ਮੁੰਬਈ— ਮਾਤਾ-ਪਿਤਾ ਨੂੰ ਇਹੀ ਸ਼ਿਕਾਇਤ ਹੁੰਦੀ ਹੈ ਕਿ ਬੱਚੇ ਸਕੂਲ 'ਚ ਬੋਤਲ ਭਰ ਕੇ ਪਾਣੀ ਲੈ ਕੇ ਜਾਂਦੇ ਹਨ ਪਰ ਪੀਂਦੇ ਨਹੀਂ ਹਨ। ਇਸੇ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਨੇ ਹੁਣ ਸਕੂਲਾਂ 'ਚ ਵਾਟਰਬੈੱਲ ਵਜਾਉਣ ਦਾ ਹੁਕਮ ਮਹਾਰਾਸ਼ਟਰ ਸੂਬੇ ਦੇ ਸਾਰੇ ਸਕੂਲਾਂ ਨੂੰ ਦਿੱਤਾ ਹੈ। ਯਾਨੀ ਜਦੋਂ ਘੰਟੀ ਵੱਜੇਗੀ ਵਿਦਿਆਰਥੀਆਂ ਨੂੰ ਪਾਣੀ ਪੀਣ ਲਈ ਕਿਹਾ ਜਾਵੇਗਾ।
ਪਾਣੀ ਹੀ ਜੀਵਨ ਹੈ
ਦੱਸ ਦਈਏ ਕਿ ਪਾਣੀ ਹੀ ਜੀਵਨ ਹੈ। ਸਮੇਂ-ਸਮੇਂ 'ਤੇ ਲੋੜੀਂਦਾ ਪਾਣੀ ਨਾ ਪੀਤਾ ਜਾਵੇ ਤਾਂ ਕਈ ਪ੍ਰਕਾਰ ਦੀਆਂ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਸਰੀਰ ਨੂੰ ਪਾਣੀ ਨਾ ਮਿਲੇ ਤਾਂ ਡੀਹਾਈਡ੍ਰੇਸ਼ਨ, ਕਿਡਨੀ ਸਟੋਨ, ਯੂਰਿਨ 'ਚ ਇਨਫੈਕਸ਼ਨ ਆਦਿ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਅਕਸਰ ਬੱਚੇ ਸਕੂਲ ਜਾਂਦੇ ਸਮੇਂ ਪਾਣੀ ਲੈ ਕੇ ਜਾਂਦੇ ਹਨ ਅਤੇ ਘਰ ਪਰਤਦੇ ਸਮੇਂ ਭਰੀ ਪਾਣੀ ਦੀ ਬੋਤਲ ਲਿਆਉਂਦੇ ਹਨ।
3 ਵਾਰ ਵੱਜੇਗੀ ਵਾਟਰਬੈੱਲ
ਮਾਤਾ-ਪਿਤਾ ਇਸ ਗੱਲ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਹਨ। ਅਜਿਹੇ 'ਚ ਸਿੱਖਿਆ ਵਿਭਾਗ ਨੂੰ ਕੁਝ ਦਿਨ ਪਹਿਲਾਂ ਇਕ ਪ੍ਰਸਤਾਵ ਭੇਜਿਆ ਗਿਆ ਸੀ, ਜਿਸ 'ਚ ਬੱਚਿਆਂ ਨੂੰ ਪਾਣੀ ਪੀਣ ਲਈ ਵਿਸ਼ੇਸ਼ ਸਮਾਂ ਦਿੱਤੇ ਜਾਣ ਦੀ ਗੱਲ ਕਹੀ ਗਈ ਹੈ। ਸਿੱਖਿਆ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਸੂਬੇ ਦੇ ਸਾਰੇ ਸਕੂਲਾਂ ਦੇ ਮੁੱਖ ਅਧਿਆਪਕਾਂ ਨੂੰ ਸਮਾਂ ਤੈਅ ਕਰ ਕੇ 3 ਵਾਰ ਵਾਟਰਬੈੱਲ ਵਜਾਉਣ ਨੂੰ ਕਿਹਾ ਹੈ।
ਸਰਵੇ : ਮੋਦੀ ਦੀ ਲੋਕਪ੍ਰਿਯਤਾ ਕਾਇਮ, 62 ਫੀਸਦੀ ਲੋਕ ਬੇਹੱਦ ਸੰਤੁਸ਼ਟ
NEXT STORY