ਮੁੰਬਈ- ਮਹਾਰਾਸ਼ਟਰ ਦੇ ਜਲਗਾਂਵ ਜ਼ਿਲ੍ਹੇ 'ਚ ਇਕ ਦਿਨ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਅਣਪਛਾਤੇ ਵਿਅਕਤੀ ਨੇ 4 ਬੱਚਿਆਂ ਦਾ ਕੁਹਾੜੀ ਮਾਰ ਕਤਲ ਕਰ ਦਿੱਤਾ। ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਰਾਵੇਰ ਤਾਲੁਕ ਦੇ ਬੋਰਖੇੜਾ ਸ਼ਿਵਾਰ ਪਿੰਡ 'ਚ ਇਕ ਖੇਤ 'ਚ ਬਣੇ ਮਕਾਨ 'ਚ ਬੱਚਿਆਂ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਮਿਲੀਆਂ। ਅਧਿਕਾਰੀ ਨੇ ਦੱਸਿਆ,''ਘਟਨਾ ਉਸ ਸਮੇਂ ਹੋਈ ਜਦੋਂ ਬੱਚਿਆਂ ਦੇ ਮਾਤਾ-ਪਿਤਾ ਆਪਣੇ ਵੱਡੇ ਬੇਟੇ ਨਾਲ ਕਿਸੇ ਰਿਸ਼ਤੇਦਾਰ ਦੀ ਮੌਤ ਤੋਂ ਬਾਅਦ ਕਰਮਕਾਂਡ 'ਚ ਸ਼ਾਮਲ ਹੋਣ ਲਈ ਮੱਧ ਪ੍ਰਦੇਸ਼ ਗਏ ਸਨ।''
ਉਨ੍ਹਾਂ ਨੇ ਦੱਸਿਆ,''ਖੇਤ ਦਾ ਮਾਲਕ ਸੇਵੇਰ ਜਦੋਂ ਖੇਤਾਂ 'ਤੇ ਗਿਆ ਤਾਂ ਉਸ ਨੇ ਚਾਰੇ ਭਰਾ-ਭੈਣਾਂ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਦੇਖੀਆਂ ਅਤੇ ਇਸ ਦੀ ਸੂਚਨਾ ਪਿੰਡ ਵਾਲਿਆਂ ਅਤੇ ਪੁਲਸ ਨੂੰ ਦਿੱਤੀ।'' ਉਨ੍ਹਾਂ ਨੇ ਦੱਸਿਆ ਕਿ ਰਾਵੇਰ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ। ਮਰਨ ਵਾਲੇ ਬੱਚਿਆਂ ਦੇ ਨਾਮ ਸੰਗੀਤਾ (13), ਰਾਹੁਲ (11), ਅਨਿਲ (8) ਅਤੇ ਨਨੀ (6) ਹਨ। ਉਨ੍ਹਾਂ ਨੇ ਕਿਹਾ,''ਬੱਚਿਆਂ ਦਾ ਕਤਲ ਕੁਹਾੜੀ ਨਾਲ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਗਲੇ 'ਤੇ ਡੂੰਘੇ ਜ਼ਖਮ ਹਨ।'' ਉਨ੍ਹਾਂ ਨੇ ਕਿਹਾ ਕਿ ਪੁਲਸ ਨੇ ਮਾਮਲਾ ਦਰਜ ਕਰ ਕੇ ਕੁਝ ਲੋਕਾਂ ਤੋਂ ਪੁੱਛ-ਗਿੱਛ ਕੀਤੀ ਹੈ।
ਅਟਲ ਸੁਰੰਗ ਰੋਹਤਾਂਗ ਨੇੜੇ ਕਾਰ ਡੂੰਘੀ ਖੱਡ 'ਚ ਡਿੱਗੀ, 2 ਲੋਕਾਂ ਦੀ ਮੌਤ
NEXT STORY