ਜਲੰਧਰ, (ਵਿਸ਼ੇਸ਼)– ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਮਮਤਾ ਬੈਨਰਜੀ ਦੀ ਸਰਕਾਰ ਤੋਂ ਸਪੱਸ਼ਟੀਕਰਨ ਮੰਗਿਆ ਹੈ ਕਿ ਆਰ. ਜੀ. ਕਰ ਹਸਪਤਾਲ ’ਚ ਹੋਏ ਰੇਪ ਤੇ ਮਰਡਰ ਕੇਸ ’ਚ ਉਨ੍ਹਾਂ ਦੀ ਪੁਲਸ ਵੱਲੋਂ ਐੱਫ. ਆਈ. ਆਰ. ਦਰਜ ਕਰਨ ’ਚ 14 ਘੰਟੇ ਦੀ ਦੇਰੀ ਕਿਉਂ ਹੋਈ ਸੀ।
ਚੁੱਘ ਨੇ ਕਿਹਾ ਕਿ ਮਮਤਾ ਸਰਕਾਰ ਕਿਸੇ ਨਾ ਕਿਸੇ ਤਰ੍ਹਾਂ ਜਾਂਚ ’ਚ ਰੁਕਾਵਟ ਪਾਉਣ ਦਾ ਯਤਨ ਕਰ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਪੁਲਸ ਵੱਲੋਂ ਦਾਇਰ ਕੀਤੀ ਗਈ ਚਾਰਜਸ਼ੀਟ ’ਚੋਂ ਪੋਸਟਮਾਰਟਮ ਦੀ ਰਿਪੋਰਟ ਕਿਉਂ ਗਾਇਬ ਹੈ।
ਉਨਾਂ ਕਿਹਾ ਕਿ ਮੁੱਖ ਮੰਤਰੀ ਨੇ ਆਪਣੇ ਚਹੇਤੇ ਕੋਲਕਾਤਾ ਪੁਲਸ ਕਮਿਸ਼ਨਰ ਤੇ ਆਰ. ਜੀ. ਕਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੂੰ ਬਚਾਉਣ ਲਈ ਜਾਂਚ ’ਚ ਰੁਕਾਵਟ ਪਾਈ ਅਤੇ ਸਬੂਤਾਂ ਨਾਲ ਛੇੜਛਾੜ ਕਰਨ ਦਾ ਯਤਨ ਕੀਤਾ।
ਚੁੱਘ ਨੇ ਕਿਹਾ ਕਿ ਭਾਜਪਾ ਵੱਲੋਂ ਮੰਗ ਹੈ ਕਿ ਮਮਤਾ ਬੈਨਰਜੀ ਤੇ ਕੋਲਕਾਤਾ ਪੁਲਸ ਕਮਿਸ਼ਨਰ ਦਾ ਪੋਲੀਗ੍ਰਾਫੀ ਟੈਸਟ ਹੋਵੇ ਅਤੇ ਮਮਤਾ ਬੈਨਰਜੀ, ਪੁਲਸ ਕਮਿਸ਼ਨਰ ਤੇ ਆਰ. ਜੀ. ਕਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੇ ਕਾਲ ਰਿਕਾਰਡ ਦੀ ਜਾਂਚ ਕਰ ਕੇ ਜਨਤਕ ਕੀਤੀ ਜਾਵੇ ਤਾਂ ਜੋ ਪੀੜਤਾ ਤੇ ਉਸ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਅਤੇ ਸੱਚਾਈ ਦੇਸ਼ ਦੇ ਸਾਹਮਣੇ ਆ ਸਕੇ।
ਉਨ੍ਹਾਂ ਕਿਹਾ ਕਿ ਬੰਗਾਲ ਦੀ ਮੁੱਖ ਮੰਤਰੀ ਵੱਲੋਂ ਪੂਰੇ ਮਾਮਲੇ ’ਚ ਰੁਕਾਵਟ ਪਾਉਣ ਅਤੇ ਸੱਚ ਨੂੰ ਲੁਕੋਣ ਦਾ ਯਤਨ ਆਪਣੇ-ਆਪ ’ਚ ਇਕ ‘ਅਪਰਾਧਿਕ ਕਾਰਾ’ ਹੈ, ਜਿਸ ਨੇ ਪੂਰੇ ਦੇਸ਼ ਦੇ ਡਾਕਟਰਾਂ ਤੇ ਬੰਗਾਲ ਦੇ ਲੋਕਾਂ ’ਚ ਰੋਹ ਪੈਦਾ ਕਰ ਦਿੱਤਾ ਹੈ।
ਆਮ ਆਦਮੀ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਤੀਜੀ ਸੂਚੀ ਕੀਤੀ ਜਾਰੀ
NEXT STORY