ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਇਸ ਵਾਰ ਪ੍ਰਯਾਗਰਾਜ ਮਹਾਕੁੰਭ ਨਾ ਸਿਰਫ ਵਿਸ਼ਾਲ ਅਤੇ ਸ਼ਾਨਦਾਰ ਹੋਵੇਗਾ, ਸਗੋਂ ਅਨੇਕਤਾ 'ਚ ਏਕਤਾ ਦਾ ਸੰਦੇਸ਼ ਦਿੰਦੇ ਹੋਏ ਪੂਰੇ ਕੁੰਭ ਖੇਤਰ 'ਚ ਪਹਿਲੀ ਵਾਰ ਡਿਜੀਟਲ ਵਿਵਸਥਾ ਦਾ ਪ੍ਰਦਰਸ਼ਨ ਹੋਵੇਗਾ। ਆਲ ਇੰਡੀਆ ਰੇਡੀਓ 'ਤੇ ਪ੍ਰਸਾਰਿਤ ਆਪਣੇ ਮਹੀਨੇਵਾਰ ਪ੍ਰੋਗਰਾਮ 'ਮਨ ਕੀ ਬਾਤ' ਦੇ 117ਵੇਂ ਐਪੀਸੋਡ 'ਚ ਐਤਵਾਰ ਨੂੰ ਰਾਸ਼ਟਰ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਗਲੇ ਮਹੀਨੇ ਪ੍ਰਯਾਗਰਾਜ 'ਚ ਮਹਾਕੁੰਭ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ 'ਚ ਦੇਸ਼ ਦੀ ਵਿਭਿੰਨਤਾ ਅਤੇ ਸ਼ਾਨ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਲੇ ਮਹੀਨੇ ਦੀ 13 ਤਾਰੀਖ਼ ਤੋਂ ਪ੍ਰਯਾਗਰਾਜ 'ਚ ਮਹਾਕੁੰਭ ਆਯੋਜਿਤ ਹੋਣ ਜਾ ਰਿਹਾ ਹੈ। ਇਸ ਸਮੇਂ ਸੰਗਮ ਤੱਟ 'ਤੇ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਹਨ। ਮੈਨੂੰ ਯਾਦ ਹੈ ਜਦੋਂ ਮੈਂ ਕੁਝ ਦਿਨ ਪਹਿਲਾਂ ਹੀ ਪ੍ਰਯਾਗਰਾਜ ਗਿਆ ਸੀ ਤਾਂ ਹੈਲੀਕਾਪਟਰ ਤੋਂ ਪੂਰੇ ਕੁੰਭ ਖੇਤਰ ਨੂੰ ਦੇਖ ਕੇ ਮੇਰਾ ਦਿਲ ਖੁਸ਼ੀ ਨਾਲ ਭਰ ਗਿਆ ਸੀ। ਮਹਾਕੁੰਭ ਦੀ ਵਿਸ਼ੇਸ਼ਤਾ ਕੇਵਲ ਇਸ ਦੀ ਵਿਸ਼ਾਲਤਾ 'ਚ ਹੀ ਨਹੀਂ ਹੈ, ਕੁੰਭ ਦੀ ਵਿਸ਼ੇਸ਼ਤਾ ਇਸ ਦੀ ਵਿਭਿੰਨਤਾ 'ਚ ਵੀ ਹੈ। ਇਸ ਸਮਾਗਮ 'ਚ ਕਰੋੜਾਂ ਲੋਕ ਇਕੱਠੇ ਹੁੰਦੇ ਹਨ। ਲੱਖਾਂ ਸੰਤ, ਹਜ਼ਾਰਾਂ ਪਰੰਪਰਾਵਾਂ, ਸੈਂਕੜੇ ਸੰਪਰਦਾਵਾਂ, ਕਈ ਅਖਾੜੇ, ਹਰ ਕੋਈ ਇਸ ਸਮਾਗਮ ਦਾ ਹਿੱਸਾ ਬਣਦਾ ਹੈ। ਕਿਤੇ ਵੀ ਕੋਈ ਵਿਤਕਰਾ ਨਹੀਂ, ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ ਹੁੰਦਾ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਅਨੇਕਤਾ ਵਿਚ ਏਕਤਾ ਦਾ ਅਜਿਹਾ ਦ੍ਰਿਸ਼ ਦੁਨੀਆ 'ਚ ਹੋਰ ਕਿਤੇ ਨਹੀਂ ਦੇਖਣ ਨੂੰ ਮਿਲੇਗਾ। ਇਸੇ ਲਈ ਸਾਡਾ ਕੁੰਭ ਏਕਤਾ ਦਾ ਮਹਾਕੁੰਭ ਵੀ ਹੈ। ਇਸ ਵਾਰ ਦਾ ਮਹਾਕੁੰਭ ਏਕਤਾ ਦੇ ਮਹਾਕੁੰਭ ਦੇ ਮੰਤਰ ਨੂੰ ਵੀ ਮਜ਼ਬੂਤ ਕਰੇਗਾ। ਜਦੋਂ ਤੁਸੀਂ ਕੁੰਭ ਵਿਚ ਹਿੱਸਾ ਲਵੋ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਏਕਤਾ ਦੇ ਇਸ ਸੰਕਲਪ ਨਾਲ ਵਾਪਸ ਆਉਣ ਲਈ ਕਹਾਂਗਾ। ਸਾਨੂੰ ਸਮਾਜ ਵਿਚ ਫੈਲੀ ਵੰਡ ਅਤੇ ਨਫ਼ਰਤ ਦੀ ਭਾਵਨਾ ਨੂੰ ਨਸ਼ਟ ਕਰਨ ਦਾ ਪ੍ਰਣ ਵੀ ਲੈਣਾ ਚਾਹੀਦਾ ਹੈ। ਮੈਂ ਥੋੜ੍ਹੇ ਸ਼ਬਦਾਂ ਵਿਚ ਦੱਸਦਾ ਹਾਂ-ਮਹਾਂਕੁੰਭ ਦਾ ਸੰਦੇਸ਼ ਹੈ ਕਿ ਪੂਰਾ ਦੇਸ਼ ਇਕਜੁੱਟ ਹੋਣਾ ਚਾਹੀਦਾ ਹੈ। ਜੇਕਰ ਮੈਂ ਇਸ ਨੂੰ ਕਿਸੇ ਹੋਰ ਤਰੀਕੇ ਨਾਲ ਕਹਾਂ, ਤਾਂ ਮੈਂ ਕਹਾਂਗਾ... ਗੰਗਾ ਦੀ ਨਿਰੰਤਰ ਧਾਰਾ, ਨਾ ਵੰਡੇ ਸਮਾਜ ਸਾਡਾ।
ਐਨਕਾਊਂਟਰ ਤੋਂ ਬਾਅਦ ਦੋ ਲੋੜੀਂਦੇ ਅਪਰਾਧੀ ਗ੍ਰਿਫਤਾਰ, ਪੈਰਾਂ 'ਚ ਲੱਗੀਆਂ ਗੋਲੀਆਂ
NEXT STORY