ਨੈਸ਼ਨਲ ਡੈਸਕ : ਸੋਮਵਾਰ ਨੂੰ ਉੱਤਰਾਖੰਡ ਦੇ ਟੀਹਰੀ ਜ਼ਿਲ੍ਹੇ ਦੇ ਨਰਿੰਦਰਨਗਰ ਖੇਤਰ ਵਿੱਚ ਕੁੰਜਾਪੁਰੀ ਮੰਦਰ ਦੇ ਨੇੜੇ ਇੱਕ ਬੱਸ ਖੱਡ ਵਿੱਚ ਡਿੱਗਣ ਨਾਲ ਡਰਾਈਵਰ ਸਮੇਤ 5 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਟੀਹਰੀ ਜ਼ਿਲ੍ਹਾ ਮੈਜਿਸਟ੍ਰੇਟ ਨੀਤੀਕਾ ਖੰਡੇਲਵਾਲ ਨੇ ਦੱਸਿਆ ਕਿ ਵੱਖ-ਵੱਖ ਰਾਜਾਂ ਦੇ ਸ਼ਰਧਾਲੂਆਂ ਦਾ ਇੱਕ ਸਮੂਹ ਸੋਮਵਾਰ ਸਵੇਰੇ ਰਿਸ਼ੀਕੇਸ਼ ਦੇ ਦਯਾਨੰਦ ਆਸ਼ਰਮ ਤੋਂ ਕੁੰਜਾਪੁਰੀ ਦੇ ਦਰਸ਼ਨ ਕਰਨ ਲਈ ਪਹੁੰਚਿਆ ਸੀ।
ਉਨ੍ਹਾਂ ਦੱਸਿਆ ਕਿ ਯਾਤਰਾ ਤੋਂ ਵਾਪਸ ਆਉਣ ਤੋਂ ਬਾਅਦ ਡਰਾਈਵਰ ਨੇ ਬੱਸ ਸਟਾਰਟ ਕੀਤੀ ਅਤੇ ਬ੍ਰੇਕ ਫੇਲ੍ਹ ਹੋ ਗਏ, ਜਿਸ ਕਾਰਨ ਇਹ ਖੱਡ ਵਿੱਚ ਡਿੱਗ ਗਈ। ਹਾਲਾਂਕਿ, ਟੀਹਰੀ ਦੇ ਸੀਨੀਅਰ ਪੁਲਸ ਸੁਪਰਡੈਂਟ ਆਯੁਸ਼ ਅਗਰਵਾਲ ਨੇ ਦੱਸਿਆ ਕਿ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਦੀ ਜਾਣਕਾਰੀ ਮਿਲਣ 'ਤੇ ਪੁਲਸ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ।
ਇਹ ਵੀ ਪੜ੍ਹੋ : ਭਾਰਤ 'ਚ ਬਣੇਗਾ ਰਾਫੇਲ ਦਾ ਸਭ ਤੋਂ ਖ਼ਤਰਨਾਕ ਹਥਿਆਰ ‘HAMMER’, ਫਰਾਂਸ ਨਾਲ ਹੋਇਆ ਵੱਡਾ ਸਮਝੌਤਾ
ਸੀਨੀਅਰ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀ ਵੀ ਘਟਨਾ ਸਥਾਨ 'ਤੇ ਪਹੁੰਚੇ ਅਤੇ ਕਾਰਵਾਈ ਦੀ ਨਿਗਰਾਨੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਬੱਸ ਸੜਕ ਤੋਂ 70 ਮੀਟਰ ਹੇਠਾਂ ਖੱਡ ਵਿੱਚ ਡਿੱਗਣ ਕਾਰਨ 5 ਸ਼ਰਧਾਲੂਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 13 ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ 6 ਨੂੰ ਗੰਭੀਰ ਹਾਲਤ ਵਿੱਚ ਰਿਸ਼ੀਕੇਸ਼ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਰੈਫਰ ਕੀਤਾ ਗਿਆ। ਹਾਦਸੇ ਸਮੇਂ ਬੱਸ ਵਿੱਚ 28 ਲੋਕ ਸਵਾਰ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਬੱਸ ਡਰਾਈਵਰ ਸ਼ੰਭੂ ਅਤੇ ਹੋਰ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਮ੍ਰਿਤਕਾਂ ਦੀ ਪਛਾਣ ਅਨੀਤਾ ਚੌਹਾਨ (50) ਵਾਸੀ ਦਵਾਰਕਾ, ਦਿੱਲੀ, ਆਸ਼ੂ ਤਿਆਗੀ (51) ਵਾਸੀ ਸਹਾਰਨਪੁਰ, ਉੱਤਰ ਪ੍ਰਦੇਸ਼, ਨਮਿਤਾ ਪ੍ਰਬੋਧ ਕਾਲੇ (58) ਵਾਸੀ ਨਾਗਪੁਰ, ਮਹਾਰਾਸ਼ਟਰ, ਅਨੁਜਾ ਵੈਂਕਟਰਮਨ (48) ਵਾਸੀ ਵਡੋਦਰਾ, ਗੁਜਰਾਤ ਅਤੇ ਪਾਰਥਸਾਰਥੀ ਜੋਸ਼ੀ (70) ਵਾਸੀ ਵਡੋਦਰਾ, ਗੁਜਰਾਤ ਵਜੋਂ ਹੋਈ ਹੈ। ਇਸ ਦੌਰਾਨ ਰਿਸ਼ੀਕੇਸ਼ ਏਮਜ਼ ਦੇ ਲੋਕ ਸੰਪਰਕ ਅਧਿਕਾਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖਮੀ ਹੋਏ 6 ਲੋਕਾਂ ਨੂੰ ਟਰਾਮਾ ਵਿਭਾਗ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿੱਚ ਦੀਕਸ਼ਾ (50), ਦੀਪਸ਼ਿਖਾ (49), ਮਾਧੁਰੀ (55), ਚੈਤੰਨਿਆ (60), ਸ਼ਿਵ ਕੁਮਾਰ (59) ਅਤੇ ਰਾਕੇਸ਼ (54) ਸ਼ਾਮਲ ਹਨ।
ਇਹ ਵੀ ਪੜ੍ਹੋ : ਹੁਣ 50 ਫੀਸਦੀ ਸਟਾਫ ਕਰੇਗਾ 'Work From Home', ਸਰਕਾਰ ਨੇ ਜਾਰੀ ਕੀਤੇ ਸਖ਼ਤ ਆਦੇਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਡੀਆ ਗੇਟ ’ਤੇ ਨਕਸਲੀ ਹਿਡਮਾ ਦੇ ਸਮਰਥਨ ’ਚ ਲਾਏ ਨਾਅਰੇ, 22 ਗ੍ਰਿਫਤਾਰ
NEXT STORY