ਚੇਨਈ (ਏਜੰਸੀ)- ਮੁੱਖ ਮੰਤਰੀ ਸੀ. ਜੋਸਫ ਵਿਜੇ ਨੇ ਵੀਰਵਾਰ ਨੂੰ ਕੇਂਦਰ ਨੂੰ ਸੂਚਿਤ ਕੀਤਾ ਕਿ ਮਾਲਦੀਵ ਦੇ ਕੋਸਟ ਗਾਰਡ ਨੇ ਤਾਮਿਲਨਾਡੂ ਦੇ 25 ਮਛੇਰਿਆਂ ਨੂੰ ਹਿਰਾਸਤ ’ਚ ਲੈਣ ਦੇ ਨਾਲ ਹੀ ਉਨ੍ਹਾਂ ਦੀਆਂ 3 ਕਿਸ਼ਤੀਆਂ ਨੂੰ ਜ਼ਬਤ ਕਰ ਲਿਆ ਹੈ। ਉਨ੍ਹਾਂ ਨੇ ਇਨ੍ਹਾਂ ਮਛੇਰਿਆਂ ਦੀ ਜਲਦ ਰਿਹਾਈ ਲਈ ਕਦਮ ਚੁੱਕਣ ਦੀ ਅਪੀਲ ਕੀਤੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਲਿਖੇ ਪੱਤਰ ’ਚ ਵਿਜੇ ਨੇ ਦੱਸਿਆ ਕਿ ਥੂਥੂਕੁਡੀ ਜ਼ਿਲੇ ਦੇ ਰਹਿਣ ਵਾਲੇ ਇਨ੍ਹਾਂ ਮਛੇਰਿਆਂ ਨੂੰ ਮਾਲਦੀਵ ਦੇ ਕੋਸਟ ਗਾਰਡ ਨੇ ਮੰਗਲਵਾਰ ਤੜਕੇ ਹਿਰਾਸਤ ’ਚ ਲਿਆ।
ਵਿਜੇ ਨੇ ਜੈਸ਼ੰਕਰ ਨੂੰ ਕਿਹਾ, ‘‘ਮੇਰੀ ਤੁਹਾਨੂੰ ਅਪੀਲ ਹੈ ਕਿ ਤੁਸੀਂ ਉਚਿਤ ਡਿਪਲੋਮੈਟਿਕ ਮਾਧਿਅਮਾਂ ਰਾਹੀਂ ਮਾਲਦੀਵ ਸਰਕਾਰ ਦੇ ਸਾਹਮਣੇ ਇਹ ਮਾਮਲਾ ਉਠਾਓ, ਤਾਂ ਜੋ ਮਛੇਰਿਆਂ ਅਤੇ ਉਨ੍ਹਾਂ ਦੀਆਂ ਕਿਸ਼ਤੀਆਂ ਦੀ ਜਲਦ ਰਿਹਾਈ ਯਕੀਨੀ ਬਣ ਸਕੇ ਅਤੇ ਉਹ ਸੁਰੱਖਿਅਤ ਆਪਣੇ ਘਰ ਪਰਤ ਸਕਣ।’’ ਵਿਜੇ ਨੇ ਵਿਦੇਸ਼ ਮੰਤਰੀ ਨੂੰ ਇਸ ਮਾਮਲੇ ’ਚ ਨਿੱਜੀ ਤੌਰ ’ਤੇ ਦਖਲ ਦੇਣ ਦੀ ਅਪੀਲ ਕੀਤੀ।
'ਲਹਿਰਾ ਦੋ ਤਿਰੰਗਾ' ਮਾਰਚ ਤੋਂ ਪਹਿਲਾਂ ਦਿੱਲੀ ਪੁਲਸ ਦੀ ਵੱਡੀ ਕਰਵਾਈ ! ਅਭਿਜੀਤ ਦੀਪਕੇ ਨੂੰ ਹਿਰਾਸਤ 'ਚ ਲਿਆ
NEXT STORY