ਮੁੰਬਈ — ਗੁਜਰਾਤ 'ਚ ਚਾਂਦੀਪੁਰਾ ਵਾਇਰਸ ਦੇ ਫੈਲਣ ਤੋਂ ਚਿੰਤਤ ਮਹਾਰਾਸ਼ਟਰ ਸਰਕਾਰ ਨੇ ਇਸ ਜਾਨਲੇਵਾ ਬੀਮਾਰੀ ਨਾਲ ਨਜਿੱਠਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਮੰਨਿਆ ਜਾ ਰਿਹਾ ਹੈ ਕਿ ਚਾਂਦੀਪੁਰਾ ਵਾਇਰਸ ਗੁਆਂਢੀ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਫੈਲ ਚੁੱਕਾ ਹੈ ਅਤੇ ਹੁਣ ਤੱਕ ਇਸ ਬਿਮਾਰੀ ਕਾਰਨ ਘੱਟੋ-ਘੱਟ 15 ਬੱਚਿਆਂ ਦੀ ਮੌਤ ਹੋ ਚੁੱਕੀ ਹੈ।
ਅਧਿਕਾਰਤ ਜਾਣਕਾਰੀ ਅਨੁਸਾਰ, ਰਾਜ ਸਰਕਾਰ ਨੇ ਸਾਵਧਾਨੀ ਦੇ ਤੌਰ 'ਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜੇਕਰ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਅਜਿਹੇ ਲੱਛਣ ਦਿਖਾਈ ਦਿੰਦੇ ਹਨ, ਤਾਂ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਸਿਹਤ ਕੇਂਦਰਾਂ ਵਿੱਚ ਰੈਫਰ ਕਰਨ ਲਈ ਕਿਹਾ ਗਿਆ ਹੈ। ਸੰਯੁਕਤ ਡਾਇਰੈਕਟਰ (ਸਿਹਤ ਸੇਵਾਵਾਂ) ਡਾ: ਰਾਧਾਕਿਸ਼ਨ ਪਵਾਰ ਨੇ ਸਾਰੇ ਨਗਰ ਨਿਗਮਾਂ, ਜ਼ਿਲ੍ਹਾ ਪ੍ਰੀਸ਼ਦਾਂ, ਸਿਵਲ ਸਰਜਨਾਂ, ਜ਼ਿਲ੍ਹਾ ਸਿਹਤ ਅਫ਼ਸਰਾਂ ਅਤੇ ਮਲੇਰੀਆ ਅਫ਼ਸਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਇਹ ਵਾਇਰਸ ਬੈਕੁਲੋਵਾਇਰਸ ਨਾਲ ਸਬੰਧਤ ਹੈ। ਇਹ ਵੈਕਟਰਾਂ ਜਿਵੇਂ ਕਿ ਮੱਛਰ, ਚਿੱਚੜ ਅਤੇ ਰੇਤ ਦੀਆਂ ਮੱਖੀਆਂ ਦੇ ਕੱਟਣ ਨਾਲ ਫੈਲਦਾ ਹੈ। ਇਸ ਦਾ ਪਹਿਲਾ ਮਾਮਲਾ 1965 ਵਿੱਚ ਮਹਾਰਾਸ਼ਟਰ ਦੇ ਚਾਂਦੀਪੁਰਾ ਪਿੰਡ ਵਿੱਚ ਸਾਹਮਣੇ ਆਇਆ ਸੀ। ਇਸੇ ਕਰਕੇ ਇਸ ਦਾ ਨਾਂ ਚਾਂਦੀਪੁਰਾ ਪਿਆ। ਇਸ ਦੇ ਇਨਫੈਕਸ਼ਨ ਕਾਰਨ ਇਨਸੇਫਲਾਈਟਿਸ ਹੋਣ ਦਾ ਖਤਰਾ ਰਹਿੰਦਾ ਹੈ। ਵਾਇਰਸ ਦੀ ਲਾਗ ਕਾਰਨ ਦਿਮਾਗ ਦੇ ਟਿਸ਼ੂਆਂ ਵਿੱਚ ਸੋਜ ਜਾਂ ਜਲਣ ਹੁੰਦੀ ਹੈ। ਆਮ ਤੌਰ 'ਤੇ ਤੇਜ਼ ਬੁਖਾਰ ਇਸ ਦਾ ਸ਼ੁਰੂਆਤੀ ਲੱਛਣ ਹੁੰਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੇਂਦਰ ਦੇ ਆਮ ਬਜਟ ਤੋਂ CM ਸੁੱਖੂ ਹੋਏ ਨਿਰਾਸ਼, ਬੋਲੇ- ਹਿਮਾਚਲ ਨੂੰ ਕੁਝ ਨਹੀਂ ਮਿਲਿਆ
NEXT STORY