ਮੁੰਬਈ (ਵਾਰਤਾ)— ਮਹਾਰਾਸ਼ਟਰ ਦੇ ਮਾਲੀਆ ਮੰਤਰੀ ਬਾਲਾ ਸਾਹਿਬ ਥੋਰਾਟ ਆਪਣੇ ਸਰਕਾਰੀ ਆਵਾਸ 'ਚ ਤਾਇਨਾਤ ਟੈਲੀਫੋਨ ਆਪਰੇਟਰ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਹੋਮ ਕੁਆਰੰਟੀਨ 'ਚ ਚਲੇ ਗਏ ਹਨ। ਥੋਰਾਟ ਸਮੇਤ 20 ਲੋਕਾਂ ਦਾ ਕੋਰੋਨਾ ਟੈਸਟ ਲਈ ਨਮੂਨਾ ਇਕੱਠਾ ਕਰ ਕੇ ਜਾਂਚ ਲਈ ਭੇਜਿਆ ਗਿਆ ਹੈ। ਮਹਾਰਾਸ਼ਟਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਤਰਾਂ ਮੁਤਾਬਕ ਜਾਂਚ ਰਿਪੋਰਟ ਆਉਣ ਤੋਂ ਬਾਅਦ ਤੈਅ ਹੋਵੇਗਾ ਕਿ ਅੱਗੇ ਕੀ ਕਰਨਾ ਹੈ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਅਸ਼ੋਕ ਚੌਹਾਨ, ਜਤਿੰਦਰ ਅਵਹਾੜ, ਧੰਨਜੈ ਮੁੰਡੇ ਨੂੰ ਵੀ ਕੋਰੋਨਾ ਵਾਇਰਸ ਕਾਰਨ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ। ਬਾਅਦ ਵਿਚ ਸਾਰੇ ਲੋਕ ਠੀਕ ਹੋ ਗਏ। ਦੱਸਣਯੋਗ ਹੈ ਕਿ ਭਾਰਤ ਦਾ ਮਹਾਰਾਸ਼ਟਰ ਸੂਬਾ ਅਜਿਹਾ ਸੂਬਾ ਹੈ, ਜਿੱਥੇ ਕੋਰੋਨਾ ਵਾਇਰਸ ਦੀ ਮਾਰ ਵਧੇਰੇ ਪਈ ਹੈ। ਇੱਥੇ ਕੋਰੋਨਾ ਵਾਇਰਸ ਦੇ 2 ਲੱਖ ਤੋਂ ਵਧੇਰੇ ਕੇਸ ਹਨ ਅਤੇ 8 ਹਜ਼ਾਰ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਜੇਕਰ ਗੱਲ ਪੂਰੇ ਭਾਰਤ ਦੀ ਕੀਤੀ ਜਾਵੇ ਤਾਂ ਹੁਣ ਤੱਕ ਕੋਰੋਨਾ ਦੇ ਮਾਮਲੇ 7 ਲੱਖ ਤੋਂ ਪਾਰ ਪਹੁੰਚ ਗਏ ਹਨ।
ਸੁਪਰੀਮ ਕੋਰਟ ਨੇ ਦਿੱਲੀ 'ਚ ਕੋਰੋਨਾ ਦੇ ਵਧਦੇ ਪ੍ਰਕੋਪ ਸੰਬੰਧੀ ਪਟੀਸ਼ਨ ਖਾਰਜ ਕੀਤੀ
NEXT STORY