ਮੁੰਬਈ- ਮਹਾਰਾਸ਼ਟਰ ਦੇ ਚੰਦਰਪੁਰ 'ਚ ਕਰੀਬ 1000 ਪ੍ਰਵਾਸੀ ਮਜ਼ਦੂਰ ਸ਼ਨੀਵਾਰ ਨੂੰ ਸੜਕਾਂ 'ਤੇ ਉਤਰ ਆਏ ਅਤੇ ਉਨਾਂ ਨੇ ਮੰਗ ਕੀਤੀ ਕਿ ਉਨਾਂ ਨੂੰ ਉਨਾਂ ਦੀਆਂ ਜੱਦੀ ਥਾਂਵਾਂ 'ਤੇ ਵਾਪਸ ਭੇਜਣ ਦੀ ਵਿਵਸਥਾ ਕੀਤੀ ਜਾਵੇ। ਬਾਂਦਰਾ ਕਾਂਡ ਤੋਂ ਘਬਰਾਈ ਮੁੰਬਈ ਇਸ ਨਾਲ ਇਕ ਵਾਰ ਫਿਰ ਘਬਰਾ ਗਈ ਪਰ ਪੁਲਸ ਨੇ ਮਜ਼ਦੂਰਾਂ ਨੂੰ ਇਹ ਕਹਿ ਕੇ ਮਾਮਲਾ ਸੰਭਾਲ ਲਿਆ ਕਿ ਜੇਕਰ ਉਹ ਆਪਣੇ ਗ੍ਰਹਿ ਰਾਜ ਵਾਪਸ ਜਾਣਾ ਚਾਹੁੰਦੇ ਹਨ ਤਾਂ ਉਨਾਂ ਨੂੰ ਉੱਚਿਤ ਪ੍ਰਕਿਰਿਆ ਦਾ ਪਾਲਣ ਕਰਨਾ ਹੋਵੇਗਾ, ਕਿਉਂਕਿ ਵਿਸ਼ੇਸ਼ ਟਰੇਨਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ। ਉਨਾਂ ਨੂੰ ਸਪੈਸ਼ਲ ਟਰੇਨ 'ਚ ਜਗਾ ਪਾਉਣ ਲਈ ਫਾਰਮ ਭਰਨੇ ਹੋਣਗੇ। ਉਨਾਂ ਨੂੰ ਭੋਜਨ ਮੁਹੱਈਆ ਕਰਵਾਇਆ ਗਿਆ ਅਤੇ ਬਾਅਦ 'ਚ ਮਜ਼ਦੂਰ ਆਪਣੇ ਸਥਾਨਕ ਘਰ ਵਾਪਸ ਚੱਲੇ ਗਏ।
ਪੁਲਸ ਨੇ ਦੱਸਿਆ ਕਿ ਜ਼ਿਲੇ ਦੇ ਬੱਲਾਰਪੁਰ 'ਚ ਸਵੇਰੇ ਕਰੀਬ 9.30 ਵਜੇ ਇਕ ਹਜ਼ਾਰ ਤੋਂ ਵਧ ਮਜ਼ਦੂਰ, ਜਿਨਾਂ 'ਚੋਂ ਜ਼ਿਆਦਾਤਰ ਸਰਕਾਰੀ ਮੈਡੀਕਲ ਕਾਲਜ ਦੇ ਇਕ ਨਿਰਮਾਣ ਸਥਾਨ 'ਚ ਰਹਿ ਰਹੇ ਸਨ, ਸੜਕਾਂ 'ਤੇ ਉਤਰ ਆਏ ਅਤੇ ਮੰਗ ਕਰਨ ਲੱਗੇ ਕਿ ਉਨਾਂ ਦੇ ਗ੍ਰਹਿ ਰਾਜਾਂ 'ਚ ਉਨਾਂ ਦੀ ਵਾਪਸੀ ਲਈ ਪ੍ਰਬੰਧ ਕੀਤੇ ਜਾਣ। ਉਨਾਂ ਨੇ ਰਾਜਮਾਰਗ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਰੇਲਵੇ ਸਟੇਸ਼ਨ ਵੱਲ ਜਾਣ ਲੱਗੇ। ਮਜ਼ਦੂਰ ਉੱਤਰ ਪ੍ਰਦੇਸ਼ ਅਤੇ ਬਿਹਾਰ 'ਚ ਆਪਣੇ-ਆਪਣੇ ਘਰ ਵਾਪਸ ਜਾਣਾ ਚਾਹੁੰਦੇ ਸਨ। ਇਨਾਂ 'ਚੋਂ ਕੁਝ ਪੱਛਮੀ ਬੰਗਾਲ ਤੋਂ ਸਨ। ਉਨਾਂ ਨੇ ਕਿਹਾ ਕਿ ਲਾਕਡਾਊਨ ਕਾਰਨ ਉਨਾਂ ਦੀ ਆਮਦਨ ਦੇ ਸਰੋਤ ਬੰਦ ਹੋ ਗਏ ਹਨ।
ਉੱਤਰਾਖੰਡ ਤੀਰਥ ਯਾਤਰੀਆਂ ਲਈ ਖੁਸ਼ਖ਼ਬਰੀ, 4 ਮਈ ਤੋਂ ਜਾ ਸਕਣਗੇ ਕੇਦਾਰਨਾਥ ਮੰਦਰ
NEXT STORY