ਨਵੀਂ ਦਿੱਲੀ— ਮਹਾਰਾਸ਼ਟਰ ਦੇ ਥਾਣੇ ਦੇ ਮੁੰਬਰਾ ਸਥਿਤ ਸਾਗਰ ਹੋਟਲ ਕੋਲ ਅਚਾਰ ਗਲੀ 'ਚ ਗੁਦਾਮਾਂ ਵਿਚ ਭਿਆਨਕ ਅੱਗ ਲੱਗ ਗਈ। 3 ਤੋਂ 5 ਗੁਦਾਮਾਂ 'ਚ ਫੈਲੀ ਅੱਗ ਨਾਲ ਇਲਾਕੇ 'ਚ ਹਲਚੱਲ ਮੱਚ ਗਈ। ਹਾਲਾਂਕਿ ਅੱਗ ਦੀ ਸੂਚਨਾ ਮਿਲਣ 'ਤੇ 2 ਫਾਇਰ ਇੰਜਨ ਅਤੇ ਦੋ ਵਾਟਰ ਟੈਂਕਰ ਮੌਕੇ 'ਤੇ ਪਹੁੰਚ ਚੁੱਕੇ ਹਨ। ਫਾਇਰ ਬ੍ਰਿਗੇਡ ਅਧਿਕਾਰੀ ਅੱਗ ਦੀਆਂ ਲਪਟਾਂ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਫਿਲਹਾਲ ਅੱਗ ਨਾਲ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਮਿਲੀ ਹੈ। ਦੱਸ ਦੇਈਏ ਕਿ ਹਾਲ ਹੀ ਵਿਚ ਮੁੰਬਈ ਨਾਲ ਸਟੇ ਡੋਂਬੀਵਲੀ ਦੇ M943 ਇਲਾਕੇ ਵਿਚ ਦੇਰ ਰਾਤ ਦੋ ਵਜੇ ਇਕ ਕੈਮੀਕਲ ਫੈਕਟਰੀ ਵਿਚ ਧਮਾਕਾ ਹੋ ਗਿਆ। ਜਿਸ 'ਚ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੇ ਵਿਭਾਗ ਦੇ ਅਧਿਕਾਰੀਆਂ ਨੇ ਹਾਲਾਤ 'ਤੇ ਕਾਬੂ ਪਾ ਲਿਆ ਹੈ। ਉਥੇ ਹੀ ਦੋਵੇਂ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।
ਮੱਧ ਪ੍ਰਦੇਸ਼: ਏ.ਬੀ.ਵੀ.ਪੀ. ਵਰਕਰਾਂ ਨੇ ਪ੍ਰੋਫੈਸਰ ਨੂੰ ਪੈਰ ਛੂਹਣ ਲਈ ਕੀਤਾ ਮਜ਼ਬੂਰ, ਦੇਖੋ ਵੀਡੀਓ
NEXT STORY