ਮੁੰਬਈ (ਭਾਸ਼ਾ)- ਭਾਰਤ 'ਚ 2022 'ਚ ਦੰਗਿਆਂ ਦੇ ਸਭ ਤੋਂ ਵੱਧ 8,218 ਮਾਮਲੇ ਮਹਾਰਾਸ਼ਟਰ 'ਚ ਦਰਜ ਕੀਤੇ ਗਏ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੇ ਤਾਜ਼ਾ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲਾ ਦੇ ਅਧੀਨ ਕੰਮ ਕਰਨ ਵਾਲੇ ਐੱਨ.ਸੀ.ਆਰ.ਬੀ. ਨੇ ਸੋਮਵਾਰ ਨੂੰ 'ਭਾਰਤ 'ਚ ਅਪਰਾਧ 2022' ਦੀ ਰਿਪੋਰਟ ਜਾਰੀ ਕੀਤੀ। ਅੰਕੜਿਆਂ ਤੋਂ ਇਹ ਵੀ ਪਤਾ ਲੱਗਾ ਕਿ ਮਹਾਰਾਸ਼ਟਰ 2022 'ਚ 2,295 ਕਤਲਾਂ ਨਾਲ ਉੱਤਰ ਪ੍ਰਦੇਸ਼, ਬਿਹਾਰ ਤੋਂ ਬਾਅਦ ਕਤਲ ਦੇ ਮਾਮਲਿਆਂ 'ਚ ਤੀਜੇ ਸਥਾਨ 'ਤੇ ਅਤੇ ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੋਂ ਬਾਅਦ ਜਬਰ ਜ਼ਿਨਾਹ ਦੇ ਮਾਮਲਿਆਂ 'ਚ ਚੌਥੇ ਸਥਾਨ 'ਤੇ ਰਿਹਾ। ਇਸ ਰਿਪੋਰਟ ਅਨੁਸਾਰ, ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀਆਂ ਧਾਰਾਵਾਂ ਦੇ ਅਧੀਨ ਅਪਰਾਧਕ ਮਾਮਲੇ ਦਰਜ ਕਰਨ 'ਚ ਮਹਾਰਾਸ਼ਟਰ (ਉੱਤਰ ਪ੍ਰਦੇਸ਼ ਤੋਂ ਬਾਅਦ) ਦੂਜੇ ਸਥਾਨ 'ਤੇ ਰਿਹਾ।
ਇਹ ਵੀ ਪੜ੍ਹੋ : ਭਾਰਤ 'ਚ 2022 'ਚ ਕਤਲ ਦੇ 28,552 ਮਾਮਲੇ ਦਰਜ, ਰੋਜ਼ਾਨਾ 78 ਮਾਮਲੇ ਆਏ ਸਾਹਮਣੇ
ਮਹਾਰਾਸ਼ਟਰ 'ਚ ਜਬਰ ਜ਼ਿਨਾਹ ਦੇ 2,904 ਮਾਮਲੇ ਦਰਜ ਕੀਤੇ ਗਏ। ਰਿਪੋਰਟ ਅਨੁਸਾਰ, ਮਹਾਰਾਸ਼ਟਰ 'ਚ 2022 'ਚ (ਆਈ.ਪੀ.ਸੀ. ਦੀਆਂ ਧਾਰਾਵਾਂ ਦੇ ਅਧੀਨ) ਕੁੱਲ 3,74,038 ਅਪਰਾਧਕ ਮਾਮਲੇ ਦਰਜ ਕੀਤੇ ਗਏ, ਜਦੋਂ ਕਿ 2021 'ਚ 3,67,218 ਅਤੇ 2020 'ਚ 3,94,017 ਮਾਮਲੇ ਦਰਜ ਕੀਤੇ ਗਏ ਸਨ। ਪਿਛਲੇ ਸਾਲ ਮਹਾਰਾਸ਼ਟਰ 'ਚ ਦੰਗਿਆਂ ਦੇ ਮਾਮਲਿਆਂ 'ਚ ਜ਼ਿਕਰਯੋਗ ਵਾਧਾ ਹੋਇਆ, ਜਿਸ ਨਾਲ ਰਾਜ ਇਸ ਸ਼੍ਰੇਣੀ 'ਚ ਪਹਿਲੇ ਸਥਾਨ 'ਤੇ ਪਹੁੰਚ ਗਿਆ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਮਾਮਲੇ ਆਈ.ਪੀ.ਸੀ. ਦੀ ਧਾਰਾ 147 ਤੋਂ 151 (ਦੰਗੇ ਅਤੇ ਗੈਰ-ਕਾਨੂੰਨੀ ਸਭ ਨਾਲ ਸੰਬੰਧਤ) ਦੇ ਅਧੀਨ ਦਰਜ ਕੀਤੇ ਗਏ ਸਨ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਮਹਾਰਾਸ਼ਟਰ 'ਚ ਦੰਗਿਆਂ ਦੇ ਕੁੱਲ 8,218 ਮਾਮਲੇ ਦਰਜ ਕੀਤੇ ਗਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੇਵੰਤ ਰੈੱਡੀ ਦੇ CM ਬਣਨ 'ਤੇ ਰਾਹੁਲ ਨੇ ਦਿੱਤੀ ਵਧਾਈ, ਭਲਕੇ ਸਹੁੰ ਚੁੱਕ ਸਮਾਗਮ 'ਚ ਪਹੁੰਚ ਸਕਦੀ ਹੈ ਸੋਨੀਆ ਗਾਂਧੀ
NEXT STORY