ਕੋਚੀ— ਕੇਰਲ ਦੇ ਅਰਨਾਕੁਲਮ 'ਚ ਇਕ ਸਰਕਾਰੀ ਹਸਪਤਾਲ ਨੇ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਵਾਇਰਸ ਦੇ ਜੋਖਮ ਵਾਲੇ ਕੰਮ ਕਰਨ ਲਈ ਇਕ ਰੋਬੋਟ ਤਾਇਨਾਤ ਕੀਤਾ ਹੈ। ਮਰੀਜ਼ਾਂ ਨੂੰ ਭੋਜਨ ਤੇ ਦਵਾਈ ਦੇਣਾ, ਮਰੀਜ਼ਾਂ ਵਲੋਂ ਵਰਤੇ ਗਏ ਸਮਾਨ ਨੂੰ ਇਕੱਠਾ ਕਰਨਾ, ਉਨ੍ਹਾਂ ਨੂੰ ਵਾਇਰਸ-ਮੁਕਤ ਕਰਨਾ, ਡਾਕਟਰ ਅਤੇ ਮਰੀਜ਼ਾਂ ਵਿਚਾਲੇ ਵਿਡੀਓ ਕਾਲ ਕਰਵਾਉਣਾ ਆਦਿ ਰੋਬੋਟ ਦੀਆਂ ਮੁੱਖ ਜ਼ਿੰਮੇਵਾਰੀਆਂ ਹੋਣਗੀਆਂ। ਮਲਿਆਲਮ ਫਿਲਮ ਸਟਾਰ ਮੋਹਨਲਾਲ ਦੇ ਵਿਸ਼ਵ ਸ਼ਾਂਤੀ ਫਾਊਂਡੇਸ਼ਨ ਨੇ ਅਰਨਾਕੁਲਮ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਦੇ ਕੋਵਿਡ-19 ਵਾਰਡ ਨੂੰ ਆਟੋਮੈਟਿਕ ਰੋਬੋਟ ਦਾਨ ਕੀਤਾ ਹੈ। ਕਰਮੀ-ਬੋਟ ਨਾਂ ਦੇ ਰੋਬੋਟ ਦੀ ਵਰਤੋ ਸ਼ਨੀਵਾਰ ਤੋਂ ਮੈਡੀਕਲ ਕਾਲਜ ਦੇ ਕੋਵਿਡ-19 ਅਲਗ ਵਾਰਡ 'ਚ ਮਰੀਜ਼ਾਂ ਦੀ ਮਦਦ ਲਈ ਕੀਤੀ ਜਾਵੇਗੀ। ਇਹ ਰੋਬੋਟ ਏ. ਐੱਸ. ਆਈ. ਐੱਮ. ਓ. ਵੀ. ਰੋਬੋਟਿਕਸ ਨਾਂ ਦੀ ਕੰਪਨੀ ਵਲੋਂ ਵਿਕਸਤ ਕੀਤਾ ਗਿਆ ਹੈ, ਜੋ ਕਿ ਕੇਰਲ ਸਟਾਰਟ-ਅਪ ਮਿਸ਼ਨ ਦੇ ਮੇਕਰ ਵਿਲੇਜ ਦੇ ਤਹਿਤ ਕੰਮ ਕਰਦੀ ਹੈ।
ਕੋਰੋਨਾ ਦੇ 1,429 ਨਵੇਂ ਮਾਮਲੇ, 52 ਲੋਕਾਂ ਦੀ ਮੌਤ
NEXT STORY