ਕੋਲਕਾਤਾ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੂੰ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਗਈ ਹੈ। ਮਮਤਾ ਬੈਨਰਜੀ ਨੂੰ ਡਾਕਟਰਾਂ ਨੇ ਕੁਝ ਸਮਾਂ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਪਰ ਫਿਰ ਵੀ ਮੁੱਖ ਮੰਤਰੀ ਬੰਗਾਲ ਚੋਣਾਂ ਪੂਰੇ ਦਮ-ਖਮ ਨਾਲ ਉਤਰਨ ਦਾ ਫ਼ੈਸਲਾ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਵਾਰ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੀ ‘ਹਵਾਈ ਚੱਪਲ’ ਸਾਥ ਨਹੀਂ ਦੇਵੇਗੀ। ਮਮਤਾ ਨੂੰ ਪੈਰ ’ਚ ਸੱਟ ਲੱਗਣ ਕਾਰਨ ਡਾਕਟਰਾਂ ਨੇ ਆਰਥੋਪੀਡਿਕ ਚੱਪਲਾਂ ਪਹਿਨਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : ਮਮਤਾ ਬੈਨਰਜੀ ਹੋਈ ਜਖ਼ਮੀ, ਕਿਹਾ- ਜਦੋਂ ਕਾਰ 'ਚ ਬੈਠ ਰਹੀ ਸੀ ਉਦੋਂ ਧੱਕਾ ਦਿੱਤਾ ਗਿਆ

ਦੱਸ ਦੇਈਏ ਕਿ ਇਕ ਲੰਬੇ ਸਿਆਸੀ ਸਫ਼ਰ ਨੂੰ ਪੂਰਾ ਕਰਨ ਵਾਲੀ ਮਮਤਾ ਬੈਨਰਜੀ ਦੀ ਇਸ ਹਵਾਈ ਚੱਪਲ ਅਤੇ ਸਫੈਦ ਸਾੜ੍ਹੀ ਕਾਰਨ ਵੱਖਰੀ ਪਹਿਚਾਣ ਰਹੀ ਹੈ। ਸਫੈਦ ਅਤੇ ਨੀਲੇ ਰੰਗ ਦੀ ਹਵਾਈ ਚੱਪਲ ਪਹਿਨ ਕੇ ਮਮਤਾ ਆਪਣੇ ਤਮਾਮ ਚੋਣ ਮੁਹਿੰਮਾਂ ਨੂੰ ਪੂਰਾ ਕਰਦੀ ਰਹੀ ਹੈ ਪਰ ਇਸ ਵਾਰ ਬੰਗਾਲ ਚੋਣਾਂ ਵਿਚ ਉਨ੍ਹਾਂ ਨਾਲ ਉਨ੍ਹਾਂ ਦੀ ਇਹ ਚੱਪਲ ਨਹੀਂ ਹੋਵੇਗੀ। ਦਰਅਸਲ ਮਮਤਾ ਜਿਸ ਹਵਾਈ ਚੱਪਲ ਨੂੰ ਪਹਿਨ ਕੇ ਅਕਸਰ ਜਨਤਕ ਜੀਵਨ ਵਿਚ ਨਜ਼ਰ ਆਉਂਦੀ ਹੈ, ਉਸ ਨੂੰ ਆਮ ਆਦਮੀ ਦਾ ਫੁਟਵੀਅਰ ਕਿਹਾ ਜਾਂਦਾ ਹੈ। ਮਮਤਾ ਨਾਲ ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਉਹ ਇਸ ਤਰ੍ਹਾਂ ਦੇ ਚੋਣਾਵੀ ਸਫਰ ’ਚ ਹਿੱਸਾ ਲੈਣ ਪਹੁੰਚੇਗੀ। ਮਮਤਾ ਬੈਨਰਜੀ ਜਾਂ ਤਾਂ ਸਲੀਪਰ ਜਾਂ ਫਿਰ ਵ੍ਹੀਲ ਚੇਅਰ ’ਤੇ ਬੈਠ ਕੇ ਚੋਣ ਮੁਹਿੰਮ ਵਿਚ ਹਿੱਸਾ ਲੈਂਦੀ ਨਜ਼ਰ ਆ ਸਕਦੀ ਹੈ।
ਇਹ ਵੀ ਪੜ੍ਹੋ : ‘ਦੀਦੀ’ ਦੇ ਨਾਂ ਤੋਂ ਪ੍ਰਸਿੱਧ ਜਾਣੋ ਕੌਣ ਹੈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੱਛਮੀ ਬੰਗਾਲ ਦੇ ਨੰਦੀਗ੍ਰਾਮ ’ਚ ਮਮਤਾ ਬੈਨਰਜੀ ਨੇ ਨਾਮਜ਼ਦਗੀ ਪੱਤਰ ਭਰਿਆ ਸੀ। ਇੱਥੇ ਚੋਣ ਪ੍ਰਚਾਰ ਦੌਰਾਨ ਮਮਤਾ ’ਤੇ ਕੁਝ ਲੋਕਾਂ ਵਲੋਂ ਧੁੱਕਾ-ਮੁੱਕੀ ਕੀਤੀ ਗਈ, ਜਿਸ ਕਾਰਨ ਉਹ ਡਿੱਗ ਪਈ ਅਤੇ ਉਨ੍ਹਾਂ ਦੇ ਪੈਰ, ਮੋਢੇ ਅਤੇ ਗਲ ’ਤੇ ਸੱਟਾਂ ਲੱਗੀਆਂ। ਜਿਸ ਦੌਰਾਨ ਮਮਤਾ ’ਤੇ ਹਮਲਾ ਹੋਇਆ, ਉਸ ਦੌਰਾਨ ਉਨ੍ਹਾਂ ਕੋਲ ਕੋਈ ਸੁਰੱਖਿਆ ਕਾਮਾ ਮੌਜੂਦ ਨਹੀਂ ਸੀ।
ਇਹ ਵੀ ਪੜ੍ਹੋ : ਮਮਤਾ ਬੈਨਰਜੀ ਨੇ ਹਸਪਤਾਲ ਤੋਂ ਜਾਰੀ ਕੀਤਾ ਵੀਡੀਓ ਸੰਦੇਸ਼, ਕਿਹਾ- ਵ੍ਹੀਲਚੇਅਰ 'ਤੇ ਕਰਾਂਗੀ ਪ੍ਰਚਾਰ
ਇਹ ਵੀ ਪੜ੍ਹੋ : ਹਮਲੇ ਅਤੇ ਸੱਟਾਂ ਤੋਂ ਮਮਤਾ ਨੂੰ ਮਿਲੇਗਾ ਸਿਆਸੀ ਫ਼ਾਇਦਾ! ਜਾਣੋ ਪਹਿਲੀਆਂ ਚੋਣਾਂ 'ਚ ਕੀ ਰਹੀ ਸਥਿਤੀ
'ਤੂੰ ਕਾਲਾ ਹੈਂ, ਮੈਂ ਤੇਰੇ ਨਾਲ ਨਹੀਂ ਰਹਿ ਸਕਦੀ' ਕਹਿ ਛੱਡ ਗਈ ਪਤਨੀ, ਇਨਸਾਫ਼ ਲਈ ਕੋਰਟ ਪਹੁੰਚਿਆ ਪਤੀ
NEXT STORY