕਰਨ ਵਾਲਿਆਂ ਲਈ ਬਹੁਤ ਸਾਰੇ ਘਾਟ ਬਣਾਏ ਗਏ ਹਨ, ਜਿੱਥੇ ਉਹ ਆਰਾਮ ਨਾਲ ਨਹਾ ਸਕਦੇ ਹਨ। ਉਨ੍ਹਾਂ ਸਾਰਿਆਂ ਨੂੰ ਮੇਲਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
ਮੇਲਾ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਹੋਰ ਘਾਟਾਂ 'ਤੇ ਇਸ਼ਨਾਨ ਕਰਨ। ਕਿਲਾ ਘਾਟ ਅਤੇ ਸੰਗਮ ਨੋਜ ਏਰੀਆ ਨੂੰ ਖਾਲੀ ਕਰਵਾ ਲਿਆ ਗਿਆ ਹੈ, ਜਦੋਂ ਕਿ ਅਰੈਲ ਘਾਟ ਏਰੀਆ ਵੀ ਖਾਲੀ ਕਰਵਾਇਆ ਗਿਆ ਹੈ। ਇਹ ਕਦਮ ਸੁਰੱਖਿਆ ਅਤੇ ਵਿਵਸਥਾ ਬਣਾਏ ਰੱਖਣ ਲਈ ਚੁੱਕਿਆ ਗਿਆ ਹੈ ਤਾਂ ਕਿ ਮਹਾਕੁੰਭ 'ਚ ਸ਼ਰਧਾਲੂਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਅਤੇ ਹਾਦਸਿਆਂ ਤੋਂ ਬਚਿਆ ਜਾ ਸਕੇ। ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਸਬਰ ਰੱਖਣ ਦੀ ਅਪੀਲ ਕੀਤੀ ਹੈ। ਪ੍ਰਯਾਗਰਾਜ ਮਹਾਕੁੰਭ 'ਚ ਅੱਜ ਦੂਜਾ ਅੰਮ੍ਰਿਤ ਇਸ਼ਨਾਨ ਸੰਪੰਨ ਹੋ ਰਿਹਾ ਹੈ, ਜਿਸ 'ਚ ਹੁਣ ਤੱਕ 2.78 ਕਰੋੜ ਸ਼ਰਧਾਲੂ ਪੁੰਨ ਦੀ ਡੁਬਕੀ ਲਗਾ ਚੁਕੇ ਹਨ, ਜਿਨ੍ਹਾਂ 'ਚ 10 ਲੱਖ ਕਲਪਵਾਸੀ ਵੀ ਸ਼ਾਮਲ ਹਨ। ਹੁਣ ਤੱਕ ਕੁੱਲ 20 ਕਰੋੜ ਤੋਂ ਵੱਧ ਸ਼ਰਧਾਲੂ ਮਹਾਕੁੰਭ 'ਚ ਇਸ਼ਨਾਨ ਕਰ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਬਸੰਤ ਪੰਚਮੀ 'ਤੇ ਅੰਮ੍ਰਿਤ ਇਸ਼ਨਾਨ ਕਰਨਗੇ ਅਖਾੜੇ, ਭਾਜੜ ਤੋਂ ਬਾਅਦ ਅਖਾੜਾ ਪ੍ਰੀਸ਼ਦ ਦਾ ਫ਼ੈਸਲਾ
NEXT STORY