ਅਲਵਰ- ਰਾਜਸਥਾਨ ਦੇ ਅਲਵਰ ਦੇ ਸਦਰ ਥਾਣਾ ਖੇਤਰ ਦੀ ਪੁਲਸ ਨੇ 5,000 ਰੁਪਏ ਦੇ ਇਨਾਮ ਵਾਲੇ ਅੰਤਰਰਾਜੀ ਏਟੀਐਮ ਲੁੱਟਣ ਵਾਲੇ ਗਿਰੋਹ ਦੇ ਮੁਖੀ ਸ਼ਹਿਜ਼ਾਦ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਸੁਪਰਡੈਂਟ ਸੁਧੀਰ ਚੌਧਰੀ ਨੇ ਵੀਰਵਾਰ ਨੂੰ ਦੱਸਿਆ ਕਿ ਸ਼ਹਿਜ਼ਾਦ ਲਗਭਗ ਪੰਜ ਸਾਲਾਂ ਤੋਂ ਫਰਾਰ ਸੀ। ਉਨ੍ਹਾਂ ਕਿਹਾ ਕਿ 4 ਦਸੰਬਰ, 2020 ਨੂੰ ਅਣਪਛਾਤੇ ਚੋਰਾਂ ਨੇ ਤਹਿਸੀਲ ਦਫ਼ਤਰ ਅਤੇ ਬਹਾਦਰਪੁਰ ਹਸਪਤਾਲ ਦੇ ਸਾਹਮਣੇ ਸਥਿਤ ਪੀਐਨਬੀ ਬੈਂਕ ਦੇ ਏਟੀਐਮ ਵਿੱਚ ਦਾਖਲ ਹੋ ਕੇ ਚੋਰੀ ਕਰ ਲਈ। ਏਟੀਐਮ ਵਿੱਚ ਕੁੱਲ 4.5 ਲੱਖ ਰੁਪਏ ਸਨ। ਪੁਲਸ ਨੇ ਇਸ ਮਾਮਲੇ ਵਿੱਚ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਕ ਮੁਖਬਰ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਸ਼ਹਿਜ਼ਾਦ ਮੇਓ (35) ਜੋ ਕਿ ਗਵਾਰਕਾ, ਥਾਣਾ ਤਾਵਾਡੂ, ਜ਼ਿਲ੍ਹਾ ਨੂਹ, ਮੇਵਾਤ, ਹਰਿਆਣਾ ਦਾ ਰਹਿਣ ਵਾਲਾ ਹੈ, ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
100 ਰੁਪਏ ਦੇ ਨੋਟ 'ਤੇ ਨੇਪਾਲ ਨੇ ਛਾਪ'ਤਾ ਭਾਰਤ ਵਿਰੋਧੀ ਨਕਸ਼ਾ, ਮਿਲੀ ਸਖਤ ਚਿਤਾਵਨੀ
NEXT STORY