ਮੁੰਬਈ— ਕੋਰੋਨਾ ਵਾਇਰਸ ਦੀ ਮਾਰ ਨਾਲ ਪੂਰੇ ਦੇਸ਼ ਦੀ ਰਫਤਾਰ 'ਤੇ ਬ੍ਰੇਕ ਲੱਗ ਗਈ ਹੈ। ਇਸ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਮਹਾਰਾਸ਼ਟਰ ਹੋਇਆ ਹੈ। ਇਕੱਲੇ ਇਸ ਸੂਬੇ 'ਚ ਹੁਣ ਤਕ 9,915 ਕੋਰੋਨਾ ਪੀੜਤ ਮਰੀਜ਼ ਮਿਲ ਚੁੱਕੇ ਹਨ, ਜਿਸ 'ਚ 432 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ 'ਚ ਸੂਬੇ 'ਚ ਕੋਰੋਨਾ ਦੇ ਕੁਲ 597 ਮਾਮਲੇ ਸਾਹਮਣੇ ਆਏ ਹਨ ਤੇ 32 ਲੋਕਾਂ ਦੀ ਮੌਤ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ 597 ਨਵੇਂ ਮਰੀਜ਼ਾਂ 'ਚ 495 ਇਕੱਲੇ ਮੁੰਬਈ ਤੋਂ ਹਨ। ਮੁੰਬਈ 'ਚ ਪਿਛਲੇ 24 ਘੰਟਿਆਂ 'ਚ 475 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 26 ਲੋਕਾਂ ਦੀ ਮੌਤ ਹੋਈ ਹੈ। ਮਹਾਰਾਸ਼ਟਰ 'ਚ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਮੁੰਬਈ ਸ਼ਹਿਰ 'ਚ ਕੋਰੋਨਾ ਵਾਇਰਸ ਦੇ 6,644 ਮਰੀਜ਼ ਮਿਲ ਚੁੱਕੇ ਹਨ ਤੇ ਇੱਥੇ 270 ਲੋਕਾਂ ਨੇ ਆਪਣੀ ਜਾਨ ਗੁਆਈ ਹੈ।
ਲਾਕ ਡਾਊਨ : ਰਾਸ਼ਨ ਲੈਣ ਗਿਆ ਨੌਜਵਾਨ ਲੈ ਆਇਆ ਲਾੜੀ, ਥਾਣੇ ਪੁੱਜਾ ਮਾਮਲਾ
NEXT STORY