ਨੈਸ਼ਨਲ ਡੈਸਕ- ਭਵਾਨੀਪੁਰ ਗਿਣਤੀ ਕੇਂਦਰ ’ਚ ਮਮਤਾ ਲੱਗਭਗ 5 ਘੰਟੇ ਰਹੀ। ਸਟ੍ਰਾਂਗ ਰੂਮ ਤੋਂ ਬਾਹਰ ਆਉਣ ਤੋਂ ਬਾਅਦ ਮਮਤਾ ਨੇ ਕਿਹਾ, ‘‘ਭਾਜਪਾ ਦੀ ਇਹ ਜਿੱਤ ਨਹੀਂ, ਸਗੋਂ ਲੁੱਟ ਹੈ। ਚੋਣ ਕਮਿਸ਼ਨ ਨੇ ਕੇਂਦਰੀ ਫੋਰਸਾਂ, ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਮਿਲ ਕੇ ਜੋ ਕੁਝ ਵੀ ਕੀਤਾ ਹੈ, ਉਹ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਬਾਹਰ ਆ ਕੇ ਉਨ੍ਹਾਂ ਨੇ ਦੋਸ਼ ਲਾਇਆ ਕਿ ਮੈਨੂੰ ਅੰਦਰ ਧੱਕਾ ਦਿੱਤਾ ਗਿਆ ਅਤੇ ਕੁੱਟਿਆ ਗਿਆ।’’
ਉਨ੍ਹਾਂ ਨੇ ਕਿਹਾ, ‘‘ਭਾਜਪਾ ਨੇ 100 ਤੋਂ ਜ਼ਿਆਦਾ ਸੀਟਾਂ ਲੁੱਟ ਲਈਆਂ। ਚੋਣ ਕਮਿਸ਼ਨ, ਭਾਜਪਾ ਦਾ ਕਮਿਸ਼ਨ ਬਣ ਗਿਆ ਹੈ। ਮੈਂ ਬੰਗਾਲ ਦੇ ਮੁੱਖ ਚੋਣ ਅਧਿਕਾਰੀ ਮਨੋਜ ਅਗਰਵਾਲ ਕੋਲ ਵੀ ਸ਼ਿਕਾਇਤ ਕੀਤੀ ਪਰ ਉਹ ਕੁਝ ਨਹੀਂ ਕਰ ਰਹੇ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਇਹ ਜਿੱਤ ਹੈ? ਇਹ ਇਕ ਅਨੈਤਿਕ ਜਿੱਤ ਹੈ।’’
ਅਖਿਲੇਸ਼ ਯਾਦਵ ਦੇ ਟਵੀਟ 'ਤੇ ਭਾਜਪਾ ਆਗੂ ਆਰ.ਪੀ. ਸਿੰਘ ਦਾ ਤਿੱਖਾ ਪਲਟਵਾਰ
NEXT STORY