ਨੈਸ਼ਨਲ ਡੈਸਕ- ਛੱਤੀਸਗੜ੍ਹ ਤੋਂ 65 ਸ਼ਰਧਾਲੂਆਂ ਨੂੰ ਲੈ ਕੇ ਪ੍ਰਯਾਗਰਾਜ ਹੁੰਦੇ ਹੋਏ ਗਯਾ ਜਾ ਰਹੀ ਇਕ ਡਬਲ ਡੇਕਰ ਬੱਸ ਸੋਨਭਦਰ ਜ਼ਿਲ੍ਹੇ ਦੇ ਮਾਰਕੁੰਡੀ ਘਾਟੀ 'ਚ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ 'ਚ ਬੱਸ 'ਚ ਸਵਾਰ ਲਗਭਗ 44 ਯਾਤਰੀ ਜ਼ਖ਼ਮੀ ਹੋ ਗਏ। ਸਾਰਿਆਂ ਨੂੰ ਐਂਬੂਲੈਂਸ ਰਾਹੀਂ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਗਿਆ। ਗੰਭੀਰ ਹਾਲਤ ਵਾਲੇ 21 ਮਰੀਜ਼ਾਂ ਨੂੰ ਦਾਖਲ ਕਰਕੇ ਇਲਾਜ ਕੀਤਾ ਗਿਆ। ਇਲਾਜ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ, ਉਥੇ ਹੀ ਦੋ ਔਰਤਾਂ ਦੀ ਹਾਲਤ ਜ਼ਿਆਦਾ ਗੰਭੀਰ ਦੇਖਦੇ ਹੋਏ ਵਾਰਾਣਸੀ ਲਈ ਰੈਫਰ ਕਰ ਦਿੱਤਾ ਗਿਆ।
ਪੁਲਸ ਖੇਤਰ ਅਧਿਕਾਰੀ ਡਾਕਟਰ ਚਾਰੂ ਦਿਵੇਦੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਛੱਤੀਸਗੜ੍ਹ ਦੇ ਕਬੀਰਧਾਮ ਜ਼ਿਲ੍ਹੇ ਦੇ ਕਵਾਰਧਾ ਪਿੰਡ ਤੋਂ 65 ਸ਼ਰਧਾਲੂ ਡਬਲ ਡੈਕਰ ਬੱਸ ਵਿੱਚ ਪ੍ਰਯਾਗਰਾਜ ਦੇ ਰਸਤੇ ਗਯਾ ਲਈ ਰਵਾਨਾ ਹੋਏ ਸਨ। ਬੱਸ ਸੋਨਭੱਦਰ ਜ਼ਿਲੇ ਦੇ ਵੈਸ਼ਨੋ ਮੰਦਰ ਡਾਲਾ 'ਚ ਰੁਕੀ, ਜਿੱਥੇ ਬੱਸ ਦੇ ਸਾਰੇ ਸਟਾਫ ਅਤੇ ਯਾਤਰੀਆਂ ਨੇ ਖਾਣਾ ਖਾਧਾ ਅਤੇ ਇਸ ਤੋਂ ਬਾਅਦ ਸਾਰੇ ਯਾਤਰੀ ਬੱਸ 'ਚ ਸਵਾਰ ਹੋ ਕੇ ਪ੍ਰਯਾਗਰਾਜ ਲਈ ਰਵਾਨਾ ਹੋ ਗਏ। ਜਿਵੇਂ ਹੀ ਇਹ ਬੱਸ ਸ਼ਾਮ 4.30 ਵਜੇ ਮਾਰਕੁੰਡੀ ਵੈਲੀ ਪਹੁੰਚੀ ਤਾਂ ਅਚਾਨਕ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ 'ਚ 44 ਯਾਤਰੀ ਜ਼ਖਮੀ ਹੋ ਗਏ ਹਨ। ਇਸ ਵਿੱਚ ਇੱਕ ਔਰਤ ਸਰਸਵਤੀ ਦੇਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਸਾਰੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਜ਼ਿਲਾ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਉਨ੍ਹਾਂ ਇਲਾਜ ਚੱਲ ਰਿਹਾ ਹੈ।
ਦਾਜ ਦੇ ਲਾਲਚੀਆਂ ਦੀ ਭੇਂਟ ਚੜ੍ਹੀ ਵਿਆਹੁਤਾ, ਪਰਿਵਾਰਕ ਮੈਂਬਰਾਂ ਨੇ ਹਸਪਤਾਲ 'ਚ ਕੀਤਾ ਹੰਗਾਮਾ
NEXT STORY