ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਰਾਜਧਾਨੀ ਦਿੱਲੀ 'ਚ ਕੋਰੋਨਾ ਮਹਾਮਾਰੀ ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ ਇਸ ਮਾਮਲੇ 'ਚ ਦਖਲਅੰਦਾਜ਼ੀ ਕਰਨ ਸੰਬੰਧੀ ਪਟੀਸ਼ਨ ਮੰਗਲਵਾਰ ਨੂੰ ਖਾਰਜ ਕਰ ਦਿੱਤੀ। ਪਟੀਸ਼ਨਕਰਤਾ ਨੇ ਦਿੱਲੀ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਹਸਪਤਾਲਾਂ 'ਚ ਦਾਖਲੇ ਨੂੰ ਲੈ ਕੇ ਮਰੀਜ਼ਾਂ ਦੀ ਮਦਦ ਕੀਤੇ ਜਾਣ ਦੀ ਜ਼ਰੂਰਤ ਜਤਾਉਂਦੇ ਹੋਏ ਉੱਚਿਤ ਉਪਾਅ ਕਰਨ ਦੀ ਕੋਰਟ ਨੂੰ ਅਪੀਲ ਕੀਤੀ।
ਜੱਜ ਸੰਜੇ ਕਿਸ਼ਨ ਕੌਲ ਨੇ ਇਹ ਕਹਿੰਦੇ ਹੋਏ ਪਟੀਸ਼ਨ ਖਾਰਜ ਕਰ ਦਿੱਤੀ ਕਿ ਖੁਦ ਨੋਟਿਸ ਮਾਮਲੇ ਅਤੇ ਹੋਰ ਜਨਹਿੱਤ ਪਟੀਸ਼ਨਾਂ 'ਚ ਇਸ ਵਿਸ਼ੇ ਦਾ ਨਿਪਟਾਰਾ ਕੀਤਾ ਗਿਆ ਹੈ। ਜੱਜ ਕੌਲ ਨੇ ਪਟੀਸ਼ਨਕਰਤਾ ਤੋਂ ਪੁੱਛਿਆ,''ਤੁਸੀਂ ਕਿੱਥੋਂ ਦੇ ਵਾਸੀ ਹੋ?'' ਇਸ ਦੇ ਜਵਾਬ 'ਚ ਪਟੀਸ਼ਨਕਰਤਾ ਦੇ ਵਕੀਲ ਨੇ ਦੱਸਿਆ ਕਿ ਉਨ੍ਹਾਂ ਦੇ ਮੁਵਕਿਲ ਤੇਲੰਗਾਨਾ ਦੇ ਰਹਿਣ ਵਾਲੇ ਹਨ। ਜੱਜ ਕੌਲ ਨੇ ਫਿਰ ਕਿਹਾ,''ਤੁਸੀਂ ਤੇਲੰਗਾਨਾ 'ਚ ਹੋ ਪਰ ਦਿੱਲੀ ਨੂੰ ਲੈ ਕੇ ਕਿਉਂ ਚਿੰਤਤ ਹੋ?''
1500 ਰੁਪਏ ਨੂੰ ਲੈ ਕੇ ਹੋਏ ਝਗੜੇ 'ਚ ਸਬਜ਼ੀ ਵੇਚਣ ਵਾਲੇ ਦਾ ਕਤਲ
NEXT STORY