ਨਾਗਪੁਰ— ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ 100 ਤੋਂ ਵਧੇਰੇ ਹੋ ਗਈ ਹੈ। ਇਸ ਦੇ ਨਾਲ ਹੀ ਇੱਥੇ ਕਰਫਿਊ ਲਾ ਦਿੱਤਾ ਗਿਆ ਹੈ। ਤਮਾਮ ਹਿਦਾਇਤਾਂ ਤੋਂ ਬਾਅਦ ਵੀ ਲੋਕ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਪੁਲਸ ਸਖਤ ਰਵੱਈਆ ਅਪਣਾ ਰਹੀ ਹੈ। ਮਹਾਰਾਸ਼ਟਰ ਦੇ ਨਾਗਪੁਰ 'ਚ ਪੁਲਸ ਨੇ ਮੰਗਲਵਾਰ ਭਾਵ ਅੱਜ ਸੜਕ 'ਤੇ ਬੇਵਜ੍ਹਾ ਘੁੰਮਣ ਵਾਲੇ ਲੋਕਾਂ ਤੋਂ ਚੌਰਾਹੇ 'ਤੇ ਦੰਡ ਬੈਠਕਾਂ ਕਰਵਾਈਆਂ। ਜੋ ਕਿ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਸਨ। ਪੁਲਸ ਦੀ ਇਹ ਕਾਰਵਾਈ ਭਾਵੇਂ ਹੀ ਦੇਖਣ ਵਾਲਿਆਂ ਨੂੰ ਚੰਗੀ ਨਾ ਲੱਗ ਰਹੀ ਹੋਵੇ ਪਰ ਲਾਕ ਡਾਊਨ ਦੇ ਬਾਵਜੂਦ ਲੋਕ ਘਰਾਂ 'ਚੋਂ ਬਾਹਰ ਨਿਕਲ ਰਹੇ ਹਨ। ਸ਼ਾਇਦ ਉਹ ਇਹ ਗੱਲ ਮੰਨਣ ਲਈ ਤਿਆਰ ਹੀ ਨਹੀਂ ਹਨ ਕਿ ਵਾਇਰਸ ਕਿੰਨਾ ਖਤਰਨਾਕ ਹੈ।
ਅਮਰੀਕਾ ਜਿਹਾ ਸ਼ਕਤੀਸ਼ਾਲੀ ਦੇਸ਼ ਵੀ ਇਸ ਵਾਇਰਸ 'ਤੇ ਕਾਬੂ ਨਹੀਂ ਪਾ ਸਕਿਆ ਹੈ। ਇਟਲੀ 'ਚ ਇਕ ਦਿਨ 'ਚ ਵੱਡੀ ਗਿਣਤੀ 'ਚ ਲੋਕ ਮੌਤ ਦੀ ਬੁੱਕਲ 'ਚ ਜਾ ਰਹੇ ਹਨ। ਇੱਥੇ ਮੌਤਾਂ ਦਾ ਅੰਕੜਾ 6 ਹਜ਼ਾਰ ਤੋਂ ਉੱਪਰ ਟੱਪ ਗਿਆ ਹੈ। ਲੋੜ ਹੈ ਇਸ ਵਾਇਰਸ ਨੂੰ ਅਸੀਂ ਹਲਕੇ 'ਚ ਨਾ ਲਈਏ। ਘਰਾਂ 'ਚ ਰਹੀਏ ਅਤੇ ਖੁਦ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖੀਏ। ਦੱਸ ਦੇਈਏ ਕਿ ਇਸ ਵਾਇਰਸ ਕਾਰਨ ਭਾਰਤ 'ਚ ਮਰੀਜ਼ਾਂ ਦੀ ਗਿਣਤੀ 500 ਤੋਂ ਵਧੇਰੇ ਹੋ ਗਈ ਹੈ ਅਤੇ ਹੁਣ ਤਕ 10 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਦਿੱਲੀ 'ਚ ਲਾਕ ਡਾਊਨ ਦਾ ਵੱਡਾ ਅਸਰ, 24 ਘੰਟੇ 'ਚ ਨਹੀਂ ਕੋਈ ਨਵਾਂ ਕੇਸ
NEXT STORY