ਇੰਟਰਨੈਸ਼ਨਲ ਡੈਸਕ- ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਦੀ ਭਾਰਤ ਯਾਤਰਾ ਤੋਂ ਅਚਾਨਕ ਬਾਅਦ ਅਬੂਧਾਬੀ ਨੇ ਇਸਲਾਮਾਬਾਦ ਏਅਰਪੋਰਟ ਸੰਚਾਲਨ ਯੋਜਨਾ ਤੋਂ ਹੱਥ ਪਿੱਛੇ ਖਿੱਚ ਲਏ ਹਨ। ਇਸ ਨੂੰ ਭਾਰਤ-ਯੂ.ਏ.ਈ. ਦੀ ਵਧਦੀ ਰਣਨੀਤਕ ਨੇੜਤਾ ਅਤੇ ਪਾਕਿਸਤਾਨ ਦੇ ਘਟਦੇ ਕੂਟਨੀਤਕ ਪ੍ਰਭਾਵ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਇਸ ਸਮਝੌਤੇ ਨੂੰ ਲੈ ਕੇ ਅਗਸਤ 2025 ਤੋਂ ਗੱਲਬਾਤ ਚੱਲ ਰਹੀ ਸੀ।
ਪਾਕਿਸਤਾਨੀ ਅਖ਼ਬਾਰ ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਰਿਪੋਰਟ ਮੁਤਾਬਕ ਯੂ.ਏ.ਈ. ਨੇ ਇਸ ਪ੍ਰਾਜੈਕਟ ਵਿਚ ਦਿਲਚਸਪੀ ਖ਼ਤਮ ਕਰ ਦਿੱਤੀ ਹੈ। ਇਸ ਦੇ ਨਾਲ ਹੀ ਏਅਰਪੋਰਟ ਦਾ ਕੰਮ ਸੰਭਾਲਣ ਲਈ ਉਨ੍ਹਾਂ ਨੂੰ ਕੋਈ ਸਥਾਨਕ ਭਾਈਵਾਲ (ਪਾਰਟਨਰ) ਵੀ ਨਹੀਂ ਮਿਲ ਸਕਿਆ। ਹਾਲਾਂਕਿ ਪਾਕਿਸਤਾਨੀ ਮੀਡੀਆ ਇਸ ਨੂੰ ਸਿੱਧੇ ਤੌਰ ’ਤੇ ਰਾਜਨੀਤੀ ਨਾਲ ਨਹੀਂ ਜੋੜ ਰਿਹਾ ਪਰ ਇਸ ਦੇ ਪਿੱਛੇ ਕਾਰਨ ਕਾਫ਼ੀ ਡੂੰਘੇ ਮੰਨੇ ਜਾ ਰਹੇ ਹਨ।
ਇਹ ਵੀ ਪੜ੍ਹੋ- ਹੋ ਗਈ ਮਹਾ Deal ! 150 ਤੋਂ ਜ਼ੀਰੋ ਹੋਇਆ Tariff, ਭਾਰਤ ਤੇ ਯੂਰਪੀ ਯੂਨੀਅਨ ਨੇ ਮਿਲਾਇਆ 'ਹੱਥ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Big Breaking : ਮਹਾਰਾਸ਼ਟਰ 'ਚ ਡਿਪਟੀ CM ਦਾ ਜਹਾਜ਼ ਕ੍ਰੈਸ਼
NEXT STORY