ਪਾਲਘਰ— ਮਹਾਰਸ਼ਟਰ ਦੇ ਪਾਲਘਰ ਦੇ ਤਾਰਾਪੁਰ 'ਚ ਇਕ ਕੈਮੀਕਲ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਜਿਸ ਦੀ ਲਪੇਟ 'ਚ ਲੱਗਭਗ ਪੰਜ ਕੈਮੀਕਲ ਪਲਾਂਟ ਆ ਗਏ। ਘਟਨਾ ਸਥਾਨ ਤੋਂ ਤਿੰਨ ਲੋਕਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ, ਜਦੋਂਕਿ 15 ਲੋਕ ਝੁਲਸ ਗਏ ਹਨ। ਸ਼ੁਰੂਆਤੀ ਰਿਪੋਰਟ ਅਨੁਸਾਰ ਇਕ ਬੋਇਲਰ ਜਿਸ 'ਚ ਇਕ ਉਦਯੋਗਿਕ ਘੋਲ ਸੀ ਉਹ ਉੱਚ ਤਾਪਮਾਨ ਅਤੇ ਪ੍ਰੈਸ਼ਰ ਦੀ ਵਜ੍ਹਾ ਨਾਲ ਫੱਟ ਗਿਆ ਅਤੇ ਅੱਗ ਲੱਗ ਗਈ। ਬੋਈਸਰ ਪੁਲਸ ਸਟੇਸ਼ਨ ਦੇ ਇਕ ਪੁਲਸ ਅਧਿਕਾਰੀ ਨੇ ਕਿਹਾ-ਵਿਸਫੋਟ ਇੰਨਾ ਤੇਜ਼ ਹੋਇਆ ਕਿ ਇਸ ਦੀ ਆਵਾਜ਼ 15 ਕਿਲੋਮੀਟਰ ਤੱਕ ਸੁਣਾਈ ਦਿੱਤੀ ਗਈ। ਪਾਲਘਰ ਤੱਕ ਇਸ ਦੀ ਕੰਪਨੀ ਮਹਿਸੂਸ ਕੀਤੀ ਗਈ।

ਵਿਸਫੋਟ ਦੇ ਕਾਰਨ ਬੋਈਸਰ ਪੁਲਸ ਸਟੇਸ਼ਨ ਨਾਲ ਹੀ ਲੱਗਭਗ ਤਿੰਨ ਕਿਲੋਮੀਟਰ ਤੱਕ ਖਿੜਕੀਆਂ ਦੇ ਸ਼ੀਸ਼ੇ ਤੱਕ ਟੁੱਟ ਗਏ। ਪਹਿਲਾ ਵਿਸਫੋਟ ਮਹਾਰਾਸ਼ਟਰ ਇੰਡਸਟਰੀ ਡਵੈਲਪਮੈਂਟ ਦੇ ਨੋਵਾਫੇਨ ਸਪੈਸ਼ਲਟੀਜ਼ ਪ੍ਰਾਈਵੇਟ ਲਿਮਟਿਡ ਦੇ ਈ-107 ਯੂਨਿਟ 'ਚ ਵੀਰਵਾਰ ਰਾਤ ਨੂੰ ਲੱਗਭਗ 11 ਵਜੇ ਹੋਇਆ। ਕੰਪਨੀ ਵਿਸ਼ੇਸ਼ ਰਸਾਇਣ ਅਤੇ ਕਾਸਮੈਟਿਕ ਪ੍ਰੈਸਰਵੈਲਿਟਵ ਵਾਲੇ ਐਸਿਡ ਅਤੇ ਐਸਿਡ ਐਨਹਾਈਡਾਈਡ ਬਣਦਾ ਹੈ। ਨੋਵਾਫੇਨ 'ਚ ਅੱਗ ਨਾਲ ਦੀਆਂ ਫੈਕਟਰੀਆਂ 'ਚ ਵੀ ਲੱਗ ਗਈ। ਜਿਸ 'ਚ ਡਰੱਗ, ਪ੍ਰਾਚੀ ਫਾਰਮਾਸਿਊਟੀਕਲਜ਼ ਪ੍ਰਾਈਵੇਟ ਲਿਮਟਿਡ, ਭਾਰਤ ਵਿਆਸਨ ਅਤੇ ਯੂਨੀਮੈਕਸ ਸ਼ਾਮਲ ਹਨ।
ਇਥੇ ਪ੍ਰਾਚੀ ਲਿਮਟਿਡ 'ਚ ਆਇਓਡੀਨ ਨਕਮ ਬਣਾਇਆ ਜਾਂਦਾ ਹੈ। ਨਾਲ ਹੀ ਆਰਤੀ ਡਰੱਗਜ਼ 'ਚ ਵਿਟਾਮਿਨ ਅਤੇ ਐਂਟੀਬਾਇਓਟੈਕਿਸ ਦਾ ਨਿਰਮਾਣ ਹੁੰਦਾ ਹੈ। ਆਰਤੀ ਡਰੱਗ ਦੇ ਸਟਾਫ ਸੁਨੀਲ ਯਾਦਵ ਨੇ ਦੱਸਿਆ ਹੈ ਕਿ ਰਾਤ ਨੂੰ ਕੰਮ ਕਰਦੇ ਸਮੇਂ ਉਨ੍ਹਾਂ ਨੇ ਤੇਜ਼ ਵਿਸਫੋਟ ਦੀ ਆਵਾਜ਼ ਸੁਣੀ ਸੀ।
ਪਾਲਘਰ ਦੇ ਜ਼ਿਲਾ ਕਲੈਕਟਰ ਪ੍ਰਸ਼ਾਂਤ ਨਰਨਾਵਰੇ ਘਟਨਾਸਥਾਨ 'ਤੇ ਸ਼ੁੱਕਰਵਾਰ ਤੜਕੇ ਪਹੁੰਚੇ ਅਤੇ ਦੱਸਿਆ, ''ਅੱਗ ਨੂੰ ਬੁਝਾਉਣ ਅਤੇ ਲੋਕਾਂ ਨੂੰ ਬਚਾਉਣ ਦਾ ਕੰਮ ਜਾਰੀ ਹੈ। ਸਾਨੂੰ ਲੱਗਭਗ 11.30 ਵਜੇ ਘਟਨਾ ਦੇ ਬਾਰੇ 'ਚ ਪਤਾ ਲੱਗਿਆ। ਪੁਲਸ ਮਸ਼ੀਨਰੀ, ਮਾਲੀਆ ਮਸ਼ੀਨਰੀ ਅਤੇ ਸਿਹਤ ਮਸ਼ੀਨਰੀ ਨਾਲ ਮਿਲ ਕੇ ਕੰਮ ਕਰ ਰਹੇ ਹਨ ਅਤ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਬਚਾਅ ਦਾ ਸਾਡਾ ਕੰਮ ਜਾਰੀ ਹੈ।''
ਰਾਸ਼ਟਰਪਤੀ ਵੱਲੋਂ ਪੰਜਾਬ ਨੂੰ 'ਨਾਰੀ ਸ਼ਕਤੀ ਪੁਰਸਕਾਰ' ਨਾਲ ਕੀਤਾ ਗਿਆ ਸਨਮਾਨਤ
NEXT STORY