ਗੈਜੇਟ ਡੈਸਕ– SOVA ਮਾਲਵੇਅਰ ਦੀ ਮੁੜ ਵਾਪਸੀ ਹੋ ਗਈ ਹੈ। ਉਂਝ ਤਾਂ ਇਸ ਵਾਇਰਸ ਦੀ ਪਛਾਣ ਪਿਛਲੇ ਮਹੀਨੇ ਹੀ ਹੋ ਗਈ ਸੀ ਪਰ ਹੁਣ ਕਈ ਬੈਂਕਾਂ ਤੋਂ ਲੈ ਕੇ ਭਾਰਤ ਸਰਕਾਰ ਤਕ ਨੇ SOVA ਮਾਲਵੇਅਰ ਬਾਰੇ ਅਲਰਟ ਜਾਰੀ ਕੀਤਾ ਹੈ। ਕੁਝ ਦਿਨ ਪਹਿਲਾਂ ਕੇਂਦਰੀ ਸਾਈਬਰ ਸਕਿਓਰਿਟੀ ਏਜੰਸੀ (CERT-In) ਨੇ ਵੀ ਇਸ ਵਾਇਰਸ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤ ਤੋਂ ਪਹਿਲਾਂ ਸੋਵਾ ਵਾਇਰਸ ਅਮਰੀਕਾ, ਰੂਸ ਅਤੇ ਸਪੇਨ ’ਚ ਵੀ ਸਰਗਰਮ ਰਿਹਾ ਹੈ। ਹੁਣ ਸੋਵਾ ਨੂੰ ਲੈ ਕੇ ਐੱਸ.ਬੀ.ਆਈ., ਪੀ.ਐੱਨ.ਬੀ. ਅਤੇ ਕੈਨਰਾ ਬੈਂਕ ਨੇ ਚਿਤਾਵਨੀ ਜਾਰੀ ਕੀਤੀ ਹੈ। ਆਓ ਜਾਣਦੇ ਹਾਂ ਇਸ ਸੋਵਾ ਵਾਇਰਸ ਅਤੇ ਇਸ ਤੋਂ ਬਚਣ ਦੇ ਤਰੀਕਿਆਂ ਬਾਰੇ...
ਇਹ ਵੀ ਪੜ੍ਹੋ- WhatsApp ਦੀ ਫ੍ਰੀ ਕਾਲਿੰਗ ਹੋ ਜਾਵੇਗੀ ਖ਼ਤਮ! ਜਾਣੋ ਕੀ ਹੈ ਸਰਕਾਰ ਦਾ ਨਵਾਂ ਪਲਾਨ
SOVA ਨੂੰ ਲੈ ਕੇ ਕਿਸ ਬੈਂਕ ਨੇ ਕੀ ਕਿਹਾ
ਐੱਸ.ਬੀ.ਆਈ. ਨੇ ਟਵੀਟ ਕਰਕੇ ਕਿਹਾ ਹੈ ਕਿ ਮਾਲਵੇਅਰ ਨੂੰ ਆਪਣੀ ਕਮਾਈ ਨਾ ਦਿਓ। ਹਮੇਸ਼ਾ ਭਰੋਸੇਮੰਦ ਸੋਰਸ ਰਾਹੀਂ ਹੀ ਐਪ ਡਾਊਨਲੋਡ ਕਰੋ ਅਤੇ ਸਾਵਧਾਨ ਰਹੋ। ਸੋਵਾ ਟ੍ਰੋਜ਼ਨ ਨੂੰ ਲੈ ਕੇ ਪੰਜਾਬ ਨੈਸ਼ਨਲ ਬੈਂਕ ਨੇ ਵੀ ਆਪਣੀ ਵੈੱਬਸਾਈਟ ’ਤੇ ਇਕ ਨੋਟ ਜਾਰੀ ਕੀਤਾ ਹੈ। ਨੋਟ ’ਚ ਲਿਖਿਆ ਹੈ, ‘ਇਸ ਤਰ੍ਹਾਂ ਦੇ ਮਾਲਵੇਅਰ ਜ਼ਿਆਦਾਤਰ ਐਂਡਰਾਇਡ ਡਿਵਾਈਸ ’ਚ ਸਮੀਸ਼ਿੰਗ (ਐੱਸ.ਐੱਮ.ਐੱਸ. ਰਾਹੀਂ ਫਿਸ਼ਿੰਗ) ਅਟੈਕ ਰਾਹੀਂ ਪਹੁੰਚਦੇ ਹਨ। ਇਕ ਵਾਰ ਫੋਨ ’ਚ ਇੰਸਟਾਲ ਹੋਣ ਤੋਂ ਬਾਅਦ ਇਹ ਹੈਕਰ ਨੂੰ ਫੋਨ ’ਚ ਮੌਜੂਦ ਸਾਰੇ ਐਪਸ ਦੀ ਜਾਣਕਾਰੀ ਅਤੇ ਡਿਟੇਲ ਭੇਜਦਾ ਹੈ ਜਿਸਤੋਂ ਬਾਅਦ ਹੈਕਰ C2 (ਕਮਾਂਡ ਐਂਡ ਕੰਟਰੋਲ ਸਰਵਰ) ਰਾਹੀਂ ਐਪ ਨੂੰ ਕੰਟਰੋਲ ਕਰਦਾ ਹੈ।
ਇਹ ਵੀ ਪੜ੍ਹੋ- ਹੁਣ WhatsApp ’ਤੇ ਭੇਜੇ ਹੋਏ ਮੈਸੇਜ ਨੂੰ ਵੀ ਕਰ ਸਕੋਗੇ ਐਡਿਟ, ਇੰਝ ਕੰਮ ਕਰੇਗਾ ਫੀਚਰ
ਇਹ ਵੀ ਪੜ੍ਹੋ- iPhone ਦਾ ਕ੍ਰੇਜ਼: ਖ਼ਰੀਦਣ ਲਈ ਦੁਬਈ ਪਹੁੰਚ ਗਿਆ ਇਹ ਸ਼ਖ਼ਸ, ਟਿਕਟ 'ਤੇ ਖ਼ਰਚ ਦਿੱਤੇ ਇੰਨੇ ਪੈਸੇ
ਕੀ ਹੈ SOVA ਮਾਲਵੇਅਰ
ਸੋਵਾ ਇਕ ਬੈਂਕਿੰਗ ਮਾਲਵੇਅਰ (ਵਾਇਰਸ) ਹੈ ਜੋ ਬਿਨਾਂ ਕੋਈ ਸਬੂਤ ਛੱਡੇ ਬੈਂਕਿੰਗ ਐਪਸ ਨੂੰ ਨਿਸ਼ਾਨਾ ਬਣਾਉਂਦਾ ਹੈ। ਇਸਤੋਂ ਇਲਾਵਾ ਜੇਕਰ ਤੁਹਾਡੇ ਫੋਨ ’ਚ ਇੰਸਟਾਲ ਹੋ ਗਿਆ ਤਾਂ ਇਸਨੂੰ ਹਟਾਉਣਾ ਵੀ ਮੁਸ਼ਕਿਲ ਹੈ ਕਿਉਂਕਿ ਇਹ ਆਪਣੀ ਪਛਾਣ ਲੁਕਾਉਣ ’ਚ ਮਾਹਿਰ ਹੈ। ਇਹ ਤੁਹਾਡੇ ਇਕ-ਇਕ ਮੈਸੇਜ, ਓ.ਟੀ.ਪੀ. ਅਤੇ ਈਮੇਲ ’ਤੇ ਨਜ਼ਰ ਰੱਖਦਾ ਹੈ। ਇਹ ਇੰਨਾ ਖ਼ਤਰਨਾਕ ਹੈ ਕਿ ਟੂ-ਫੈਕਟਰ ਆਥੈਂਟੀਕੇਸ਼ਨ ਨੂੰ ਵੀ ਮਾਤ ਦੇ ਦਿੰਦਾ ਹੈ।
ਇਹ ਵੀ ਪੜ੍ਹੋ- YouTube ਤੋਂ ਹੋਵੇਗੀ ਬੰਪਰ ਕਮਾਈ! ਕੰਪਨੀ ਕਰ ਰਹੀ ਵੱਡੀ ਤਿਆਰੀ
ਬਚਣ ਦੇ ਤਰੀਕੇ
ਇਸ ਵਾਇਰਸ ਤੋਂ ਬਚਣ ਲਈ ਕੇਂਦਰੀ ਏਜੰਸੀ ਨੇ ਉਪਭੋਗਤਾਵਾਂ ਨੂੰ ਸਿਰਫ ਅਤੇ ਸਿਰਫ ਅਧਿਕਾਰਤ ਐਪ ਸਟੋਰ ਤੋਂ ਹੀ ਐਪ ਡਾਊਨਲੋਡ ਕਰਨ ਦੀ ਨਸੀਹਤ ਦਿੱਤੀ ਹੈ। ਇਸਤੋਂ ਇਲਾਵਾ ਕੋਈ ਵੀ ਐਪ ਡਾਊਨਲੋਡ ਕਰਨ ਤੋਂ ਪਹਿਲਾਂ ਉਸਦੀ ਪੂਰੀ ਜਾਣਕਾਰੀ ਅਤੇ ਕਿੰਨੀ ਵਾਰ ਉਸਨੂੰ ਡਾਊਨਲੋਡ ਕੀਤਾ ਗਿਆ ਹੈ, ਲੋਕਾਂ ਦੇ ਉਸ ’ਤੇ ਰੀਵਿਊ ਅਤੇ ਕੁਮੈਂਟ ਜ਼ਰੂਰ ਵੇਖੋ। ਤੁਹਾਡਾ ਐਂਡਰਾਇਡ ਫੋਨ ਲੇਟੈਸਟ ਸਕਿਓਰਿਟੀ ਅਪਡੇਟ ਦੇ ਨਾਲ ਹੈ ਜਾਂ ਨਹੀਂ, ਇਸਨੂੰ ਚੈੱਕ ਕਰੋ। ਤੁਸੀਂ ਅਬਾਊਟ ਡਿਵਾਈਸ ਦੇ ਸਾਫਟਵੇਅਰ ਅਪਡੇਟ ਸੈਕਸ਼ਨ ’ਚ ਜਾ ਕੇ ਐਂਡਰਾਇਡ ਸਕਿਓਰਿਟੀ ਅਤੇ ਪੈਚ ਅਪਡੇਟ ਚੈੱਕ ਕਰ ਸਕਦੇ ਹੋ। ਅਪਡੇਟ ਨਾ ਹੋਣ ’ਤੇ ਤੁਰੰਤ ਫੋਨ ਅਪਡੇਟ ਕਰੋ। ਇਸਤੋਂ ਇਲਾਵਾ ਤੁਸੀਂ ਆਪਣੇ ਫੋਨ ਨੂੰ ਫਾਰਮੇਟ ਵੀ ਕਰ ਸਕਦੇ ਹੋ।
ਇਹ ਵੀ ਪੜ੍ਹੋ- Airtel ਦੇ ਗਾਹਕਾਂ ਨੂੰ ਫ੍ਰੀ ’ਚ ਮਿਲ ਰਿਹੈ 5GB ਡਾਟਾ, ਇੰਝ ਕਰੋ ਕਲੇਮ
ਸਿਰਫ਼ 899 ਰੁਪਏ ’ਚ ਮਿਲ ਰਹੀ ਇਹ GPS ਵਾਲੀ ਸਮਾਰਟਵਾਚ, ਪਾਣੀ ਨਾਲ ਵੀ ਨਹੀਂ ਹੋਵੇਗੀ ਖ਼ਰਾਬ
NEXT STORY