ਮੁੰਬਈ– ਮਹਾਰਾਸ਼ਟਰ ਦੇ ਰਾਇਗੜ੍ਹ ਜ਼ਿਲ੍ਹੇ ’ਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਹਮੇਸ਼ਾ ਤੁਸੀਂ ਸਾਮਾਨ ਦੀ ਅਦਲਾ-ਬਦਲੀ ਹੁੰਦੇ ਤਾਂ ਸੁਣਿਆ ਹੋਵੇਗਾ ਪਰ ਇੱਥੇ ਇਕ ਨਾਮ ਅਤੇ ਲਗਭਗ ਸਮਾਨ ਉਮਰ ਦੇ ਦੋ ਲੋਕਾਂ ਦੀਆਂ ਲਾਸ਼ਾਂ ਦੀ ਅਦਲਾ-ਬਦਲੀ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਲਾਸ਼ਾਂ ਦੀ ਪਛਾਣ ਪਰਿਵਾਰ ਨੂੰ ਉਸ ਸਮੇਂ ਹੋਈ ਜਦੋਂ ਉਹ ਅੰਤਿਮ ਸੰਸਕਾਰ ਕਰਨ ਪਹੁੰਚੇ। ਪਰਿਵਾਰ ਨੂੰ ਲਾਸ਼ ਦੀ ਪਛਾਣ ਉਸ ਦੀਆਂ ਮੁੱਛਾਂ ਦੇ ਫਰਕ ਤੋਂ ਹੋਈ ਅਤੇ ਫਿਰ ਲਾਸ਼ ਨੂੰ ਇਕ-ਦੂਜੇ ਨਾਲ ਬਦਲਿਆ ਗਿਆ। ਇਹ ਪੂਰੀ ਘਟਨਾ ਹਸਪਤਾਲ ਦੇ ਕਰਮਚਾਰੀਆਂ ਦੀ ਲਾਪਰਵਾਹੀ ਕਾਰਨ ਹੋਈ ਜਿਨ੍ਹਾਂ ਨੇ ਦੋਵਾਂ ਲਾਸ਼ਾਂ ਨੂੰ ਇਕ-ਦੂਜੇ ਨਾਲ ਬਦਲ ਦਿੱਤਾ।
ਇਹ ਵੀ ਪੜ੍ਹੋ- PM ਮੋਦੀ ਭਲਕੇ ਲਾਂਚ ਕਰਨਗੇ 5ਜੀ, ਸਕਿੰਟਾਂ ’ਚ ਡਾਊਨਲੋਡ ਹੋਣਗੀਆਂ ਵੀਡੀਓਜ਼
ਮੁੱਛਾਂ ਤੋਂ ਹੋਈ ਲਾਸ਼ਾਂ ਦੀ ਪਛਾਣ
ਜਾਣਕਾਰੀ ਮੁਤਾਬਕ, ਅਲੀਬਾਗ ਤਹਿਸੀਲ ਦੇ ਪੇਜਾਰੀ ਪਿੰਡ ਦੇ ਨਿਵਾਸੀ ਰਮਾਕਾਂਤ ਪਾਟਿਲ (62) ਦੀ ਐੱਮ.ਜੀ.ਐੱਮ. ਹਸਪਤਾਲ ’ਚ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਕਾਰਨ ਮੌਤ ਹੋ ਗਈ ਸੀ, ਉੱਥੇ ਹੀ ਉਸੇ ਹਸਪਤਾਲ ’ਚ ਪਨਵੇਲ ਤਹਿਸੀਲ ਦੇ ਦਹਿਵਲੀ ਪਿੰਡ ਦੇ ਰਹਿਣ ਵਾਲੇ ਰਾਮ ਪਾਟਿਲ (66) ਦੀ ਗੁਰਦੇ ਅਤੇ ਜਿਗਰ ਦੇ ਰੋਗ ਕਾਰਨ ਮੌਤ ਹੋ ਗਈ ਸੀ। ਮ੍ਰਿਤਕਾਂ ’ਚੋਂ ਇਕ ਦੇ ਰਿਸ਼ਤੇਦਾਰ ਨੇ ਵੀਰਵਾਰ ਨੂੰ ਦੱਸਿਆ ਕਿ ਦਾਹ ਸੰਸਕਾਰ ਤੋਂ ਠੀਕ ਪਹਿਲਾਂ ਰਮਾਕਾਂਤ ਪਾਟਿਲ ਦੇ ਰਿਸ਼ਤੇਦਾਰਾਂ ਨੇ ਮਹਿਸੂਸ ਕੀਤਾ ਕਿ ਮ੍ਰਿਤਕ ਦੀਆਂ ਮੁੱਛਾਂ ਅਲੱਗ ਸਨ।
ਇਹ ਵੀ ਪੜ੍ਹੋ- WhatsApp ਦੀ ਫ੍ਰੀ ਕਾਲਿੰਗ ਹੋ ਜਾਵੇਗੀ ਖ਼ਤਮ! ਜਾਣੋ ਕੀ ਹੈ ਸਰਕਾਰ ਦਾ ਨਵਾਂ ਪਲਾਨ
ਪਰਿਵਾਰ ਨੇ ਹਸਪਤਾਲ ਪਹੁੰਚਕੇ ਬਦਲੀ ਲਾਸ਼
ਜਦੋਂ ਇਸ ਬਾਰੇ ਹਸਪਤਾਲ ਨਾਲ ਸੰਪਰਕ ਕੀਤਾ ਗਿਆ ਤਾਂ ਉੱਥੋਂ ਦੇ ਕਰਮਚਾਰੀਆਂ ਨੇ ਕਿਸੇ ਵੀ ਗੜਬੜੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਰਾਮ ਪਾਟਿਲ ਦੇ ਪਰਿਵਾਰ ਨੂੰ ਵੀ ਲੱਗਾ ਕਿ ਕੁਝ ਗੜਬੜ ਹੈ ਅਤੇ ਦੋਵੇਂ ਸਮੂਹ ਐੱਮ.ਜੀ.ਐੱਮ. ਹਸਪਤਾਲ ਪਹੁੰਚੇ। ਇਸਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਲਾਸ਼ਾਂ ਦੀ ਅਦਲਾ-ਬਦਲੀ ਦੀ ਵਿਵਸਥਾ ਕੀਤੀ। ਇਸ ਵਿਚਕਾਰ ਹਸਪਤਾਲ ਪ੍ਰਬੰਧਨ ਨੇ ਇਕ ਬਿਆਨ ’ਚ ਆਪਣਾ ਬਚਾਅ ਕੀਤਾ ਅਤੇ ਕਿਹਾ ਕਿ ਦੋਵਾਂ ਪਰਿਵਾਰਾਂ ਨੇ ਲਾਸ਼ਾਂ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਵੇਖਿਆ ਸੀ। ਇਸੇ ਮਾਮਲੇ ਨੂੰ ਸੁਣਕੇ ਹਰ ਕੋਈ ਹੈਰਾਨ ਹੈ ਕਿ ਆਖ਼ਿਰ ਹਸਪਤਾਲ ਪ੍ਰਬੰਧਨ ਕੋਲੋਂ ਇਸ ਤਰ੍ਹਾਂ ਦੀ ਲਾਪਰਵਾਹੀ ਕਿਸ ਤਰ੍ਹਾਂ ਹੋ ਸਕਦੀ ਹੈ।
ਇਹ ਵੀ ਪੜ੍ਹੋ- SBI ਬੈਂਕ ਨੇ ਜਾਰੀ ਕੀਤਾ ਅਲਰਟ, ਇਸ ਗਲਤੀ ਨਾਲ ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ
ਮੱਧ ਪ੍ਰਦੇਸ਼ ਦੇ ਪੰਨਾ ਦੀਆਂ ਖਾਨਾਂ 'ਚੋਂ ਮਿਲੇ 10 ਬੇਸ਼ਕੀਮਤੀ ਹੀਰੇ, 18 ਅਕਤੂਬਰ ਤੋਂ ਹੋਣਗੇ ਨਿਲਾਮ
NEXT STORY