ਕੋਲਕਾਤਾ (ਭਾਸ਼ਾ)— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਾਲ 2001 ਵਿਚ ਸੰਸਦ ਭਵਨ 'ਤੇ ਹੋਏ ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਅੱਤਵਾਦ ਅਤੇ ਹਿੰਸਾ ਨਾਲ ਕੁਝ ਹਾਸਲ ਨਹੀਂ ਹੁੰਦਾ। ਹਮਲੇ ਦੀ 17ਵੀਂ ਬਰਸੀ 'ਤੇ ਬੈਨਰਜੀ ਨੇ ਕਿਹਾ, ''ਸਾਰਿਆਂ ਨੂੰ ਹਿੰਸਾ ਤੋਂ ਦੂਰ ਰਹਿਣਾ ਚਾਹੀਦਾ।'' ਬੈਨਰਜੀ ਨੇ ਟਵੀਟ ਕਰ ਕੇ ਕਿਹਾ, ''ਅੱਜ ਭਾਰਤੀ ਸੰਸਦ 'ਤੇ ਹਮਲੇ ਦੀ 17ਵੀਂ ਬਰਸੀ ਹੈ। ਮੈਂ ਉਸ ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੰਦੀ ਹਾਂ।''
ਜ਼ਿਕਰਯੋਗ ਹੈ ਕਿ 13 ਦਸੰਬਰ 2013 ਨੂੰ 5 ਬੰਦੂਕਧਾਰੀ ਸੰਸਦ ਕੰਪਲੈਕਸ ਵਿਚ ਦਾਖਲ ਹੋਏ ਅਤੇ ਉਨ੍ਹਾਂ ਨੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ। ਇਸ ਹਮਲੇ ਵਿਚ ਦਿੱਲੀ ਪੁਲਸ ਦੇ 5 ਕਰਮਚਾਰੀ, ਕੇਂਦਰੀ ਰਿਜ਼ਰਵ ਪੁਲਸ ਦੀ ਇਕ ਮਹਿਲਾ ਅਧਿਕਾਰੀ, ਸੰਸਦ ਦੇ ਦੋ ਕਰਮਚਾਰੀ, ਇਕ ਮਾਲੀ ਅਤੇ ਇਕ ਕੈਮਰਾਮੈਨ ਮਾਰੇ ਗਏ ਸਨ।
ਤੇਲੰਗਾਨਾ 'ਚ ਬੱਸ ਪਲਟਣ ਨਾਲ 30 ਲੋਕ ਜ਼ਖਮੀ
NEXT STORY