ਮੁੰਬਈ-ਮਹਾਰਾਸ਼ਟਰ 'ਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਮਹਾਰਾਸ਼ਟਰ 'ਚ ਹੁਣ ਤੱਕ 13 ਮੰਤਰੀ ਅਤੇ 70 ਵਿਧਾਇਕ ਕੋਰੋਨਾ ਇਨਫੈਕਟਿਡ ਹੋ ਚੁੱਕੇ ਹਨ। ਮਹਾਰਾਸ਼ਟਰ ਦੇ ਸ਼ਹਿਰ ਵਿਕਾਸ ਮੰਤਰੀ ਅਤੇ ਸ਼ਿਵਸੈਨਾ ਵਿਧਾਇਕ ਏਕਨਾਥ ਸ਼ਿੰਦੇ, ਸੰਸਦ ਮੈਂਬਰ ਅਰਵਿੰਦ ਸਾਵੰਤ, ਆਦਿੱਤਿਆ ਠਾਕਰੇ ਦੇ ਚਚੇਰੇ ਭਰਾ ਅਤੇ ਯੁਵਾ ਸੈਨਾ ਦੇ ਸਕੱਤਰ ਵਰੁਣ ਦੇਸਾਈ ਅਤੇ ਵਿਧਾਇਕ ਪ੍ਰਤਾਪ ਸਰਨਾਈਕ ਨੂੰ ਵੀ ਕੋਰੋਨਾ ਹੋ ਗਿਆ ਹੈ।
ਇਹ ਵੀ ਪੜ੍ਹੋ : ਕਤਲ ਕਰ ਕੇ ਖੇਤਾਂ 'ਚ ਸੁੱਟ ਦਿੱਤੀ ਸੀ ਹੈਪੀ ਦੀ ਲਾਸ਼, ਮੁਲਜ਼ਮ ਗ੍ਰਿਫ਼ਤਾਰ
ਕੈਬਨਿਟ ਮੰਤਰੀ ਵਿਜੇ ਵਡੇਟੀਵਾਰ ਮੁਤਾਬਕ ਸੂਬੇ ਦੇ 13 ਮੰਤਰੀ ਅਤੇ 70 ਵਿਧਾਇਕ ਕੋਰੋਨਾ ਪਾਜ਼ੇਟਿਵ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਸੂਬੇ ਦੇ ਮੰਤਰੀ ਮੰਡਲ ਦੇ 10 ਮੰਤਰੀ ਅਤੇ 20 ਵਿਧਾਇਕਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਉਪ ਮੁੱਖ ਮੰਤਰੀ ਅਜਿਤ ਪਾਵਰ ਨੇ ਦਿੱਤੀ ਸੀ। ਪਿਛਲੇ 24 ਘੰਟਿਆਂ 'ਚ ਕੋਰੋਨਾ ਇਨਫੈਕਟਿਡ ਪਾਏ ਗਾਏ ਨੇਤਾਵਾਂ 'ਚ ਐੱਨ.ਸੀ.ਪੀ. ਵਿਧਾਇਕ ਰੋਹਿਤ ਪਵਾਰ ਅਤੇ ਬੀ.ਜੇ.ਪੀ. ਵਿਧਾਇਕ ਅਤੁਲ ਦਾ ਨਾਂ ਸ਼ਾਮਲ ਹੈ। ਇਸ ਤੋਂ ਇਲਾਵਾ ਐੱਮ.ਐੱਨ.ਐੱਸ. ਚੀਫ਼ ਰਾਜ ਠਾਕਰੇ ਦੇ ਘਰ ਅਤੇ ਦਫ਼ਤਰ 'ਸ਼ਿਵਤੀਰਥ' 'ਚ ਇਕ ਕਰਮਚਾਰੀ ਪਾਜ਼ੇਟਿਵ ਪਾਇਆ ਗਿਆ ਹੈ। ਬਾਕੀ ਕਰਮਚਾਰੀਆਂ ਦੀ ਕੋਰੋਨਾ ਟੈਸਟ ਰਿਪੋਰਟ ਆਉਣਾ ਬਾਕੀ ਹੈ।
ਇਹ ਵੀ ਪੜ੍ਹੋ : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਕਿਹਾ : ਦੂਜੀ ਬੂਸਟਰ ਖੁਰਾਕ ਸੁਰੱਖਿਅਤ ਤੇ ਅਸਰਦਾਰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪੁਸ਼ਪਰਾਜ ਜੈਨ ਤੇ ਫੋਜਾਨ ਮਲਿਕ ਕੋਲੋਂ ਹੁਣ ਤੱਕ ਮਿਲਿਆ 5 ਕਰੋੜ ਕੈਸ਼, ਕਨੌਜ ਵਿਖੇ ਛਾਪੇਮਾਰੀ
NEXT STORY