ਨਵੀਂ ਦਿੱਲੀ— ਮਹਾਰਸ਼ਟਰ 'ਚ ਸ਼ਿਵਸੈਨਾ ਦੀ ਭਾਵੇਂ ਹੀ ਭਾਜਪਾ ਨਾਲ ਦੋਸਤੀ ਹੈ ਪਰ ਉਹ ਹਮੇਸ਼ਾ ਮੁੱਦਿਆਂ ਨੂੰ ਲੈ ਕੇ ਭਾਜਪਾ 'ਤੇ ਹਮਲਾ ਕਰਦੀ ਰਹਿੰਦੀ ਹੈ। ਅਜਿਹਾ ਹੀ ਇਕ ਵਾਰ ਫਿਰ ਦੇਖਣ ਨੂੰ ਮਿਲਿਆ ਹੈ। ਹੁਣ ਦੇਸ਼ 'ਚ ਚਲ ਰਹੀ ਭੁੱਖ ਹੜਤਾਲ ਰਾਜਨੀਤੀ ਨੂੰ ਲੈ ਕੇ ਸਰਕਾਰ 'ਤੇ ਤੰਜ਼ ਕੱਸਣ ਦਾ ਕੰਮ ਕੀਤਾ ਹੈ। ਸ਼ਿਵਸੈਨਾ ਦੇ ਮੁੱਖ ਪੱਤਰ ਦਾ ਸੰਪਾਦਕੀ 'ਚ ਭਾਜਪਾ ਦੇ ਨਾਲ-ਨਾਲ ਕਾਂਗਰਸ ਨੂੰ ਵੀ ਨਿਸ਼ਾਨਾ 'ਤੇ ਲਿਆ ਅਤੇ ਲਿਖਿਆ ਕਿ ਜਨਤਾ ਲਈ ਸ਼ਿਵਸੈਨਾ ਵੀ ਵਿਰੋਧ ਕਰਦੀ ਆਈ ਹੈ ਪਰ ਇਸ ਤਰ੍ਹਾਂ ਭੁੱਖ ਹੜਤਾਲ ਕਰਕੇ ਪਖੰਡ ਨਹੀਂ ਕਰਦੀ।
ਮਹਾਰਾਸ਼ਟਰ 'ਚ ਸ਼ਿਵਸੈਨਾ ਭਾਜਪਾ ਗੱਠਜੋੜ ਦੀ ਸਰਕਾਰ ਹੈ ਅਤੇ ਮੌਕਾ ਮਿਲਦੇ ਹੀ ਸ਼ਿਵਸੈਨਾ ਨਿਸ਼ਾਨਾ ਕੱਸਦੇ ਹੋਏ ਦੇਰ ਨਹੀਂ ਲੱਗਦੀ ਹੈ। ਸੰਸਦ ਠੱਪ ਹੋਣ ਕਾਰਨ ਭਾਜਪਾ ਨੇ ਭੁੱਖ ਹੜਤਾਲ ਕੀਤੀ, ਜਿਸ ਨੂੰ ਲੈ ਕੇ ਸ਼ਿਵਸੈਨਾ ਨੇ ਕਿਹਾ ਪੱਧਰ ਖਤਮ ਹੋਏ 8 ਦਿਨ ਹੋ ਗਏ ਹਨ ਅਤੇ ਹੁਣ ਪੀ.ਐੈੱਮ. ਨੂੰ ਸੰਸਦ ਦੇ ਕੰਮਕਾਜ ਦਾ ਖਿਆਲ ਆਇਆ। ਜਿਸ ਦਿਨ ਸੈਸ਼ਨ ਖਤਮ ਹੋਇਆ ਉਸ ਦਿਨ ਪੀ.ਐੈੱਮ. ਨੂੰ ਸੰਸਦ ਦਾ ਖਿਆਲ ਨਹੀਂ ਆਇਆ।
ਇਸ ਨਾਲ ਹੀ ਸ਼ਿਵਸੈਨਾ 'ਤੇ ਵੀ ਹੱਲਾ ਬੋਲਿਆ ਕਿ ਭੁੱਖ ਹੜਤਾਲ 'ਤੇ ਤੰਜ਼ ਕੱਸਿਆ। ਕਾਂਗਰਸ ਨੇਤਾਵਾਂ ਦੇ ਛੋਲੇ ਭਟੂਰੇ ਦੇ ਕਿੱਸੇ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਇਸ ਨਾਲ ਭੁੱਖ ਹੜਤਾਲ ਨੂੰ ਰਾਜਨੀਤਿਕ ਹਥਿਆਰ ਬਣਾਇਆ ਗਿਆ ਅਤੇ ਅੰਨਾ ਹਜ਼ਾਰੇ ਨੂੰ ਵੀ ਕਈ ਸਵਾਲ ਕੀਤਾ ਗਏ। ਅੰਨਾ ਵੱਲੋਂ ਇਸ ਵਾਰ ਕੀਤੇ ਗਏ ਭੁੱਖ ਹੜਤਾਲ ਨੂੰ ਅਸਫ਼ਲ ਦੱਸਿਆ ਗਿਆ।
ਹਿਮਾਚਲ: ਤੋਗੜੀਆ ਨੂੰ ਝਟਕਾ, ਸਾਬਕਾ ਰਾਜਪਾਲ ਕੋਕਜੇ ਬਣੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨਵੇਂ ਪ੍ਰਧਾਨ
NEXT STORY