ਬਲੀਆ- ਉੱਤਰ ਪ੍ਰਦੇਸ਼ ਦੇ ਬਲੀਆ 'ਚ ਗੰਗਾ ਨਦੀ 'ਚ ਆਏ ਹੜ੍ਹ ਨਾਲ ਸੜਕ ਮਾਰਗ ਬੰਦ ਹੋਣ ਕਾਰਨ ਬਿਹਾਰ ਤੋਂ ਇਕ ਬਾਰਾਤ ਕਿਸ਼ਤੀ 'ਚ ਸਵਾਰ ਹੋ ਕੇ ਬਲੀਆ ਪਹੁੰਚੀ। ਕਿਸ਼ਤੀ 'ਤੇ ਸਵਾਰ ਬਾਰਾਤੀਆਂ ਨੂੰ ਨਦੀ ਦੀਆਂ ਲਹਿਰਾਂ ਤੋਂ ਬੇਖ਼ਬਰ ਪੂਰੇ ਉਤਸ਼ਾਹ ਨਾਲ ਤਾੜੀਂ ਵਜਾਉਂਦੇ ਹੋਏ ਮੰਜ਼ਲ ਵੱਲ ਵਧਣ ਦਾ ਇਹ ਨਜ਼ਾਰਾ ਪਿੰਡ ਵਾਸੀਆਂ 'ਚ ਚਰਚਾ ਦਾ ਵਿਸ਼ਾ ਰਿਹਾ। ਬਿਹਾਰ ਦੇ ਬਕਸਰ ਜ਼ਿਲ੍ਹੇ ਦੇ ਨੈਨੀਜੋਰ ਲਾਲ ਡੇਰਾ ਪਿੰਡ ਦੇ ਰਹਿਣ ਵਾਲੇ ਕਮਲੇਸ਼ ਰਾਮ ਦੇ ਬੇਟੇ ਰਾਜੇਸ਼ ਕੁਮਾਰ ਦਾ ਵਿਆਹ ਬਲੀਆ ਦੇ ਬੇਆਸੀ ਪਿੰਡ 'ਚ ਤੈਅ ਹੋਇਆ ਸੀ। ਵਿਆਹ ਦੀਆਂ ਤਿਆਰੀਆਂ ਵਿਚਾਲੇ ਬਕਸਰ ਜ਼ਿਲ੍ਹਆ ਭਾਰੀ ਮੀਂਹ ਕਾਰਨ ਗੰਗਾ ਨਦੀ ਦੇ ਹੜ੍ਹ ਦੀ ਲਪੇਟ 'ਚ ਆ ਗਿਆ। ਹੜ੍ਹ ਕਾਰਨ ਰਸਤੇ ਰਸਤੇ ਬੰਦ ਹੋ ਗਏ। ਸੜਕ ਮਾਰਗ ਦੇ ਪੂਰੀ ਤਰ੍ਹਾਂ ਪਾਣੀ 'ਚ ਡੁੱਬਣ ਕਾਰਨ ਬਾਰਾਤ ਲੈ ਕੇ ਜਾਣਾ ਮੁਸ਼ਕਲ ਹੋ ਗਿਆ।

ਕਮਲੇਸ਼ ਰਾਮ ਨੇ ਵੀਰਵਾਰ ਨੂੰ ਦੱਸਿਆ ਕਿ ਹੜ੍ਹ ਕਾਰਨ ਵਿਆਹ 'ਤੇ ਗ੍ਰਹਿਣ ਲੱਗ ਗਿਆ। ਅਜਿਹੀ ਮੁਸ਼ਕਲ ਸਥਿਤੀ 'ਚ ਪਰਿਵਾਰ ਨੇ ਕਿਸ਼ਤੀ ਰਾਹੀਂ ਬਾਰਾਤ ਲਿਜਾਉਣ ਦਾ ਫ਼ੈਸਲਾ ਕੀਤਾ। ਗੰਗੌਲੀ ਪਿੰਡ ਕੋਲ ਬੰਨ੍ਹ ਦੇ ਹੇਠੋਂ ਇਕ ਸਜਾਈ ਹੋਈ ਕਿਸ਼ਤੀ 'ਤੇ ਬਾਰਾਤ ਨਿਕਲੀ। ਲਾੜਾ ਰਾਜੇਸ਼ ਸਾਫਾ ਪਹਿਨ ਕੇ ਰਵਾਇਤੀ ਕੱਪੜਿਆਂ 'ਚ ਕਿਸ਼ਤੀ 'ਤੇ ਬੈਠਿਆ ਅਤੇ ਉਸ ਨਾਲ ਕਰੀਬ 25 ਬਾਰਾਤੀ 2 ਕਿਸ਼ਤੀਆਂ 'ਤੇ ਸਵਾਰ ਹੋ ਕੇ ਨਿਕਲੇ। ਕਿਸ਼ਤੀ 'ਤੇ ਕੋਈ ਡੀਜੇ ਨਹੀਂ ਸੀ, ਨਾ ਹੀ ਬੈਂਡ-ਬਾਜਾ ਪਰ ਗੰਗਾ ਦੀਆਂ ਲਹਿਰਾਂ ਦੀ ਥਾਪੜ ਅਤੇ ਮਲਾਹਾਂ ਦੀ ਤਾਲ ਨੇ ਮਾਹੌਲ ਨੂੰ ਖਾਸ ਬਣਾ ਦਿੱਤਾ। ਬਾਰਾਤੀਆਂ ਨੇ ਵੀ ਪੂਰੇ ਜੋਸ਼ 'ਚ ਢੋਲਕ ਦੀ ਜਗ੍ਹਾ ਤਾੜੀਆਂ ਵਜਾਈਆਂ। ਪਿੰਡ ਵਾਸੀਆਂ ਲਈ ਇਹ ਦ੍ਰਿਸ਼ ਅਨੋਖਾ ਸੀ। ਲੋਕਾਂ ਨੇ ਆਪਣੇ ਮੋਬਾਇਲ ਨਾਲ ਇਸ ਖ਼ਾਸ ਬਾਰਾਤ ਦੀ ਫੋਟੋ ਲਈ ਅਤੇ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ 'ਤੇ ਸਾਂਝੀ ਕਰ ਦਿੱਤੀ। ਦੇਖਦੇ ਹੀ ਦੇਖਦੇ ਇਹ ਬਾਰਾਤ ਇਲਾਕੇ 'ਚ ਚਰਚਾ ਦਾ ਵਿਸ਼ਾ ਬਣ ਗਿਆ। ਲਾੜੇ ਦੇ ਪਿਤਾ ਕਮਲੇਸ਼ ਰਾਮ ਨੇ ਦੱਸਿਆ ਕਿ ਵਿਆਹ ਦੀ ਤਾਰੀਖ਼ ਪਹਿਲਾਂ ਤੋਂ ਤੈਅ ਸੀ ਅਤੇ ਇਸ ਨੂੰ ਰੱਦ ਕਰਨਾ ਸੰਭਵ ਨਹੀਂ ਹੈ, ਇਸ ਲਈ ਕਿਸ਼ਤੀ 'ਤੇ ਬਾਰਾਤ ਲਿਜਾਉਣ ਦਾ ਫ਼ੈਸਲਾ ਲਿਆ ਗਿਆ। ਗੰਗਾ ਮਾਂ ਦੀਆਂ ਲਹਿਰਾਂ ਨੇ ਇਸ ਬਾਰਾਤ ਨੂੰ ਯਾਦਗਾਰ ਬਣਾ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
SBI 'ਚ ਨਿਕਲੀ ਬੰਪਰ ਭਰਤੀ, ਗ੍ਰੈਜੂਏਟ ਨੌਜਵਾਨਾਂ ਲਈ ਸੁਨਹਿਰੀ ਮੌਕਾ
NEXT STORY