ਸਾਂਗਲੀ (ਮਹਾਰਾਸ਼ਟਰ), (ਯੂ. ਐੱਨ. ਆਈ.)– ਮਹਾਰਾਸ਼ਟਰ ਵਿਚ ਨਿਗਮ ਚੋਣਾਂ ਲਈ ਪ੍ਰਚਾਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਾਂਗਲੀ ਜ਼ਿਲੇ ਦੇ ਮਿਰਾਜ ਸ਼ਹਿਰ ਵਿਚ ਸਿਆਸੀ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਸ਼ਿਵਸੈਨਾ (ਸ਼ਿੰਦੇ ਧੜੇ) ਦੇ ਸਮਰਥਕਾਂ ਨੇ ਵਾਰਡ ਨੰ. 3 ਤੋਂ ਭਾਜਪਾ ਦੀ ਉਮੀਦਵਾਰ ਸੁਨੀਤਾ ਵਨਮਾਨੇ ਦੇ ਘਰ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਅੱਧੀ ਰਾਤ ਨੂੰ ਉਨ੍ਹਾਂ ਦੇ ਘਰ ਦੇ ਸਾਹਮਣੇ ਖੜ੍ਹੀਆਂ ਕਾਰਾਂ ਤੇ ਦੋਪਹੀਆ ਵਾਹਨਾਂ ਦੀ ਭੰਨ-ਤੋੜ ਕੀਤੀ।
ਮਿਰਾਜ ਪੁਲਸ ਅਨੁਸਾਰ ਵਾਰਡ ਨੰ. 3 (ਅਨੁਸੂਚਿਤ ਰਾਖਵਾਂ) ਵਿਚ ਸੁਨੀਤਾ ਵਨਮਾਨੇ ਖਿਲਾਫ ਚੋਣ ਲੜ ਰਹੇ ਸ਼ਿਵਸੈਨਾ (ਸ਼ਿੰਦੇ) ਦੇ ਉਮੀਦਵਾਰ ਸਾਗਰ ਵਨਖੰਡੇ ਦੇ ਲੱਗਭਗ 10 ਸਮਰਥਕਾਂ ਨੇ ਬੁੱਧਵਾਰ ਰਾਤ ਨੂੰ ਵਨਮਾਨੇ ਦੇ ਘਰ ’ਤੇ ਹਮਲਾ ਤੇ ਪਥਰਾਅ ਕੀਤਾ ਅਤੇ ਮੰਗ ਕੀਤੀ ਕਿ ਉਹ ਆਪਣੀ ਨਾਮਜ਼ਦਗੀ ਵਾਪਸ ਲੈ ਲਵੇ। ਸੁਨੀਤਾ ਵਨਮਾਨੇ ਦੇ ਸਮਰਥਕਾਂ ਦੇ ਆਉਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ। ਪੁਲਸ ਨੇ ਵਨਖੰਡੇ ਦੇ ਸਮਰਥਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਨਿਤਿਨ ਨਬੀਨ ਦੀ ਸਫਲਤਾ ਦੀ ਅਣਕਹੀ ਕਹਾਣੀ
NEXT STORY