ਜਲਪਾਈਗੁੜੀ, (ਭਾਸ਼ਾ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੀਫ ਜਸਟਿਸ ਸੂਰਿਆਕਾਂਤ ਨੂੰ ਦੇਸ਼ ਦੇ ਸੰਵਿਧਾਨ, ਲੋਕਤੰਤਰ ਅਤੇ ਨਿਆਂਪਾਲਿਕਾ ਦੀ ਰੱਖਿਆ ਕਰਨ ਦੀ ਸ਼ਨੀਵਾਰ ਨੂੰ ਅਪੀਲ ਕੀਤੀ। ਕਲਕੱਤਾ ਹਾਈ ਕੋਰਟ ਦੀ ਜਲਪਾਈਗੁੜੀ ਸਰਕਿਟ ਬੈਂਚ ਦੀ ਇਮਾਰਤ ਦੇ ਉਦਘਾਟਨੀ ਪ੍ਰੋਗਰਾਮ ’ਚ ਬੈਨਰਜੀ ਨੇ ਜਸਟਿਸ ਸੂਰਿਆਕਾਂਤ ਨੂੰ ਦੇਸ਼ ਦੇ ਲੋਕਾਂ ਨੂੰ ‘ਏਜੰਸੀਆਂ’ ਵੱਲੋਂ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਏ ਜਾਣ ਤੋਂ ਬਚਾਉਣ ਦਾ ਵੀ ਸੱਦਾ ਦਿੱਤਾ।
ਬਿਨਾਂ ਵਿਸਥਾਰਤ ਜਾਣਕਾਰੀ ਦਿੱਤੇ ਉਨ੍ਹਾਂ ਕਿਹਾ, ‘‘ਕਿਰਪਾ ਕਰ ਕੇ ਦੇਸ਼ ਦੇ ਸੰਵਿਧਾਨ, ਲੋਕਤੰਤਰ, ਨਿਆਂਪਾਲਿਕਾ, ਇਤਿਹਾਸ ਅਤੇ ਭੂਗੋਲ ਨੂੰ ਵਿਨਾਸ਼ ਤੋਂ ਬਚਾਓ।’’ ਬੈਨਰਜੀ ਨੇ ਕਿਹਾ, ‘‘ਤੁਸੀਂ (ਚੀਫ ਜਸਟਿਸ) ਸਾਡੇ ਸੰਵਿਧਾਨ ਦੇ ਰਾਖੇ ਹੋ, ਅਸੀਂ ਤੁਹਾਡੀ ਕਾਨੂੰਨੀ ਸੁਰੱਖਿਆ ਹੇਠ ਹਾਂ। ਕਿਰਪਾ ਕਰ ਕੇ ਜਨਤਾ ਦੀ ਰੱਖਿਆ ਕਰੋ।’’ ਜਸਟਿਸ ਸੂਰਿਆਕਾਂਤ ਵੀ ਪ੍ਰੋਗਰਾਮ ’ਚ ਮੌਜੂਦ ਸਨ। ਬੈਨਰਜੀ ਨੇ ਕਿਹਾ, ‘‘ਅੱਜਕੱਲ ਮਾਮਲਿਆਂ ਦੇ ਨਿਪਟਾਰੇ ਤੋਂ ਪਹਿਲਾਂ ਹੀ ‘ਮੀਡੀਆ ਟਰਾਇਲ’ ਦਾ ਰੁਝਾਨ ਹੈ; ਇਸ ਨੂੰ ਵੀ ਰੋਕਣਾ ਹੋਵੇਗਾ।’’
ਜੂਟ ਦੀ ਰਿਕਾਰਡ ਮਹਿੰਗਾਈ ਕਾਰਨ ਉਤਪਾਦਨ ਠੱਪ, 75,000 ਤੋਂ ਵੱਧ ਮਜ਼ਦੂਰ ਬੇਰੁਜ਼ਗਾਰ
NEXT STORY