ਵੈੱਬ ਡੈਸਕ : ਮੱਧ ਪ੍ਰਦੇਸ਼ ਦੇ ਉਜੈਨ ਤੋਂ ਬਲੈਕਮੇਲਿੰਗ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਅਲਖਧਾਮ ਇਲਾਕੇ ਵਿੱਚ ਰਹਿਣ ਵਾਲੇ ਇੱਕ ਜੋਤਸ਼ੀ ਨੂੰ ਉਸ ਦੀ ਹੀ ਨੌਕਰਾਣੀ ਨੇ ਇੱਕ ਗੰਭੀਰ ਸਾਜ਼ਿਸ਼ ਤਹਿਤ ਬਲੈਕਮੇਲ ਕਰਕੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਮੁਤਾਬਕ ਪਿੰਕੀ ਗੁਪਤਾ ਨਾਂ ਦੀ ਨੌਕਰਾਣੀ ਨੇ ਆਪਣੇ ਪ੍ਰੇਮੀ ਰਾਹੁਲ ਅਤੇ ਉਸ ਦੇ ਪਰਿਵਾਰ ਨਾਲ ਮਿਲ ਕੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਸੀ।
ਇਹ ਵੀ ਪੜ੍ਹੋ : ਖੁਦ ਬਣਾਈ ਪਤਨੀ ਦੀ ਵੀਡੀਓ, ਚਚੇਰੇ ਭਰਾ ਨੂੰ ਭੇਜਣ ਮਗਰੋਂ ਫੇਸਬੁੱਕ 'ਤੇ ਕਰ'ਤੀ ਅਪਲੋਡ
ਨੌਕਰਾਣੀ ਨੇ ਬਣਾਈ ਅਸ਼ਲੀਲ ਵੀਡੀਓ
ਪੁਲਸ ਨੇ ਦੱਸਿਆ ਕਿ ਪਿੰਕੀ ਨੇ ਇਤਰਾਜ਼ਯੋਗ ਵੀਡੀਓ ਬਣਾ ਕੇ ਉਸਦੇ ਮਾਲਕ ਨੂੰ ਧਮਕੀ ਦਿੱਤੀ ਅਤੇ ਉਸਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ, ਬਜ਼ੁਰਗ ਜੋਤਸ਼ੀ ਨੂੰ ਆਪਣੀ ਕੀਮਤੀ ਜਾਇਦਾਦ, ਜਿਵੇਂ ਕਿ ਜ਼ਮੀਨ ਅਤੇ ਗਹਿਣੇ ਵੇਚਣੇ ਪਏ। ਜਦੋਂ ਜੋਤਸ਼ੀ ਦੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।
ਇਹ ਵੀ ਪੜ੍ਹੋ : ਗੁਆਂਢੀ ਨੇ ਪਹਿਲਾਂ ਮਾਸੂਮ ਨਾਲ ਕੀਤਾ ਦਰਿੰਦਗੀ ਭਰਿਆ ਕਾਰਾ ਤੇ ਫਿਰ...
ਮਾਂ-ਭੈਣ ਵੀ ਜੁਰਮ 'ਚ ਸ਼ਾਮਲ
ਨੀਲਗੰਗਾ ਅਤੇ ਮਾਧਵਨਗਰ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਪਿੰਕੀ ਦੇ ਘਰ ਛਾਪਾ ਮਾਰਿਆ। ਪੁਲਸ ਨੇ ਪਿੰਕੀ ਦੇ ਘਰੋਂ 45 ਲੱਖ ਰੁਪਏ ਦੀ ਨਕਦੀ ਤੇ 55 ਲੱਖ ਰੁਪਏ ਦੇ ਗਹਿਣੇ ਬਰਾਮਦ ਕੀਤੇ ਹਨ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਪਿੰਕੀ ਦੇ ਨਾਲ-ਨਾਲ ਉਸ ਦੀ ਭੈਣ ਰਜਨੀ ਅਤੇ ਮਾਂ ਸਾਜਨ ਬਾਈ ਵੀ ਇਸ ਅਪਰਾਧ ਵਿਚ ਸ਼ਾਮਲ ਸਨ। ਪੁਲਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਪਿੰਕੀ ਦੇ ਪ੍ਰੇਮੀ ਰਾਹੁਲ ਮਾਲਵੀਆ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਰਾਹੁਲ ਇੱਕ ਈ-ਰਿਕਸ਼ਾ ਡਰਾਈਵਰ ਹੈ ਅਤੇ ਇਹ ਸਾਜ਼ਿਸ਼ ਉਸ ਦੀ ਪਿੰਕੀ ਨਾਲ ਦੋਸਤੀ ਤੋਂ ਬਾਅਦ ਰਚੀ ਗਈ ਸੀ। ਪੁਲਸ ਨੇ ਰਾਹੁਲ ਕੋਲੋਂ ਡੇਢ ਲੱਖ ਰੁਪਏ ਨਕਦ ਅਤੇ ਇਕ ਸੋਨੇ ਦੀ ਚੇਨ ਬਰਾਮਦ ਕੀਤੀ ਹੈ।
3 ਕਰੋੜ ਦੀ ਠੱਗੀ
ਐੱਸਪੀ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਪਿੰਕੀ ਅਤੇ ਉਸ ਦੇ ਸਾਥੀਆਂ ਨੇ ਪਿਛਲੇ 2-3 ਸਾਲਾਂ ਵਿੱਚ ਜੋਤਿਸ਼ੀ ਤੋਂ ਕਰੀਬ 3 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਹੁਣ ਤੱਕ ਦੀ ਜਾਂਚ ਵਿੱਚ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ। ਪੁਲਸ ਵੱਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ।
ਇਹ ਵੀ ਪੜ੍ਹੋ : Breastfeeding ਦੌਰਾਨ ਬੀਅਰ ਪੀਂਦੀ ਦਿਖੀ ਔਰਤ, ਤਸਵੀਰ ਵਾਇਰਲ ਹੁੰਦਿਆਂ ਹੀ ਮਚਿਆ ਹੰਗਾਮਾ
ਨਕਦੀ ਤੇ ਗਹਿਣੇ ਬਰਾਮਦ ਕੀਤੇ
ਪੁਲਸ ਨੇ ਪਿੰਕੀ ਕੋਲੋਂ ਵੱਡੀ ਮਾਤਰਾ ਵਿੱਚ ਨਕਦੀ ਅਤੇ ਗਹਿਣੇ ਬਰਾਮਦ ਕੀਤੇ ਹਨ। ਇਸ ਵਿੱਚ 40 ਲੱਖ 24 ਹਜ਼ਾਰ ਰੁਪਏ ਨਕਦ, 5 ਸੋਨੇ ਦੇ ਹਾਰ, 2 ਸੋਨੇ ਦੇ ਮਾਂਗ ਟਿੱਕੇ, 3 ਸੋਨੇ ਦੀਆਂ ਚੇਨਾਂ, 2 ਸੋਨੇ ਦੇ ਕੰਗਣ, 2 ਸੋਨੇ ਦੇ ਮੰਗਲਸੂਤਰ, ਸੋਨੇ ਦੇ ਟੋਪ ਅਤੇ ਹੋਰ ਗਹਿਣੇ ਸ਼ਾਮਲ ਹਨ। ਇਸ ਤੋਂ ਇਲਾਵਾ ਪਿੰਕੀ ਦੀ ਭੈਣ ਰਜਨੀ ਕੋਲੋਂ 19 ਹਜ਼ਾਰ ਰੁਪਏ ਨਕਦ, 2 ਸੋਨੇ ਦੇ ਹਾਰ ਅਤੇ ਹੋਰ ਗਹਿਣੇ ਬਰਾਮਦ ਹੋਏ ਹਨ। ਪਿੰਕੀ ਦੀ ਮਾਂ ਸਾਜਨ ਬਾਈ ਕੋਲੋਂ 4 ਲੱਖ 50 ਹਜ਼ਾਰ ਰੁਪਏ ਨਕਦ, ਚਾਂਦੀ ਦੇ ਗਹਿਣੇ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਰਾਹੁਲ ਕੋਲੋਂ ਡੇਢ ਲੱਖ ਰੁਪਏ ਨਕਦ ਅਤੇ ਸੋਨੇ ਦੀ ਚੇਨ ਵੀ ਬਰਾਮਦ ਹੋਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਵੇਂ ਸਾਲ 'ਤੇ ਪਤਨੀ ਕਤਲ ਕਰਨ ਮਗਰੋਂ ਸਾੜ'ਤੀ ਲਾਸ਼, ਫਿਰ ਥਾਣੇ ਪੁੱਜ ਲਾਪਤਾ ਹੋਣ ਦੀ ਦਰਜ ਕਰਾ'ਤੀ ਰਿਪੋਰਟ
NEXT STORY