ਕਲਕੱਤਾ (ਭਾਸ਼ਾ): ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਕਰਨਾਟਕ ਚੋਣ ਨਤੀਜੇ ਭਾਰਤੀ ਜਨਤਾ ਪਾਰਟੀ (ਭਾਜਪਾ) ਲਈ "ਅੰਤ ਦੀ ਸ਼ੁਰੂਆਤ" ਹਨ। ਬੈਨਰਜੀ ਨੇ ਕਿਹਾ ਕਿ ਕਰਨਾਟਕ ਵਿਧਾਨ ਸਭਾ ਚੋਣਾਂ 'ਚ 'ਬੇਰਹਿਮ ਤਾਨਾਸ਼ਾਹੀ ਅਤੇ ਬਹੁਗਿਣਤੀਵਾਦੀ' ਰਾਜਨੀਤੀ ਦੀ ਹਾਰ ਹੋਈ ਹੈ। ਰਾਜ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਮੈਂ ਬਦਲਾਅ ਦੇ ਪੱਖ ਵਿਚ ਫੈਸਲਾਕੁੰਨ ਫਤਵਾ ਦੇਣ ਲਈ ਕਰਨਾਟਕ ਦੇ ਲੋਕਾਂ ਨੂੰ ਸਲਾਮ ਕਰਦੀ ਹਾਂ। ਬੇਰਹਿਮ ਤਾਨਾਸ਼ਾਹੀ ਅਤੇ ਬਹੁਗਿਣਤੀਵਾਦੀ ਰਾਜਨੀਤੀ ਨੂੰ ਹਰਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਚੋਣ ਨਤੀਜੇ ਤੋਂ ਬਾਅਦ ਕਾਂਗਰਸ ’ਚ ਛਿੜੀ ਨਵੀਂ ਚਰਚਾ: ਇਸ ਫ਼ੈਸਲੇ ਕਾਰਨ ਢਹਿ-ਢੇਰੀ ਹੋਇਆ ਜਲੰਧਰ ਦਾ 'ਕਿਲ੍ਹਾ'
ਮਮਤਾ ਬੈਨਰਜੀ ਨੇ ਭਵਿੱਖਬਾਣੀ ਕੀਤੀ ਕਿ ਭਾਜਪਾ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਵੀ ਹਾਰੇਗੀ ਜਿੱਥੇ ਉਸ ਦਾ ਸਾਹਮਣਾ ਕਾਂਗਰਸ ਨਾਲ ਹੋਵੇਗਾ। ਸ਼ਨੀਵਾਰ ਨੂੰ ਐਲਾਨੇ ਗਏ ਕਰਨਾਟਕ ਵਿਧਾਨ ਸਭਾ ਚੋਣ ਨਤੀਜਿਆਂ 'ਚ ਕਾਂਗਰਸ ਨੇ ਭਾਜਪਾ ਨੂੰ ਮਾਤ ਦਿੱਤੀ ਹੈ।ਇਸ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੇ ਮੁਖੀ ਬੈਨਰਜੀ ਨੇ ਟਵੀਟ ਕੀਤਾ, ''ਜਦੋਂ ਲੋਕ ਬਹੁਲਤਾ ਅਤੇ ਲੋਕਤੰਤਰੀ ਤਾਕਤਾਂ ਦੀ ਜਿੱਤ ਚਾਹੁੰਦੇ ਹਨ, ਤਾਂ ਕੋਈ ਵੀ ਉਨ੍ਹਾਂ ਨੂੰ ਦਬਾ ਨਹੀਂ ਸਕਦਾ। ਇਹ ਕਹਾਣੀ ਦਾ ਸਬਕ ਹੈ। ਕੱਲ੍ਹ ਲਈ ਸਬਕ।”
ਇਹ ਖ਼ਬਰ ਵੀ ਪੜ੍ਹੋ - ਬ੍ਰਿਟੇਨ ਤੋਂ ਵਾਪਸ ਆਵੇਗਾ ਕੋਹਿਨੂਰ! ਭਾਰਤ ਸਰਕਾਰ ਨੇ ਪੁਰਾਤਨ ਵਸਤਾਂ ਲਿਆਉਣ ਲਈ ਤਿਆਰ ਕੀਤੀ ਇਹ ਯੋਜਨਾ
ਮਮਤਾ ਬੈਨਰਜੀ ਦੇ ਬਿਆਨ ਦੇ ਕਈ ਮਾਇਨੇ
ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਲੋਕ ਸਭਾ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ, ਬੈਨਰਜੀ ਨੇ ਕਿਹਾ ਸੀ ਕਿ ਉਹ ਭਾਜਪਾ ਅਤੇ ਕਾਂਗਰਸ ਦੋਵਾਂ ਤੋਂ ਬਰਾਬਰ ਦੂਰੀ ਬਣਾਏਗੀ। ਪਿਛਲੇ ਮਹੀਨੇ ਜਨਤਾ ਦਲ (ਯੂ) ਦੇ ਮੁਖੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮੁਲਾਕਾਤ ਤੋਂ ਬਾਅਦ, ਬੈਨਰਜੀ ਨੇ ਰਸਮੀ ਤੌਰ 'ਤੇ ਐਲਾਨ ਕੀਤਾ ਕਿ ਉਹ ਕਾਂਗਰਸ ਸਮੇਤ ਸਾਂਝੇ ਵਿਰੋਧੀ ਧਿਰ ਦਾ ਹਿੱਸਾ ਬਣੇਗੀ, ਜੋ 2024 ਵਿਚ ਭਾਜਪਾ ਨੂੰ ਚੁਣੌਤੀ ਦੇਵੇਗੀ। ਬੈਨਰਜੀ ਦੀਆਂ ਸ਼ਨੀਵਾਰ ਦੀਆਂ ਟਿੱਪਣੀਆਂ ਨੂੰ ਨਾ ਸਿਰਫ ਭਾਜਪਾ 'ਤੇ ਤਿੱਖੇ ਹਮਲੇ ਵਜੋਂ ਦੇਖਿਆ ਜਾ ਰਿਹਾ ਹੈ, ਸਗੋਂ ਕਾਂਗਰਸ ਦੇ ਅਸਿੱਧੇ ਸਮਰਥਨ ਵਜੋਂ ਵੀ ਦੇਖਿਆ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਭਾਜਪਾ ਨੂੰ ਕਰਨਾਟਕ ਨੇ ਦਿੱਤਾ ਗਮ, ਯੂ. ਪੀ. ਨੇ ਪਲੋਸਿਆ
NEXT STORY