ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਬਾਰਾਮਤੀ ਵਿਖੇ ਲੈਡਿੰਗ ਦੌਰਾਨ ਡਿਪਟੀ CM ਅਜੀਤ ਪਵਾਰ ਦਾ ਜਹਾਜ਼ ਕ੍ਰੈਸ਼ ਹੋ ਗਿਆ, ਜਿਸ ਵਿਚ ਉਨ੍ਹਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਨਾਲ ਜਹਾਜ਼ ਵਿਚ ਕਈ ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ 5 ਲੋਕਾਂ ਦੀ ਮੌਤ ਹੋ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਤ ਡਿਪਟੀ ਮੁੱਖ ਮੰਤਰੀ ਅਜੀਤ ਪਵਾਰ ਕਿਸੇ ਪ੍ਰੋਗਰਾਮ ਲਈ ਬਾਰਾਮਤੀ ਜਾ ਰਹੇ ਸਨ, ਜਿਸ ਦੌਰਾਨ ਇਹ ਹਾਦਸਾ ਵਾਪਰਿਆ। ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ ਦੇ ਅਧਿਕਾਰੀਆਂ ਨੇ ਇਸ ਦੁਖਦਾਈ ਘਟਨਾ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ : Big Breaking : ਮਹਾਰਾਸ਼ਟਰ 'ਚ ਡਿਪਟੀ CM ਦਾ ਜਹਾਜ਼ ਕ੍ਰੈਸ਼
ਦੱਸ ਦੇਈਏ ਕਿ ਜਹਾਜ਼ ਹਾਦਸੇ ਦੀਆਂ ਕਈ ਵੀਡੀਓ ਸਾਹਮਣੇ ਆ ਰਹੀਆਂ ਹਨ। ਘਟਨਾ ਸਥਾਨ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ ਵਿਚ ਜਹਾਜ਼ ਨੂੰ ਅੱਗ ਲੱਗੀ ਹੈ। ਹਵਾ ਵਿੱਚੋਂ ਸੰਘਣਾ ਕਾਲਾ ਧੂੰਆਂ ਉੱਠ ਦਿਖਾਈ ਦੇ ਰਿਹਾ ਹੈ। ਅੱਗ ਲੱਗਣ ਕਾਰਨ ਜਹਾਜ਼ ਸੜ ਕੇ ਸੁਆਹ ਹੋ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਪੁਲਸ ਅਧਿਕਾਰੀ ਪਹੁੰਚ ਗਏ ਹਨ। ਰਿਪੋਰਟਾਂ ਅਨੁਸਾਰ, VSR ਏਵੀਏਸ਼ਨ ਦੁਆਰਾ ਸੰਚਾਲਿਤ ਇੱਕ ਨਿੱਜੀ ਲੀਅਰਜੈੱਟ 45 ਜਹਾਜ਼ ਸਵੇਰੇ 8:45 ਵਜੇ ਬਾਰਾਮਤੀ ਹਵਾਈ ਪੱਟੀ 'ਤੇ ਉਤਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਸ਼੍ਰੀ ਪਵਾਰ ਜਹਾਜ਼ ਵਿੱਚ ਇੱਕ ਨਿੱਜੀ ਸੁਰੱਖਿਆ ਅਧਿਕਾਰੀ, ਇੱਕ ਸਹਾਇਕ ਅਤੇ ਦੋ ਚਾਲਕ ਦਲ ਦੇ ਮੈਂਬਰਾਂ ਨਾਲ ਸਵਾਰ ਸਨ।
ਇਹ ਵੀ ਪੜ੍ਹੋ : ਰਾਤੋ-ਰਾਤ ਮਹਿੰਗਾ ਹੋਇਆ Gold-Silver, 20 ਹਜ਼ਾਰ ਰੁਪਏ ਤੱਕ ਵਧੀਆਂ ਕੀਮਤਾਂ
ਕਿਹਾ ਜਾ ਰਿਹਾ ਹੈ ਕਿ ਜਦੋਂ ਹਾਦਸਾ ਹੋਇਆ ਤਾਂ ਉਪ ਮੁੱਖ ਮੰਤਰੀ ਅਜੀਤ ਪਵਾਰ ਚੋਣ ਪ੍ਰਚਾਰ ਲਈ ਬਾਰਾਮਤੀ ਜਾ ਰਹੇ ਸਨ। ਅਜੀਤ ਪਵਾਰ ਦੇ ਨਾਲ ਉਨ੍ਹਾਂ ਦੇ ਨਿੱਜੀ ਸਹਾਇਕ, ਸੁਰੱਖਿਆ ਕਰਮਚਾਰੀ ਅਤੇ ਜਹਾਜ਼ ਸਟਾਫ ਵੀ ਜਹਾਜ਼ ਵਿੱਚ ਮੌਜੂਦ ਸਨ।
ਇਹ ਵੀ ਪੜ੍ਹੋ : ਕੀ ਤੁਸੀਂ ਵੀ ਰੋਜ਼ਾਨਾ ਵਰਤ ਰਹੇ ਹੋ ਪੁਰਾਣਾ 'ਤੌਲੀਆ'? ਤਾਂ ਪੜ੍ਹ ਲਓ ਇਹ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
UAE ਦਾ ਰਾਸ਼ਟਰਪਤੀ ਦੇ ਭਾਰਤ ਦੌਰੇ ਮਗਰੋਂ ਵੱਡਾ ਕਦਮ ! ਪਾਕਿਸਤਾਨ ਨੂੰ ਦਿੱਤਾ ਕਰਾਰਾ ਝਟਕਾ
NEXT STORY