ਜੀਂਦ- ਹਰਿਆਣਾ ਦੇ ਜੀਂਦ ਜ਼ਿਲ੍ਹੇ 'ਚ ਇਕ ਟੀਚਰ ਨੇ ਚੋਣ ਡਿਊਟੀ ਤੋਂ ਬਚਣ ਲਈ ਅਜੀਬ ਕਾਰਨਾਮਾ ਕਰ ਦਿੱਤਾ। ਮਾਮਲਾ ਡਾਹੌਲਾ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਹੈ। ਇੱਥੇ ਤਾਇਨਾਤ ਇਕ ਪੁਰਸ਼ ਟੀਚਰ ਨੇ ਖ਼ੁਦ ਨੂੰ ਗਰਭਵਤੀ ਮਹਿਲਾ ਦਿਖਾ ਅਤੇ ਚੋਣ ਤੋਂ ਡਿਊਟੀ ਕਟਵਾ ਲਈ। ਜਦੋਂ ਦੋਸ਼ੀ ਅਧਿਆਪਕ ਸਤੀਸ਼ ਕੁਮਾਰ ਦੀ ਕਿਤੇ ਵੀ ਡਿਊਟੀ ਨਹੀਂ ਲੱਗੀ ਤਾਂ ਮਾਮਲਾ ਸਾਹਮਣੇ ਆਇਆ। ਚੋਣ ਡਿਊਟੀ ਲਗਾਉਣ ਲਈ ਇਸਤੇਮਾਲ ਕੀਤੇ ਜਾਣ ਵਾਲੇ ਸਾਫਟਵੇਅਰ ਨੇ ਦੋਸ਼ੀ ਦਾ ਗਰਭਵਤੀ ਹੋਣ ਦਾ ਡਾਟਾ ਨਹੀਂ ਚੁੱਕਿਆ। ਡਾਹੌਲਾ ਸਕੂਲ ਤੋਂ ਜੋ ਡਾਟਾ ਭੇਜਿਆ ਗਿਆ ਸੀ, ਉਸ 'ਚ ਪੀਜੀਟੀ ਹਿੰਦੀ ਦੇ ਅਹੁਦੇ 'ਤੇ ਤਾਇਨਾਤ ਸਤੀਸ਼ ਕੁਮਾਰ ਨੂੰ ਨਾ ਸਿਰਫ਼ ਔਰਤ ਦੱਸਿਆ ਗਿਆ ਸਗੋਂ ਗਰਭਵਤੀ ਹੋਣ ਦੀ ਝੂਠੀ ਜਾਣਕਾਰੀ ਵੀ ਦਿੱਤੀ ਗਈ। ਜ਼ਿਲ੍ਹਾ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ।
ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡੀ.ਸੀ. ਮੁਹੰਮਦ ਇਮਰਾਨ ਰਜਾ ਨੇ ਜਾਂਚ ਲਈ ਕਮੇਟੀ ਗਠਿਤ ਕੀਤੀ ਹੈ। ਮਾਮਲੇ ਨੂੰ ਹਾਈ ਲੇਵਲ 'ਤੇ ਚੋਣ ਕਮਿਸ਼ਨ ਅਤੇ ਸਿੱਖਿਆ ਵਿਭਾਗ ਨੂੰ ਵੀ ਭੇਜਿਆ ਜਾਵੇਗਾ। ਡੀ.ਸੀ. ਨੇ ਆਪਣੇ ਦਫ਼ਤਰ 'ਚ ਬੁਲਾ ਕੇ ਦੋਸ਼ੀ ਪੀਜੀਟੀ ਸਤੀਸ਼ ਕੁਮਾਰ, ਪ੍ਰਿੰਸੀਪਲ ਅਨਿਲ ਕੁਮਾਰ ਅਤੇ ਕੰਪਿਊਟਰ ਆਪਰੇਟਰ ਮੰਜੀਤ ਕੁਮਾਰ ਤੋਂ ਵੀ ਪੁੱਛ-ਗਿੱਛ ਕੀਤੀ ਪਰ ਤਿੰਨਾਂ ਨੇ ਮਾਮਲੇ ਦੀ ਜਾਣਕਾਰੀ ਤੋਂ ਇਨਕਾਰ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੀ ਚੋਣ 'ਚ ਅਧਿਕਾਰੀਆਂ ਤੋਂ ਲੈ ਕੇ ਕਰਮਚਾਰੀਆਂ ਦੀ ਡਿਊਟੀ ਲਗਾਈ ਜਾਂਦੀ ਹੈ। ਇਨ੍ਹਾਂ ਲੋਕਾਂ ਨੂੰ ਚੈਕਿੰਗ, ਐੱਸਐੱਸਟੀ, ਐੱਫਐੱਸਟੀ, ਵੀਡੀਓ ਵੀਵਿੰਗ ਟੀਮ, ਫਲਾਇੰਗ ਆਦਿ ਵਜੋਂ ਕੰਮ ਵੰਡੇ ਜਾਂਦੇ ਹਨ। ਇਹ ਵੀ ਸੱਚ ਹੈ ਕਿ ਪ੍ਰਸ਼ਾਸਨ ਕੋਲ ਕੁਝ ਕਰਮਚਾਰੀ ਡਿਊਟੀ ਕਟਵਾਉਣ ਲਈ ਸਿਫ਼ਾਰਿਸ਼ ਵੀ ਕਰਵਾਉਂਦੇ ਹਨ। ਜੋ ਅਸਿੱਧੇ ਤੌਰ 'ਤੇ ਹੁੰਦੀ ਹੈ ਪਰ ਜੇਕਰ ਕਿਸੇ ਨੂੰ ਡਿਊਟੀ ਤੋਂ ਛੋਟ ਮਿਲਦੀ ਹੈ ਤਾਂ ਉਹ ਸਿਰਫ਼ ਵਿਸ਼ੇਸ਼ ਸਥਿਤੀਆਂ 'ਚ ਹੋ ਸਕਦੀ ਹੈ। ਮਾਮਲੇ ਦੇ ਸੰਬੰਧ 'ਚ ਡੀਸੀ ਮੁਹੰਮਦ ਇਮਰਾਨ ਰਜਾ ਨੇ ਦੱਸਿਆ ਕਿ ਕੋਈ ਡਿਊਟੀ ਤੋਂ ਬਚਣ ਲਈ ਅਜਿਹਾ ਕਰ ਸਕਦਾ ਹੈ, ਇਹ ਅਨੋਖਾ ਮਾਮਲਾ ਹੈ। ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਏ ਹਨ। ਜਾਂਚ 'ਚ ਕੋਈ ਵੀ ਦੋਸ਼ ਮਿਲਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਮਾਮਲੇ ਨੂੰ ਚੋਣ ਕਮਿਸ਼ਨ ਅਤੇ ਸਿੱਖਿਆ ਵਿਭਾਗ ਕੋਲ ਵੀ ਭੇਜਿਆ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਏਬਰੇਲੀ 'ਚ 'ਕਮਲ' ਖਿੜਾ ਦਿਓ, 400 ਪਾਰ ਆਪਣੇ ਆਪ ਹੋ ਜਾਵੇਗਾ: ਅਮਿਤ ਸ਼ਾਹ
NEXT STORY