ਐਂਟਰਟੇਨਮੈਂਟ ਡੈਸਕ- ਬਾਲੀਵੁੱਡ ’ਚ ਕਈ ਅਜਿਹੀਆਂ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਕਾਸਟਿੰਗ ਕਾਊਟ ਤੋਂ ਲੈ ਕੇ ਆਪਣੀ ਗਰੀਬੀ ਤੱਕ ’ਤੇ ਗੱਲ ਕੀਤੀ ਹੈ ਪਰ ਇਕ ਹਸੀਨਾ ਅਜਿਹੀ ਹੈ ਜਿਸ ਨੇ ਕੁਝ ਅਜਿਹਾ ਕਿਹਾ ਜਿਸ ਨੂੰ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ। ਇਹ ਕੋਈ ਹੋਰ ਨਹੀਂ ਸਗੋਂ ਸ਼ਰਲਿਨ ਚੋਪੜਾ ਹੈ ਜੋ ਆਪਣੇ ਬੋਲਡ ਅਤੇ ਬੇਹੱਦ ਗਲੈਮਰਸ ਅੰਦਾਜ਼ ਲਈ ਜਾਣੀ ਜਾਂਦੀ ਹੈ।
ਇਹ ਵੀ ਪੜ੍ਹੋ: ਮਸ਼ਹੂਰ ਮਾਸਟਰਸ਼ੈੱਫ ਤੇ ਸੋਸ਼ਲ ਮੀਡੀਆ ਸਟਾਰ ਦੀ ਹੋਈ ਦਰਦਨਾਕ ਮੌਤ, ਕਾਰ ਦੇ ਉੱਡੇ ਪਰਖੱਚੇ

‘ਕਾਮਸੂਤਰ 3ਡੀ’, ‘ਖੇਲ’ ਵਰਗੀਆਂ ਫਿਲਮਾਂ ਅਤੇ ਵੈੱਬ ਸੀਰੀਜ਼ ’ਚ ਦਿਖ ਚੁੱਕੀ ਸ਼ਰਲਿਨ ਆਏ ਦਿਨ ਬੇਹੱਦ ਬੋਲਡ ਅੰਦਾਜ਼ ’ਚ ਨਜ਼ਰ ਆ ਜਾਂਦੀ ਹੈ। ਸੋਸ਼ਲ ਮੀਡੀਆ ’ਤੇ ਵੀ ਸ਼ਰਲਿਨ ਬਹੁਤ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨਾਲ ਫੈਨਜ਼ ਨੂੰ ਐਂਟਰਟੇਨ ਕਰਨ ਦਾ ਕੋਈ ਮੌਕਾ ਨਹੀਂ ਜਾਣ ਦਿੰਦੀ। ਹਾਲਾਂਕਿ ਇਸ ਦੇ ਲਈ ਉਸ ਨੂੰ ਕਈ ਵਾਰ ਟ੍ਰੋਲ ਵੀ ਹੋਣਾ ਪਿਆ ਹੈ।
ਇਹ ਵੀ ਪੜ੍ਹੋ: ਹਿਨਾ ਖ਼ਾਨ ਨੇ ਸ਼ੋਅ 'ਚ ਆਉਣ ਲਈ ਕਰਵਾਇਆ ਵਿਆਹ ! ਪਹਿਲੀ ਵਾਰ ਤੋੜੀ ਚੁੱਪੀ

ਇਨ੍ਹਾਂ ਸਭ ਦੇ ਇਲਾਵਾ ਸ਼ਰਲਿਨ ਨੂੰ ਉਸ ਦੀ ਬੇਬਾਕੀ ਦੇ ਲਈ ਵੀ ਜਾਣਿਆ ਜਾਂਦਾ ਹੈ। ਇਕ ਵਾਰ ਆਪਣੇ ਸੰਘਰਸ਼ ਦੇ ਦਿਨਾਂ ਬਾਰੇ ’ਚ ਗੱਲ ਕਰਦੇ ਹੋਏ ਸ਼ਰਲਿਨ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ। ਬਾਲੀਵੁੱਡ ਲਾਈਫ ਦੇ ਅਨੁਸਾਰ ਸ਼ਰਲਿਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ’ਚ ਕਈ ਲੋਕਾਂ ਦੇ ਨਾਲ ਸਰੀਰਕ ਸਬੰਧ ਬਣਾਏ ਸਨ। ਉਸ ਨੇ ਦੱਸਿਆ ਕਿ ਉਸ ਨੇ ਇਹ ਸਭ ਪੈਸਿਆਂ ਦੇ ਲਈ ਕੀਤਾ ਸੀ।
ਇਹ ਵੀ ਪੜ੍ਹੋ: ਆਸਕਰ ਜੇਤੂ ਅਦਾਕਾਰ ਨੂੰ ਲੱਗਾ ਵੱਡਾ ਸਦਮਾ, ਸਿਰ ਤੋਂ ਉੱਠਿਆ ਮਾਂ ਦਾ ਹੱਥ

ਫਿਰ ਇਕ ਵਾਰ ਸੋਸ਼ਲ ਮੀਡੀਆ ’ਤੇ ਸ਼ਰਲਿਨ ਨੇ ਲਿਖਿਆ ਸੀ, ‘‘ ਮੈਨੂੰ ਕਈ ਵਾਰ ਪੈਸਿਆਂ ਦੇ ਬਦਲੇ ਸਰੀਰਕ ਸਬੰਧ ਬਣਾਉਣ ਦੇ ਲਈ ਸੰਪਰਕ ਕੀਤਾ ਗਿਆ, ਕਿਉਂਕਿ ਪੈਸਿਆਂ ਦੇ ਲਈ ਮੈਂ ਇਹ ਕਰ ਚੁੱਕੀ ਸੀ। ਉਸਨੇ ਕਿਹਾ ਕਿ ਹੁਣ ਉਹ ਬਾਲੀਵੁਡ ਵਿਚ ਕੰਮ ਕਰਦੀ ਹੈ। ਪਰ ਇਹ ਚੀਜ਼ਾਂ ਅਜੇ ਵੀ ਉਸਦਾ ਪਿੱਛਾ ਨਹੀਂ ਛੱਡ ਰਹੀਆਂ। ਮੈਂ ਇਹ ਸਭ ਇਸ ਲਈ ਨਹੀਂ ਦੱਸ ਰਹੀ ਹਾਂ ਕਿ ਲੋਕ ਮੈਨੂੰ ਬੇਚਾਰੀ ਸਮਝਣ ਜਾਂ ਮਾੜੀ ਕੁੜੀ ਦੇ ਤੌਰ ’ਤੇ ਦੇਖਣ। ਇਹ ਮੈਂ ਇਸ ਲਈ ਦਸ ਰਹੀ ਹਾਂ ਕਿ ਜੋ ਲੋਕ ਅੱਜ ਵੀ ਮੈਨੂੰ ਫਿਜ਼ੀਕਲ ਹੋਣ ਦੇ ਲਈ ਮੈਸੇਜ ਕਰਦੇ ਹਨ, ਉਹ ਸਮਝ ਜਾਣ ਕਿ ਹੁਣ ਮੈਂ ਇਹ ਕੰਮ ਨਹੀਂ ਕਰਦੀ। ਪਹਿਲਾਂ ਕੀਤਾ ਗਿਆ ਇਹ ਕੰਮ ਹੁਣ ਮੈਨੂੰ ਯਾਦ ਨਹੀਂ ਹੈ।’’
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਖਿਲਾਫ FIR ਦਰਜ, ਅਸ਼ਲੀਲਤਾ ਫੈਲਾਉਣ ਦੇ ਲੱਗੇ ਦੋਸ਼

ਨਹੀਂ ਬਣ ਸਕਦੀ ਹੈ ਮਾਂ
ਪਿਛਲੇ ਸਾਲ ਸ਼ਰਲਿਨ ਨੇ ਦੱਸਿਆ ਕਿ ਉਹ 2021 ਤੋਂ ‘ਸਿਸਟਮਿਕ ਲਿਊਪਸ ਐਰੀਥੇਮੇਟੋਸਸ’ ਨਾਮਕ ਆਟੋਇਮਯੂਨ ਡਿਸਆਰਡਰ ਨਾਲ ਜੂਝ ਰਹੀ ਹੈ। ਉਸ ਨੇ ਕਿਹਾ ਕਿ ਇਸ ਬੀਮਾਰੀ ਕਾਰਨ ਉਹ ਕਦੇ ਮਾਂ ਨਹੀਂ ਬਣ ਸਕਦੀ।
ਇਹ ਵੀ ਪੜ੍ਹੋ: 27 ਸਾਲਾ ਬੇਹੱਦ ਖ਼ੂਬਸੂਰਤ ਅਦਾਕਾਰਾ 'ਤੇ ਆਇਆ ਟਰੰਪ ਦਾ ਦਿਲ ! ਬੰਨ੍ਹ'ਤੇ ਤਾਰੀਫ਼ਾਂ ਦੇ ਪੁਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਂਸਰ ਤੋਂ ਜੰਗ ਹਾਰੇ ਮਸ਼ਹੂਰ ਹਸਤੀ ਦੇ ਪਿਤਾ ! ਸਲਮਾਨ ਖ਼ਾਨ ਨਾਲ ਹੈ ਖ਼ਾਸ ਕੁਨੈਕਸ਼ਨ
NEXT STORY