ਚੇਨਈ- ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਕੋਡੰਬੱਕਮ 'ਚ ਇਕ ਵੋਟਿੰਗ ਕੇਂਦਰ 'ਤੇ ਲਾਈਨ 'ਚ ਖੜ੍ਹੇ ਵੋਟਰਾਂ ਦਾ ਧਿਆਨ ਕਿਸੇ ਨੇਤਾ ਜਾਂ ਫਿਲਮੀ ਸਿਤਾਰੇ ਨੇ ਨਹੀਂ ਸਗੋਂ ਵਿਆਹ ਦੇ ਜੋੜੇ ਅਤੇ ਵਰਮਾਲਾ 'ਚ ਆਏ ਇਕ ਵਿਆਹੁਤਾ ਜੋੜੇ ਨੇ ਖਿੱਚਿਆ, ਜੋ ਵਿਆਹ ਦੀਆਂ ਰਸਮਾਂ ਨਿਪਟਾਉਣ ਤੋਂ ਬਾਅਦ ਸਿੱਧੇ ਵੋਟ ਪਾਉਣ ਪਹੁੰਚ ਗਿਆ। ਲਾੜਾ ਸੁਨੀਲ ਪੇਸ਼ੇ ਤੋਂ ਵਕੀਲ ਹੈ। ਉਸ ਨੇ ਦੱਸਿਆ ਕਿ ਲਾੜੀ ਨੂੰ ਮੰਗਲਸੂਤਰ ਪਹਿਨਾਉਣ ਦੇ ਸਿਰਫ਼ 15 ਮਿੰਟਾਂ ਬਾਅਦ ਉਹ ਉਸ ਨਾਲ ਵੋਟਿੰਗ ਕੇਂਦਰ ਪਹੁੰਚ ਗਿਆ। ਸੁਨੀਲ ਨੇ ਕਿਹਾ,''ਸਾਡੇ ਕੋਲ ਸਮਾਂ ਬਹੁਤ ਘੱਟ ਸੀ, ਕਿਉਂਕਿ ਮੇਰੀ ਪਤਨੀ ਕੱਲਕੁਰੂਚੀ ਜ਼ਿਲ੍ਹੇ ਦੀ ਵੋਟਰ ਹੈ। ਮੈਂ ਕੋਡੰਬੱਕਮ 'ਚ ਆਪਣਾ ਵੋਟ ਪਾਉਣ ਤੋਂ ਬਾਅਦ ਪਤਨੀ ਨੂੰ ਕੱਲਕੁਰੂਚੀ ਲਿਜਾਉਣਾ ਸੀ, ਤਾਂ ਕਿ ਉਹ ਵੀ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕੇ।''

ਸੁਨੀਲ ਅਨੁਸਾਰ, ਚੋਣ ਪ੍ਰੋਗਰਾਮ ਦੇ ਅਧਿਕਾਰਤ ਐਲਾਨ ਤੋਂ ਪਹਿਲਾਂ ਵਿਆਹ ਦੀ ਤਰੀਕ ਤੈਅ ਹੋ ਚੁੱਕੀ ਸੀ। ਉਸ ਨੇ ਕਿਹਾ,''ਤਰੀਕਾਂ 'ਚ ਟਕਰਾਅ ਦੇ ਬਾਵਜੂਦ ਮੈਂ ਅਤੇ ਮੇਰੀ ਪਤਨੀ ਵੋਟ ਕਰਨਾ ਚਾਹੁੰਦੇ ਸੀ। ਇਸ ਲਈ ਅਸੀਂ ਵਿਆਹ ਦੇ ਤੁਰੰਤ ਬਾਅਦ ਹੀ ਵੋਟਿੰਗ ਕੇਂਦਰ ਪਹੁੰਚ ਕੇ ਇਕ ਜ਼ਿੰਮੇਵਾਰ ਨਾਗਰਿਕ ਵਜੋਂ ਆਪਣਾ ਕਰਤੱਵ ਨਿਭਾਇਆ।'' ਸੁਨੀਲ ਨੇ ਕਿਹਾ ਕਿ ਵੋਟਿੰਗ ਸਿਰਫ਼ ਇਕ ਅਧਿਕਾਰ ਨਹੀਂ ਸਗੋਂ ਇਕ ਜ਼ਿੰਮੇਵਾਰੀ ਵੀ ਹੈ, ਜਿਸ ਨੂੰ ਹਰ ਨਾਗਰਿਕ ਨੂੰ ਨਿਭਾਉਣਾ ਚਾਹੀਦਾ। ਉਥੇ ਹੀ ਇਕ ਹੋਰ ਵਿਆਹੁਤਾ ਜੋੜਾ ਵੋਟ ਪਾਉਣ ਆਇਆ ਹੋਇਆ ਸੀ। ਤਾਮਿਲਨਾਡੂ ਦੀਆਂ ਸਾਰੀਆਂ 234 ਵਿਧਾਨ ਸਭਾ ਸੀਟਾਂ 'ਤੇ ਸਖ਼ਤ ਸੁਰੱਖਿਆ ਵਿਚਾਲੇ ਵੀਰਵਾਰ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
6 ਮਹੀਨੇ No Leave...! ਕੇਦਾਰਨਾਥ ਧਾਮ ਦਾ ਪੁਜਾਰੀ ਬਣਨ ਦੇ ਸਖ਼ਤ ਨਿਯਮ, ਸਿਰਫ਼ ਇਸ ਭਾਈਚਾਰੇ ਨੂੰ ਅਧਿਕਾਰ
NEXT STORY