ਮੁੰਬਈ- ਮੁੰਬਈ ਏਅਰਪੋਰਟ ’ਤੇ ਸੋਮਵਾਰ ਨੂੰ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਦਰਅਸਲ ਇੱਥੇ ਇਕ ਜਹਾਜ਼ ਕੋਲ ਯਾਤਰੀਆਂ ਦਾ ਸਾਮਾਨ ਲਿਜਾਉਣ ਵਾਲੀ ਟ੍ਰਾਲੀ ਨੂੰ ਖਿੱਚਣ ਵਾਲੇ ਟਰੈਕਟਰ ’ਚ ਅੱਗ ਲੱਗ ਗਈ। ਇਹ ਟ੍ਰਾਲੀ ਜਹਾਜ਼ ਦੇ ਬਹੁਤ ਨੇੜੇ ਸੀ। ਸ਼ੁੱਕਰ ਹੈ ਕਿ ਅੱਗ ਜਹਾਜ਼ ਤੱਕ ਨਹੀਂ ਪਹੁੰਚੀ। ਅੱਗ ਜਹਾਜ਼ ਤੱਕ ਪਹੁੰਚਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਮੌਕੇ ’ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। ਟਰੈਕਟਰ ’ਚ ਇਹ ਅੱਗ ਕਿਵੇਂ ਲੱਗੀ, ਹਾਲੇ ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ’ਚ ਕਿਸੇ ਤਰ੍ਹਾਂ ਦਾ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦਿਨ ਦੇ ਕਰੀਬ ਇਕ ਵਜੇ ਇਹ ਘਟਨਾ ਹੋਈ।
#WATCH A pushback tug caught fire at #Mumbai airport earlier today; fire under control now. Airport operations normal. pic.twitter.com/OEeOwAjjRG
— ANI (@ANI) January 10, 2022
ਏਅਰ ਇੰਡੀਆ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹਾਦਸੇ ’ਚ ਨਾ ਤਾਂ ਕੋਈ ਜ਼ਖਮੀ ਹੋਇਆ ਹੈ ਅਤੇ ਨਾ ਹੀ ਕਿਸੇ ਨੂੰ ਨੁਕਸਾਨ ਪਹੁੰਚਿਆ ਹੈ। ਅਧਿਕਾਰੀ ਨੇ ਦੱਸਿਆ ਕਿ ਟ੍ਰਾਲੀ ਖਿੱਚਣ ਵਾਲੇ ਟਰੈਕਟਰ ’ਚ ਅੱਗ ਕਿਵੇਂ ਲੱਗੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲੇ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਅਨੁਸਾਰ ਜਹਾਜ਼ ’ਚ ਯਾਤਰੀ ਸਵਾਰ ਸਨ। ਇਹ ਹਾਦਸਾ ਏਅਰ ਇੰਡੀਆ ਦੇ ਜਹਾਜ਼ ਏ.ਆਈ.ਸੀ-647 ਕੋਲ ਹੋਇਆ। ਇਹ ਜਹਾਜ਼ ਮੁੰਬਈ ਤੋਂ ਜਾਮਨਗਰ ਜਾਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਏਅਰ ਇੰਡੀਆ ਦੇ ਇਸ ਜਹਾਜ਼ ’ਚ 85 ਲੋਕ ਸਵਾਰ ਸਨ।
ਟਿਕਟ ਦੀ ਖ਼ਾਤਿਰ ਸਪਾ ਨੇਤਾ ਦੇ ਕਤਲ ਦੇ ਦੋਸ਼ ’ਚ ਸਾਬਕਾ ਸੰਸਦ ਮੈਂਬਰ ਸਮੇਤ 6 ਗ੍ਰਿਫ਼ਤਾਰ
NEXT STORY