ਮੁੰਬਈ— 26/11 ਨੂੰ ਹੋਏ ਅੱਤਵਾਦੀ ਹਮਲੇ ਦੇ ਬਾਅਦ ਮਹਾਰਾਸ਼ਟਰ ਪੁਲਸ ਨੇ ਖੁਦ ਨੂੰ ਮਿਲੀਆਂ 4600 ਬੁਲੇਟ ਪਰੂਫ ਜੈਕੇਟਾਂ 'ਚੋਂ ਇਕ-ਤਿਹਾਈ ਯਾਨੀ ਕੁਲ 1430 ਜੈਕੇਟਾਂ ਨਿਰਮਾਤਾ ਨੂੰ ਵਾਪਸ ਕਰ ਦਿੱਤੀਆਂ ਹਨ। ਇਹ ਜੈਕੇਟਾਂ ਇਸ ਲਈ ਵਾਪਸ ਕੀਤੀਆਂ ਗਈਆਂ ਕਿਉਂਕਿ ਇਹ ਏ. ਕੇ. 47 ਗੋਲੀ ਨਿਰੀਖਣ 'ਚ ਅਸਫਲ ਰਹੀਆਂ ਸਨ। ਏ. ਜੀ. ਡੀ. ਪੀ. ਵੀ. ਵੀ ਲਖਸ਼ਮੀ ਨਾਰਾਇਣ ਨੇ ਦੱਸਿਆ ਕਿ ਏ. ਕੇ.-47 ਗੋਲੀ ਨਿਰੀਖਣ 'ਚ ਅਸਫਲ ਰਹਿਣ ਦੇ ਕਾਰਨ ਅਸੀਂ 1400 ਤੋਂ ਜ਼ਿਆਦਾ ਬੁਲੇਟ ਪਰੂਫ ਜੈਕੇਟਾਂ ਨਿਰਮਾਤਾਵਾਂ ਨੂੰ ਵਾਪਸ ਕਰ ਦਿੱਤੀਆਂ ਹਨ।
ਇਹ ਜੈਕੇਟ ਕਾਨਪੁਰ ਸਥਿਤ ਨਿਰਮਾਤਾ ਕੰਪਨੀ ਨੂੰ ਵਾਪਸ ਕੀਤੀਆਂ ਗਈਆਂ ਹਨ, ਜਿਥੋਂ ਇਹ 3 ਖੇਪਾਂ 'ਚ ਆਈਆਂ ਸਨ। ਪੁਲਸ ਵਿਭਾਗ ਨੇ ਕੰਪਨੀ ਨੂੰ 5000 ਬੁਲੇਟ ਪਰੂਫ ਜੈਕੇਟਾਂ ਬਣਾਉਣ ਦਾ ਹੁਕਮ ਦਿੱਤਾ ਸੀ। ਇਹ ਕੰਪਨੀ ਹੋਰ ਕੇਂਦਰੀ ਸੁਰੱਖਿਆ ਬਲਾਂ ਨੂੰ ਵੀ ਅਜਿਹੀਆਂ ਜੈਕੇਟਾਂ ਮੁਹੱਈਆ ਕਰਾਉਂਦੀ ਹੈ। ਕਸਟਮ ਡਿਊਟੀ ਤੇ ਹੋਰ ਟੈਕਸਾਂ ਨਾਲ 17 ਕਰੋੜ ਰੁਪਏ ਦਿੱਤੇ ਗਏ ਸਨ ਤੇ 4600 ਜੈਕੇਟਾਂ ਮਿਲੀਆਂ ਸਨ।
ਝੋਲਾ ਛਾਪ ਡਾਕਟਰ ਦੀ ਲਾਪਰਵਾਹੀ ਨਾਲ 21 ਲੋਕ ਹੋਏ ਏਡਜ਼ ਦੇ ਸ਼ਿਕਾਰ
NEXT STORY