ਝਾਲਦਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਕਿਹਾ ਕਿ ਕੋਈ ਵੀ ਸਾਜਿਸ਼ ਉਨ੍ਹਾਂ ਨੂੰ ਸੂਬੇ 'ਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰਨ ਤੋਂ ਨਹੀਂ ਰੋਕ ਸਕਦੀ ਹੈ ਅਤੇ ਉਹ ਭਾਜਪਾ ਵਿਰੁੱਧ ਸੰਘਰਸ਼ ਜਾਰੀ ਰੱਖੇਗੀ। ਨੰਦੀਗ੍ਰਾਮ 'ਚ ਪ੍ਰਚਾਰ ਦੌਰਾਨ ਜ਼ਖਮੀ ਹੋਣ ਤੋਂ ਬਾਅਦ ਆਪਣੀ ਪਹਿਲੀ ਰੈਲੀ 'ਚ ਬੈਨਰਜੀ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੇ ਗਲ਼ੇ 'ਚ ਆਵਾਜ਼ ਹੈ ਅਤੇ ਦਿਲ ਧੜਕਦਾ ਹੈ, ਉਦੋਂ ਤੱਕ ਉਹ ਸੰਘਰਸ਼ ਜਾਰੀ ਰੱਖੇਗੀ। ਉਨ੍ਹਾਂ ਨੇ ਕਿਸੇ ਦਾ ਨਾਮ ਲਏ ਬਿਨਾਂ ਕਿਹਾ,''ਕੁਝ ਦਿਨ ਇੰਤਜ਼ਾਰ ਕਰੋ, ਮੇਰੇ ਪੈਰ ਸਹੀ ਹੋ ਜਾਣਗੇ। ਫਿਰ ਮੈਂ ਦੇਖਾਂਗੀ ਕਿ ਤੁਹਾਡੇ ਪੈਰ ਬੰਗਾਲ ਦੀ ਜ਼ਮੀਨ 'ਤੇ ਠੀਕ ਤਰ੍ਹਾਂ ਚੱਲਦੇ ਹਨ ਜਾਂ ਨਹੀਂ।''
ਇਹ ਵੀ ਪੜ੍ਹੋ : ਹਮਲੇ ਅਤੇ ਸੱਟਾਂ ਤੋਂ ਮਮਤਾ ਨੂੰ ਮਿਲੇਗਾ ਸਿਆਸੀ ਫ਼ਾਇਦਾ! ਜਾਣੋ ਪਹਿਲੀਆਂ ਚੋਣਾਂ 'ਚ ਕੀ ਰਹੀ ਸਥਿਤੀ
ਪੁਰੂਲੀਆ 'ਚ ਇਕ ਚੋਣਾਵੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਮਮਤਾ ਨੇ ਕਿਹਾ,''ਸਿਰਫ਼ ਸਾਜਿਸ਼।'' ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਵਿਧਾਨ ਸਭਾ ਚੋਣਾਂ ਜਿੱਤਣ ਲਈ ਕਈ ਨੇਤਾਵਾਂ ਨਾਲ ਦਿੱਲੀ ਤੋਂ ਆਈ ਹੈ। ਉਨ੍ਹਾਂ ਕਿਹਾ,''ਪਰ ਮੈਂ ਕਹਿੰਦੀ ਹਾਂ ਕਿ ਤੁਹਾਨੂੰ ਬੰਗਾਲ ਨਹੀਂ ਮਿਲੇਗਾ।'' ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਆਪਣੇ 10 ਸਾਲ ਦੇ ਸ਼ਾਸਨ ਦੌਰਾਨ ਬਹੁਤ ਸਾਰੇ ਵਿਕਾਸ ਕੰਮ ਅਤੇ ਕਲਿਆਣਕਾਰੀ ਕੰਮ ਕੀਤੇ ਹਨ। ਤ੍ਰਿਣਮੂਲ ਸੁਪਰੀਮੋ ਨੇ ਕਿਹਾ,''ਜਿੰਨਾ ਕੰਮ ਸਾਡੀ ਸਰਕਾਰ ਨੇ ਕੀਤਾ ਹੈ, ਦੁਨੀਆ 'ਚ ਕੋਈ ਵੀ ਹੋਰ ਸਰਕਾਰ ਓਨਾ ਨਹੀਂ ਕਰ ਸਕੀ ਹੈ। ਉਸ ਦੇ (ਭਾਜਪਾ) ਪ੍ਰਧਾਨ ਮੰਤਰੀ ਦੇਸ਼ ਨੂੰ ਚੱਲਾ ਨਹੀਂ ਸਕਦੇ, ਪੂਰੀ ਤਰ੍ਹਾਂ ਅਸਮਰੱਥ ਹਨ।''
ਇਹ ਵੀ ਪੜ੍ਹੋ : ਮਮਤਾ ਬੈਨਰਜੀ ਨੇ ਹਸਪਤਾਲ ਤੋਂ ਜਾਰੀ ਕੀਤਾ ਵੀਡੀਓ ਸੰਦੇਸ਼, ਕਿਹਾ- ਵ੍ਹੀਲਚੇਅਰ 'ਤੇ ਕਰਾਂਗੀ ਪ੍ਰਚਾਰ
ਬੈਨਰਜੀ ਹਾਈਪ੍ਰੋਫਾਈਲ ਸੀਟ ਨੰਦੀਗ੍ਰਾਮ ਤੋਂ ਪਰਚਾ ਭਰਨ ਤੋਂ ਬਾਅਦ 10 ਮਾਰਚ ਨੂੰ ਉੱਥੇ ਪ੍ਰਚਾਰ ਦੌਰਾਨ ਇਕ ਘਟਨਾ 'ਚ ਜ਼ਖਮੀ ਹੋ ਗਈ ਸੀ, ਉਨ੍ਹਾਂ ਪੈਰ, ਸਿਰ ਅਤੇ ਛਾਤੀ 'ਤੇ ਸੱਟ ਲੱਗੀ ਸੀ। ਤ੍ਰਿਣਮੂਲ ਨੇ ਇਸ ਨੂੰ ਉਨ੍ਹਾਂ ਦੀ ਜਾਨ ਲੈਣ ਦੀ ਭਾਜਪਾ ਦੀ ਸਾਜਿਸ਼ ਕਰਾਰ ਦਿੱਤਾ। ਹਾਲਾਂਕਿ ਚੋਣ ਕਮਿਸ਼ਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਮੁੱਖ ਮੰਤਰੀ 'ਤੇ ਹਮਲਾ ਹੋਇਆ। ਕਮਿਸ਼ਨ ਨੇ ਕਿਹਾ ਕਿ ਸੁਰੱਖਿਆ ਇੰਚਾਰਜ ਦੀ ਲਾਪਰਵਾਹੀ ਕਾਰਨ ਬੈਨਰਜੀ ਜ਼ਖਮੀ ਹੋਈ।
ਇਹ ਵੀ ਪੜ੍ਹੋ : ਮਮਤਾ ਬੈਨਰਜੀ 'ਤੇ ਹਮਲੇ ਦੇ ਨਹੀਂ ਮਿਲੇ ਸਬੂਤ, ਵਿਸ਼ੇਸ਼ ਦਰਸ਼ਕਾਂ ਨੇ ਚੋਣ ਕਮਿਸ਼ਨ ਨੂੰ ਸੌਂਪੀ ਰਿਪੋਰਟ
ਭਾਜਪਾ ਇਕ ਬਿੱਲ ਰਾਹੀਂ ਚੁਣੀ ਹੋਈ ਦਿੱਲੀ ਸਰਕਾਰ ਦੀਆਂ ਸ਼ਕਤੀਆਂ ਘੱਟ ਕਰਨਾ ਚਾਹੁੰਦੀ ਹੈ : ਕੇਜਰੀਵਾਲ
NEXT STORY