ਨਵੀਂ ਦਿੱਲੀ — ਬਿਹਾਰ ਪੁਲਸ ਨੇ ਤਬਲੀਗੀ ਜਮਾਤ ਨਾਲ ਜੁੜੇ ਵਿਦੇਸ਼ੀ ਨਾਗਰਿਕਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆ ਤੋਂ ਪੁਲਸ ਨੇ ਤਬਲੀਗੀ ਜਮਾਤ ਨਾਲ ਜੁੜੇ 57 ਵਿਦੇਸ਼ੀ ਨਾਗਰਿਕਾਂ ਨੂੰ ਵੀਜ਼ਾ ਨਿਯਮਾਂ ਦਾ ਉਲੰਘਣ ਕਰਨ ਦੇ ਮਾਮਲੇ 'ਚ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਹੈ। ਪਟਨਾ 'ਚ 17, ਕਿਸ਼ਨਗੰਜ 'ਚ 11, ਅਰਰੀਆ 'ਚ 18 ਅਤੇ ਬਕਸਰ 'ਚ 11 ਵਿਦੇਸ਼ੀ ਜਮਾਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਟਨਾ ਦੇ ਸੀਨੀਅਰ ਪੁਲਸ ਇੰਸਪੈਕਟਰ ਉਪੇਂਦਰ ਸ਼ਰਮਾ ਨੇ ਦੱਸਿਆ ਕਿ ਕਿਰਗਿਸਤਾਨ ਨਿਵਾਸੀ ਕੁਲ 17 ਲੋਕ ਟੂਰਿਸਟ ਵੀਜ਼ਾ 'ਤੇ ਭਾਰਤ ਆਏ ਸਨ ਅਤੇ ਵੀਜ਼ਾ ਨਿਯਮਾਂ ਦਾ ਉਲੰਘਣ ਕਰਦੇ ਹੋਏ ਧਾਰਮਿਕ ਪ੍ਰਚਾਰ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂ ਖਿਲਾਫ ਵਿਦੇਸ਼ੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜੇਲ ਭੇਜ ਦਿੱਤਾ ਗਿਆ ਹੈ।
ਵੀਜ਼ਾ ਨਿਯਮਾਂ ਦਾ ਕੀਤਾ ਉਲੰਘਣ
ਪੀ.ਟੀ.ਆਈ. ਮੁਤਾਬਕ ਉਥੇ ਹੀ ਕਿਸ਼ਨਗੰਜ ਦੇ ਪੁਲਸ ਇੰਸਪੈਕਟਰ ਕੁਮਾਰ ਆਸ਼ੀਸ਼ ਨੇ ਦੱਸਿਆ ਕਿ ਟੂਰਿਸਟ ਵੀਜ਼ਾ 'ਤੇ ਇਥੇ ਆਏ 10 ਇੰਡੋਨੇਸ਼ੀਆ ਅਤੇ ਇਕ ਮਲੇਸ਼ੀਆ ਦੇ ਨਾਗਰਿਕ ਨੂੰ ਵੀਜ਼ਾ ਨਿਯਮ ਦਾ ਉਲੰਘਣ ਕਰਣ ਅਤੇ ਕਿਸ਼ਨਗੰਜ ਆਉਣ ਦੀ ਸਥਾਨਕ ਪੁਲਸ ਨੂੰ ਜਾਣਕਾਰੀ ਨਹੀਂ ਦੇਣ ਦੇ ਮਾਮਲੇ 'ਚ ਇਨ੍ਹਾਂ ਵਿਦੇਸ਼ੀ ਨਾਗਰਿਕਾਂ ਖਿਲਾਫ ਸਦਰ ਥਾਣੇ 'ਚ ਐੱਫ.ਆਈ.ਆਰ. ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਜੁਡੀਸ਼ੀਅਲ ਹਿਰਾਸਤ 'ਚ ਜੇਲ ਭੇਜ ਦਿੱਤਾ ਗਿਆ ਹੈ।
ਹਿਮਾਚਲ : ਤਬਲੀਗੀ ਜਮਾਤ ਤੇ ਉਨ੍ਹਾਂ ਦੇ ਸੰਪਰਕ 'ਚ ਆਏ 138 ਨਵੇਂ ਲੋਕਾਂ ਦੀ ਪਛਾਣ
NEXT STORY