ਨੈਸ਼ਨਲ ਡੈਸਕ- ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਜਪਾ ’ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਭਾਜਪਾ ਵੱਲੋਂ ਛੋਟੀਆਂ ਪਾਰਟੀਆਂ ਨਾਲ ਗੱਲਬਾਤ ਕਰਨ ਦੇ ਪਲਾਨ ’ਤੇ ਵੀ ਆਪਣੀ ਗੱਲ ਰੱਖੀ। ਨਾਨਾ ਪਟੋਲੇ ਕੋਲੋਂ ਪ੍ਰਧਾਨ ਮੰਤਰੀ ਦੇ ਇਕ ਬਿਆਨ ’ਤੇ ਸਵਾਲ ਪੁੱਛਿਆ ਗਿਆ, ਜਿਸ ’ਚ ਪੀ. ਐੱਮ. ਮੋਦੀ ਨੇ ਕਿਹਾ ਸੀ ਕਿ ਉਹ ਲਾਹੌਰ ਜਾ ਕੇ ਪਾਕਿਸਤਾਨ ਦੀ ਤਾਕਤ ਨੂੰ ਚੈੱਕ ਕਰ ਚੁੱਕੇ ਹਨ। ਇਸ ਦੇ ਜਵਾਬ ’ਚ ਨਾਨਾ ਪਟੋਲੇ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਧਰਾ ਗਾਂਧੀ ਨੇ ਪਾਕਿਸਤਾਨ ਦੇ ਦੋ ਟੁਕੜੇ ਕੀਤੇ ਸਨ। ਪਾਕਿਸਤਾਨ ਦੇ ਲਾਹੌਰ ਜਾ ਕੇ ਇੰਧਰਾ ਗਾਂਧੀ ਨੇ ਪਾਕਿਸਤਾਨ ਨੂੰ ਧਮਕਾਇਆ ਅਤੇ ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਹੌਰ ਖੀਰ ਅਤੇ ਬਿਰਆਨੀ ਖਾਣ ਗਏ ਸਨ। ਪੀ. ਐੱਮ. ਮੋਦੀ ਬਿਰਆਨੀ ਖਾਂਦੇ ਹਨ ਕਿ ਨਹੀਂ ਖਾਂਦੇ ਇਹ ਨਹੀਂ ਪਤਾ ਪਰ ਉਹ ਖੀਰ ਖਾਂਦੇ ਹਨ। ਨਾਨਾ ਪਟੋਲੇ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਚੀਨ ਤੋਂ ਸਾਡੀਆਂ ਸਰਹੱਦਾਂ ਨੂੰ ਮੁਕਤ ਕਰਵਾਉਣ। ਚੀਨ ਨੇ ਸਾਡੀਆਂ ਸਰਹੱਦਾਂ ’ਤੇ ਕਬਜ਼ਾ ਕਰ ਕੇ ਰੱਖਿਆ ਹੋਇਆ ਹੈ।
ਦੇਸ਼ ’ਚ ਖਤਰਾ ਪੈਦਾ ਕੀਤਾ ਹੋਇਆ ਹੈ, ਇਸ ਮੁੱਦੇ ’ਤੇ ਗੱਲ ਕਰੋ। ਜਦੋਂ ਨਵੀਂ ਪੀੜ੍ਹੀ ਨੂੰ ਕਾਂਗਰਸ ਦਾ ਇਤਿਹਾਸ ਪਤਾ ਲੱਗੇਗਾ ਤਾਂ ਨਵੀਂ ਪੀੜ੍ਹੀ ਭਾਜਪਾ ਨੂੰ ਵੋਟ ਵੀ ਨਹੀਂ ਦੇਵੇਗੀ। ਚੋਣਾਂ ’ਚ ਭਗਵਾਨ ਦੇ ਆਸ਼ੀਰਵਾਦ ਦੀ ਗੱਲ ਕਰਦਿਆਂ ਨਾਨਾ ਪਟੋਲੇ ਨੇ ਕਿਹਾ ਕਿ ਭਗਵਾਨ ਦਾ ਅਾਸ਼ੀਰਵਦ ਕਾਂਗਰਸ ਦੇ ਨਾਲ ਹੈ। ਹਨੂਮਾਨ ਜੀ ਦਾ ਆਸ਼ੀਰਵਾਦ ਕਰਨਾਟਕ ’ਚ ਕਾਂਗਰਸ ਦੇ ਨਾਲ ਰਿਹਾ ਹੈ ਅਤੇ ਹੁਣ ਭਗਵਾਨ ਸ਼੍ਰੀ ਰਾਮ ਵੀ ਕਾਂਗਰਸ ਦੇ ਨਾਲ ਹਨ। ਸਾਰੇ ਭਗਵਾਨ ਕਾਂਗਰਸ ਦੇ ਨਾਲ ਹਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਕਾਂਗਰਸ ਦੇ ਨਾਲ ਹੈ। ਭਾਜਪਾ ਖੁਦ ਨੂੰ ਭਗਵਾਨ ਤੋਂ ਵੱਡਾ ਸਮਝਦੀ ਹੈ, ਹੁਣ ਇਸ ਦੀ ਕੋਈ ਗੱਲ ਵੀ ਨਹੀਂ ਹੈ। ਕਾਂਗਰਸ ਲੋਕਤੰਤਰੀ ਪ੍ਰਣਾਲੀ ਅਨੁਸਾਰ ਕੰਮ ਕਰਦੀ ਹੈ।
ਓਡਿਸ਼ਾ ਚੋਣਾਂ ’ਚ ਪੀ. ਐੱਮ. ਮੋਦੀ ਅਤੇ ਸੀ. ਐੱਮ. ਪਟਨਾਇਕ ਦੀ ਲੋਕਪ੍ਰਿਅਤਾ ਦੀ ਪ੍ਰੀਖਿਆ
NEXT STORY