ਸਾਂਗਲਾ— ਕਿਨੌਰ ਜ਼ਿਲੇ ਦੇ ਰਕਛਮ-ਛਿਤਕੁਲ ਰਸਤੇ 'ਤੇ ਇਕ ਮਹਿੰਦਰਾ ਪਿਕਅੱਪ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਦੌਰਾਨ 3 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ। ਮਹਿੰਦਰਾਂ 'ਚ ਚਾਲਕ ਸਮੇਤ 3 ਲੋਕ ਸਵਾਰ ਸਨ।
ਜਾਣਕਾਰੀ ਮੁਤਾਬਕ ਰਾਜਕੁਮਾਰ ਪੁੱਤਰ ਨੈਨ ਸਿੰਘ (39), ਰਾਜ ਕੁਮਾਰ ਦੀ ਮਾਂ ਲਕਸ਼ਮੀ (50) ਦੋਵੇ ਛਿਤਕੁਲ ਨਿਵਾਸੀ ਅਤੇ ਪ੍ਰਦੀਪ ਕੁਮਾਰ ਦੁਪਹਿਰ ਸਮੇਂ ਕਿਸੇ ਕੰਮ ਲਈ ਰਕਛਮ ਵੱਲ ਗਏ ਸਨ। ਇਸ ਦੌਰਾਨ ਰਸਤੇ 'ਚ ਉਨ੍ਹਾਂ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ, ਜਿਸ ਤੋਂ ਬਾਅਦ ਗੱਡੀ 50 ਮੀਟਰ ਹੇਠਾਂ ਪੱਥਰਾਂ ਵਿਚਾਲੇ ਜਾ ਡਿਗੀ। ਹਾਦਸੇ 'ਚ ਮਾਂ-ਪੁੱਤ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪ੍ਰਦੀਪ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਦਮ ਤੋੜ ਦਿੱਤਾ। ਪੁਲਸ ਨੇ ਮਾਮਲਾ ਦਰਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਐਤਵਾਰ ਨੂੰ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀਆਂ ਜਾਣਗੀਆਂ।
ਆਪਸ 'ਚ ਭਿੜੇ BSF ਦੇ ਜਵਾਨ, ਗੋਲੀਬਾਰੀ 'ਚ 4 ਦੀ ਮੌਤ
NEXT STORY